ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ ''ਚ ਦੋ ਸਕੇ ਭਰਾਵਾਂ ਨੂੰ 10-10 ਸਾਲ ਦੀ ਕੈਦ

Tuesday, Mar 27, 2018 - 06:50 AM (IST)

ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ ''ਚ ਦੋ ਸਕੇ ਭਰਾਵਾਂ ਨੂੰ 10-10 ਸਾਲ ਦੀ ਕੈਦ

ਜਲੰਧਰ, (ਜਤਿੰਦਰ, ਭਾਰਦਵਾਜ)— ਐਡੀਸ਼ਨਲ ਸੈਸ਼ਨ ਜੱਜ ਕੁਲਜੀਤਪਾਲ ਸਿੰਘ ਦੀ ਅਦਾਲਤ ਵਲੋਂ ਕਸ਼ਮੀਰ ਰਾਮ ਉਰਫ ਪਾਪੀ ਅਤੇ ਧਰਮਪਾਲ ਉਰਫ ਬੌਬੀ ਦੋਵੇਂ ਸਕੇ ਭਰਾਵਾਂ  ਨਿਵਾਸੀ ਸਾਈਫਾਬਾਦ ਨੂੰ ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ 10-10 ਸਾਲ ਦੀ ਕੈਦ, ਇਕ-ਇਕ ਲੱਖ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ ਇਕ-ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਇਸ ਮਾਮਲੇ ਵਿਚ ਥਾਣਾ ਫਿਲੌਰ ਦੀ ਪੁਲਸ ਵਲੋਂ ਚੈਕਿੰਗ ਦੌਰਾਨ ਇਕ ਸਫਾਰੀ ਗੱਡੀ ਨੂੰ ਰੋਕਿਆ ਗਿਆ ਜਿਸ ਦੀ ਤਲਾਸ਼ੀ ਦੌਰਾਨ ਗੱਡੀ ਵਿਚੋਂ 10 ਬੋਰੀਆਂ ਚੂਰਾ ਪੋਸਤ ਜਿਸ ਦਾ ਵਜ਼ਨ 200 ਕਿਲੋ ਬਰਾਮਦ ਕੀਤਾ। ਬਾਅਦ ਵਿਚ ਜਾਂਚ ਦੌਰਾਨ ਇਨ੍ਹਾਂ ਦੇ ਘਰ ਤੋਂ ਵੀ 8 ਬੋਰੀਆਂ ਚੂਰਾ-ਪੋਸਤ ਪੁਲਸ ਨੇ ਬਰਾਮਦ ਵੀ ਕੀਤਾ ਸੀ।


Related News