ਪ੍ਰਸ਼ਾਂਤ ਕਿਸ਼ੋਰ ਦੀਆਂ ਨਜ਼ਰਾਂ ’ਚ ਸਿੱਧੂ ਸੋਲਾਂ ਆਨੇ ਖਰਾ! ਨਹੀਂ ਹੋਣ ਦੇਣਗੇ ਕਾਂਗਰਸ ''ਚੋਂ ਮਨਫ਼ੀ

Tuesday, Apr 26, 2022 - 06:26 PM (IST)

ਪ੍ਰਸ਼ਾਂਤ ਕਿਸ਼ੋਰ ਦੀਆਂ ਨਜ਼ਰਾਂ ’ਚ ਸਿੱਧੂ ਸੋਲਾਂ ਆਨੇ ਖਰਾ! ਨਹੀਂ ਹੋਣ ਦੇਣਗੇ ਕਾਂਗਰਸ ''ਚੋਂ ਮਨਫ਼ੀ

ਲੁਧਿਆਣਾ (ਮੁੱਲਾਂਪੁਰੀ) : ਦੇਸ਼ ’ਚ ਕਾਂਗਰਸ ਦੀ ਮਾੜੀ ਹਾਲਤ ਨੂੰ ਸੁਧਾਰਨ ਲਈ ਅਤੇ ਸਰਕਾਰਾਂ ਬਣਾਉਣ ਦੀ ਨੀਤੀ ਘੜਨ ਵਾਲੇ ਪ੍ਰਸ਼ਾਂਤ ਕਿਸ਼ੋਰ ਬਾਰੇ ਜੋ ਖ਼ਬਰ ਮੀਡੀਆ ’ਚ ਆ ਰਹੀ ਹੈ ਕਿ ਉਹ ਕਾਂਗਰਸ ’ਚ ਸ਼ਾਮਲ ਹੋ ਕੇ 2024 ਦੀਆਂ ਲੋਕ ਸਭਾ ਚੋਣਾਂ ’ਚ ਦੇਸ਼ ’ਚ ਕਾਂਗਰਸ ਪ੍ਰਤੀ ਵੱਡੀ ਭੂਮਿਕਾ ਨਿਭਾਅ ਕੇ ਅਤੇ ਯੋਜਨਾ ਘੜਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਨੇ CM ਭਗਵੰਤ ਮਾਨ ਅਤੇ ਕੇਂਦਰ ਸਰਕਾਰ ਤੋਂ ਕਿਸਾਨਾਂ ਲਈ ਕੀਤੀ ਵੱਡੀ ਮੰਗ

ਇਸ ਨੂੰ ਲੈ ਕੇ ਸਿਆਸੀ ਮਾਹਿਰਾਂ ਨੇ ਕਿਹਾ ਕਿ ਜੇਕਰ ਇਹ ਸੱਚ ਹੋਇਆ ਤਾਂ ਪ੍ਰਸ਼ਾਂਤ ਕਿਸ਼ੋਰ ਦੀ ਟੀਮ ’ਚ ਬਿਹਾਰ ਤੋਂ ਘਨ੍ਹੱਈਆ, ਗੁਜਰਾਤ ਤੋਂ ਹਾਰਦਿਕ ਪਟੇਲ ਅਤੇ ਪੰਜਾਬ ’ਚ ਨਵਜੋਤ ਸਿੰਘ ਸਿੱਧੂ ਉਸ ਲਈ ਸੋਲਾਂ ਆਨੇ ਖਰੇ ਨੇਤਾ ਹੋਣਗੇ ਕਿਉਂਕਿ ਇਨ੍ਹਾਂ ਨੂੰ ਉਹ ਭਵਿੱਖ ਦੇ ਵੱਡੇ ਆਗੂਆਂ ਵਜੋਂ ਦੇਖ ਰਹੇ ਹਨ। ਭਾਵੇਂ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਨੁੱਕਰੇ ਲਗਾਉਣ ਲਈ ਰਾਜਾ ਵੜਿੰਗ ਨੂੰ ਪ੍ਰਧਾਨ ਬਣਾ ਦਿੱਤਾ ਹੈ ਪਰ ਪ੍ਰਸ਼ਾਂਤ ਕਿਸ਼ੋਰ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਕੀਮਤ ’ਤੇ ਕਾਂਗਰਸ ’ਚੋਂ ਮਨਫ਼ੀ ਨਹੀਂ ਹੋਣ ਦੇਣਗੇ। ਸੂਤਰਾਂ ਨੇ ਦੱਸਿਆ ਕਿ ਪ੍ਰਸ਼ਾਂਤ ਕਿਸ਼ੋਰ ਜਲਦੀ ਹੀ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ ਅਤੇ ਉਹ ਵੱਡੀ ਰਣਨੀਤੀ ਬਣਾ ਕੇ ਉੱਤਰੀ ਭਾਰਤ ਨਾਲ ਸਬੰਧਤ ਸੂਬਿਆਂ ’ਚ ਉਤਰਨਗੇ।

ਇਹ ਵੀ ਪੜ੍ਹੋ :  ਭਗਵੰਤ ਮਾਨ ਦੇ ਦਿੱਲੀ ਦੌਰੇ ਨੇ ਭਖਾਈ ਸਿਆਸਤ, ਰਾਜਾ ਵੜਿੰਗ ਤੇ ਨਵਜੋਤ ਸਿੱਧੂ ਨੇ ਚੁੱਕੇ ਸਵਾਲ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News