ਜ਼ਿਲੇ ''ਚ 570 ਸਾਲ ਪੁਰਾਣਾ ਸਿੱਕਾ ਮਿਲਿਆ

Tuesday, Sep 19, 2017 - 12:17 AM (IST)

ਜ਼ਿਲੇ ''ਚ 570 ਸਾਲ ਪੁਰਾਣਾ ਸਿੱਕਾ ਮਿਲਿਆ

ਮੋਗਾ,   (ਗਰੋਵਰ/ਗੋਪੀ)-  ਜ਼ਿਲੇ ਦੇ ਪਿੰਡ ਦੁੱਨੇਕੇ ਦੇ ਮਾਸਟਰ ਹਰਦੇਵ ਸਿੰਘ ਨੇ 570 ਸਾਲ ਤੋਂ ਵੀ ਪੁਰਾਣਾ ਸਿੱਕਾ ਸੰਭਾਲਿਆ ਹੋਇਆ ਹੈ। ਮਾਸਟਰ ਹਰਦੇਵ ਸਿੰਘ ਨੇ ਸਿੱਕਾ ਦਿਖਾਉਂਦਿਆਂ ਕਿਹਾ ਦੱਸਿਆ ਕਿ ਇਸ ਸਿੱਕੇ ਦੀ ਇਕ ਪਾਸੇ 'ਅਬੂ ਬੱਕਰ ਲਾ ਅੱਲ੍ਹਾ ਮੁਹੰਮਦ ਰਸੂਲ' ਅਰਬੀ ਭਾਸ਼ਾ ਵਿਚ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਿੱਕਾ ਉਨ੍ਹਾਂ ਨੂੰ ਸੰਨ 1947 ਦੇਸ਼ ਦੀ ਵੰਡ ਸਮੇਂ ਇਕ ਮੁਸਲਮਾਨ ਦੋਸਤ ਦੇ ਘਰੋਂ ਮਿਲਿਆ। 
ਉਨ੍ਹਾਂ ਦੱਸਿਆ ਕਿ ਮੁਸਲਮਾਨ ਖਾਸ ਕਰ ਕੇ ਅਰਬੀ ਦੇਸ਼ਾਂ ਦੇ ਸਿੱਕਿਆਂ ਨੂੰ ਬਹੁਤ ਕੀਮਤੀ ਅਤੇ ਪਵਿੱਤਰ ਸਮਝਦੇ ਸਨ, ਜਿਸ ਕਰ ਕੇ ਇਹ ਸਿੱਕਾ ਬਹੁਤ ਮਹੱਤਤਾ ਰੱਖਦਾ ਹੈ। ਕਾਫੀ ਲੋਕ ਇਸ ਸਿੱਕੇ ਨੂੰ ਦੂਰ-ਦੁਰਾਡਿਓਂ ਦੇਖਣ ਲਈ ਆਉਂਦੇ ਹਨ। 


Related News