ਪਿਛਲੀਆਂ 3 ਲੋਕ ਸਭਾ ਚੋਣਾਂ ਦੌਰਾਨ 15,333 ਪੋਸਟਲ ਵੋਟਾਂ ਹੋਈਆਂ ਰੱਦ, ਕਈ ਕਾਰਨ ਆਏ ਸਾਹਮਣੇ

03/20/2024 2:57:14 PM

ਜਲੰਧਰ/ਚੰਡੀਗੜ੍ਹ- ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਕ ਸਮਾਂ ਉਹ ਵੀ ਸੀ ਜਦੋਂ ਉਮੀਦਵਾਰਾਂ ਦੀਆਂ ਜ਼ਿਆਦਾਤਰ ਆਮ ਵੋਟਾਂ ਰੱਦ ਹੋ ਗਈਆਂ ਸਨ। ਇਹ ਸਥਿਤੀ ਉਦੋਂ ਸੀ ਜਦੋਂ ਈ. ਵੀ. ਐੱਮ. ਮਸ਼ੀਨਾਂ ਨਹੀਂ ਸਨ। ਪਰਚੀ ਜ਼ਰੀਏ ਵੋਟਿੰਗ ਕੀਤੀ ਜਾਂਦੀ ਸੀ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਅੰਕੜੇ ਦੱਸਦੇ ਹਨ ਕਿ 1977 ਤੋਂ ਲੈ ਕੇ 1999 ਤੱਕ 8 ਲੋਕ ਸਭਾ ਚੋਣਾਂ ਵਿੱਚ 11 ਲੱਖ 73 ਹਜ਼ਾਰ 974 ਵੋਟਾਂ ਰੱਦ ਹੋਈਆਂ ਪਰ 2009 ਤੋਂ ਰਿਜੈਕਟ ਦਾ ਟਰੈਂਡ ਹੀ ਬਦਲ ਗਿਆ ਕਿਉਂਕਿ ਹੁਣ ਪੋਸਟਲ ਵੋਟਾਂ ਰੱਦ ਹੋਣ ਲੱਗ ਪਈਆਂ ਹਨ। ਹੁਣ ਤੱਕ 3 ਲੋਕ ਸਭਾ ਚੋਣਾਂ ਵਿੱਚ 15 ਹਜ਼ਾਰ 333 ਪੋਸਟਲ ਵੋਟਾਂ ਰੱਦ ਹੋ ਚੁੱਕੀਆਂ ਹਨ।

2019 ਵਿੱਚ ਸਭ ਤੋਂ ਵੱਧ ਪੋਸਟਲ ਵੋਟਾਂ ਨੂੰ ਰੱਦ ਕੀਤਾ ਗਿਆ ਹੈ। ਇਸ ਚੋਣਾਂ ਵਿੱਚ 11 ਹਜ਼ਾਰ 863 ਪੋਸਟਲ ਵੋਟਾਂ ਰਿਜੈਕਟ ਹੋਈਆਂ ਸਨ। ਚੋਣ ਕਮਿਸ਼ਨ ਮੁਤਾਬਕ ਭਾਵੇਂ ਉਨ੍ਹਾਂ ਦੇ ਰੱਦ ਹੋਣ ਦੇ ਕਈ ਕਾਰਨ ਹਨ ਪਰ ਸਭ ਤੋਂ ਅਹਿਮ ਕਾਰਨ ਵੋਟਰਾਂ ਨੂੰ ਪੋਸਟਲ ਵੋਟਿੰਗ ਸਬੰਧੀ ਸਹੀ ਜਾਣਕਾਰੀ ਨਾ ਹੋਣਾ ਹੈ। ਹੁਣ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣੀਆਂ ਹਨ। ਵੋਟ ਪਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਜ਼ਰੂਰੀ ਵੀ ਹੈ। ਇਸ ਲਈ ਪੋਸਟਲ ਵੋਟ ਕਿਵੇਂ ਪਾਉਣੀ ਹੈ, ਹੁਣ ਤੋਂ ਹੀ ਜਾਗਰੂਕ ਹੋ ਜਾਵੋ। ਸਹੀ ਵੋਟ ਪਾਓ ਅਤੇ ਸਹੀ ਦੀ ਚੋਣ ਕਰੋ। 

ਇਹ ਵੀ ਪੜ੍ਹੋ: ਜਲੰਧਰ 'ਚ ਪਤੀ ਨੇ ਘਰ 'ਚੋਂ ਬੁਆਏਫਰੈਂਡ ਨਾਲ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਪਹਿਲੀ ਵਾਰ 1877 'ਚ ਪੋਸਟਲ ਬੈਲੇਟ ਕੀਤਾ ਗਿਆ ਇਸਤੇਮਾਲ
ਪੋਸਟਲ ਬੈਲੇਟ ਦੀ ਸ਼ੁਰੂਆਤ 1877 ਵਿੱਚ ਪੱਛਮੀ ਆਸਟ੍ਰੇਲੀਆ ਵਿੱਚ ਪੋਸਟਲ ਬੈਲਟਿੰਗ ਸ਼ੁਰੂ ਹੋਈ। ਚੋਣ ਵਿੱਚ ਕੁਝ ਲੋਕ ਜਿਵੇਂ ਚੋਣ ਡਿਊਟੀ 'ਤੇ ਤਾਇਨਾਤ ਫ਼ੌਜੀ, ਡਿਊਟੀ 'ਤੇ ਤਾਇਨਾਤ ਮੁਲਾਜ਼ਮ, ਦੇਸ਼ ਤੋਂ ਬਾਹਰ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀ ਅਤੇ ਪ੍ਰਿਵੇਟਿਵ ਡਿਟੇਸ਼ਨ ਵਿੱਚ ਰਹਿ ਰਹੇ ਲੋਕ ਚੋਣਾਂ ਵਿੱਚ ਵੋਟ ਨਹੀਂ ਕਰ ਪਾਂਦੇ, ਇਸ ਲਈ ਚੋਣ ਕਮਿਸ਼ਨ ਨੇ ਚੋਣ ਨਿਯਮ 1961 ਦੇ ਨਿਯਮ-23 ਵਿੱਚ ਸੋਧ ਕਰਕੇ ਇਨ੍ਹਾਂ ਲੋਕਾਂ ਨੂੰ ਪੋਸਟਲ ਬੈਲੇਟ ਜਾਂ ਪੋਸਟਲ ਬੈਲੇਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਹੈ। ਡਾਕ ਵੋਟ ਪੱਤਰ ਦੀ ਮਦਦ ਨਾਲ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ। 80 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ ਅਪਾਹਜ ਵਿਅਕਤੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। 

ਖਡੂਰ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਬਠਿੰਡਾ ਵਿਤ ਵੋਟਾਂ ਹੋਈਆਂ ਰੱਦ 
2009 ਤੋਂ 2019 ਦੀਆਂ ਤਿੰਨ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਪੋਸਟਲ ਵੋਟਾਂ ਰੱਦ ਹੋਣ ਦਾ ਰਿਕਾਰਡ ਖਡੂਰ ਸਾਹਿਬ ਲੋਕ ਸਭਾ ਹਲਕੇ ਦਾ ਹੈ, ਜਿੱਥੇ 2260 ਵੋਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੂਜਾ ਸਥਾਨ ਬਠਿੰਡਾ ਦਾ ਹੈ। ਇਸ ਲੋਕ ਸਭਾ ਹਲਕੇ ਵਿੱਚ ਹੁਣ ਤੱਕ 2176 ਪੋਸਟਲ ਵੋਟਾਂ ਰੱਦ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਲੁਧਿਆਣਾ 'ਚ ਵੱਡਾ ਟਰੇਨ ਹਾਦਸਾ, ਰੇਲਵੇ ਟਰੈਕ ਕ੍ਰਾਸ ਕਰਦਿਆਂ ਟਰੇਨ ਹੇਠਾਂ ਆਏ ਸਕੂਲੀ ਬੱਚੇ, ਇਕ ਦੀ ਦਰਦਨਾਕ ਮੌਤ

ਭੂਸ਼ਣ ਬਾਂਸਲ ਉੱਪ ਮੁੱਖ ਚੋਣ ਅਫ਼ਸਰ ਪੰਜਾਬ ਨੇ ਕਿਹਾ ਕਿ ਚੋਣਾਂ ਵਿਚ ਕੁਝ ਲੋਕ ਜਿਵੇਂ ਫ਼ੌਜੀ ਚੋਣ ਡਿਊਟੀ ਵਿਚ ਤਾਇਨਾਤ ਕਰਮਚਾਰੀ, ਦੇਸ਼ ਦੇ ਬਾਹਰ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀ ਵੋਟਿੰਗ ਨਹੀਂ ਕਰ ਸਕਦੇ ਹਨ, ਇਸੇ ਕਰਕੇ ਚੋਣ ਕਮਿਸ਼ਨ ਨੇ ਇਨ੍ਹਾਂ ਲੋਕਾਂ ਨੂੰ ਚੋਣਾਂ ਵਿਚ ਪੋਸਟਲ ਬੈਲੇਟ ਸੀ, ਡਾਕ ਵੋਟ ਪੱਤਰ ਦੀ ਮਦਦ ਨਾਲ ਵੋਟ ਪਾਉਣ ਦੀ ਸਹੂਲਤ ਦਿੱਤੀ ਹੈ। ਵੋਟ ਰਿਜੈਕਟ ਹੋਣ ਦੇ ਕਈ ਕਾਰਨ ਹਨ, ਕਿਸੇ ਨੇ ਫਾਰਮ 'ਤੇ ਟਿੱਕ ਠੀਕ ਢੰਗ ਨਾਲ ਨਹੀਂ ਲਗਾਇਆ ਹੁੰਦਾ। ਕਈ ਨਾਮ ਲਿਖ ਦਿੰਦੇ ਹਨ। ਕਿਸੇ ਨੇ ਅੰਗੂਠਾ ਲਗਾਇਆ ਹੁੰਦਾ ਹੈ। ਕਿਸੇ ਦੀ ਜਗ੍ਹਾ 'ਤੇ ਗਲਤ ਵੋਟਿੰਗ ਕੀਤੀ ਗਈ ਹੁੰਦੀ ਹੈ। ਇਹ ਸਾਰੇ ਕਾਰਨ ਪੋਸਟਲ ਵੋਟ ਦੇ ਰਿਜੈਕਟ ਹੋਣ ਦੇ ਹੋ ਸਕਦੇ ਹਨ। 

ਪੋਸਟਲ ਵੋਟ

ਚੋਣ ਵੈਲਿਡ ਰਿਜੈਕਟ 
2009 2956 1581 
2014 3287 1889
2019 55977 11863


ਕਿੱਥੇ ਕਿੰਨੀਆਂ ਪੋਸਟਲ ਵੋਟਾਂ ਹੋਈਆਂ ਰਿਜੈਕਟ 

ਚੋਣ 2009     2014      2019
ਗੁਰਦਾਸਪੁਰ 114       49       659
ਅੰਮ੍ਰਿਤਸਰ  47 90 1069
ਖਡੂਰ ਸਾਹਿਬ 38 104 2118
ਜਲੰਧਰ 353 16 405
ਹੁਸ਼ਿਆਰਪੁਰ 167 265 874
ਅਨੰਦਪਰ ਸਾਹਿਬ 0 281 297
ਲੁਧਿਆਣਾ 143 51 70
ਫਤਿਹਗੜ੍ਹ ਸਾਹਿਬ 2 76 1213
ਫਰੀਦਕੋਟ 32 238 295
ਫਿਰੋਜ਼ਪੁਰ 153 236 768
ਬਠਿੰਡਾ 183 210 1788
ਸੰਗਰੂਰ 269 216 1365
ਪਟਿਆਲਾ 80 57 944

1977 ਤੋਂ ਲੈ ਕੇ 1999 ਤੱਕ ਰਿਜੈਕਟ ਹੋਈਆਂ ਇਹ ਆਮ ਚੋਣਾਂ 

ਸਾਲ ਰਿਜੈਕਟ ਵੋਟ
1977 1,17,184
1980 1,26,441
1985 2,99,481
1989 1,87,034
1992 1,39,126
1996 1,91,355
1998 99,710
1999 64,610

ਇਹ ਵੀ ਪੜ੍ਹੋ:  ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

 

For Android:- https://play.google.com/store/apps/details?id=com.jagbani&hl=en

 

For IOS:- https://itunes.apple.com/in/app/id538323711?mt=8

 


shivani attri

Content Editor

Related News