ਫੈਕਟਰੀ ਦੇ ਤਾਲੇ ਤੋੜ ਕੇ ਕਬਜ਼ਾ ਕਰਨ ਦਾ ਯਤਨ, 2 ''ਤੇ ਕੇਸ ਦਰਜ

Monday, Aug 14, 2017 - 02:18 AM (IST)

ਫੈਕਟਰੀ ਦੇ ਤਾਲੇ ਤੋੜ ਕੇ ਕਬਜ਼ਾ ਕਰਨ ਦਾ ਯਤਨ, 2 ''ਤੇ ਕੇਸ ਦਰਜ

ਲੁਧਿਆਣਾ, (ਪੰਕਜ)- ਫੋਕਲ ਪੁਆਇੰਟ ਇਲਾਕੇ 'ਚ ਸਥਿਤ ਫੈਕਟਰੀ ਦੀ ਤਾਲੇ ਤੋੜ ਕੇ ਕਬਜ਼ਾ ਕਰਨ ਦੇ ਯਤਨ 'ਚ ਅੰਦਰ ਆਪਣੀਆਂ ਮਸ਼ੀਨਾਂ ਰੱਖਣ ਵਾਲੇ 2 ਦੋਸ਼ੀਆਂ ਦੇ ਖਿਲਾਫ ਫੈਕਟਰੀ ਮਾਲਕ ਮਹਿਲਾ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਕਾਨਪੁਰ (ਯੂ.ਪੀ.) ਨਿਵਾਸੀ ਦੀਪਤੀ ਪਤਨੀ ਸੰਜੀਵ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਬੀ. ਆਰ. ਐੱਸ. ਨਗਰ 'ਚ ਰਹਿਣ ਵਾਲੇ ਰਮੇਸ਼ ਕੁਮਾਰ ਨੇ ਉਸ ਦੀ ਬੰਦ ਪਈ ਫੈਕਟਰੀ ਦੇ ਤਾਲੇ ਤੋੜ ਦਿੱਤੇ ਅਤੇ ਆਪਣਾ ਕਬਜ਼ਾ ਦਿਖਾਉਣ ਦੀ ਸਾਜ਼ਿਸ਼ ਰਚ ਕੇ ਅੰਦਰ ਮਸ਼ੀਨਾਂ ਵੀ ਰੱਖ ਦਿੱਤੀਆਂ। 
22 ਹਜ਼ਾਰ ਲੁੱਟ ਕੇ ਫਰਾਰ 
ਲੁਹਾਰਾ ਦੇ ਗੁਰਮੇਲ ਨਗਰ ਨਿਵਾਸੀ ਰਾਜ ਪੁੱਤਰ ਰਾਮਦੇਵ ਤੋਂ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵੱਲੋਂ ਹਜ਼ਾਰਾਂ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ 10 ਅਗਸਤ ਨੂੰ ਉਹ ਜਦ ਬੈਂਕ ਤੋਂ 22 ਹਜ਼ਾਰ ਦੀ ਰਕਮ ਕੱਢਵਾ ਕੇ ਘਰ ਵੱਲ ਜਾ ਰਿਹਾ ਸੀ ਤਾਂ ਪਿੱਛੋ ਆਏ 2 ਮੋਟਰਸਾਈਕਲ ਸਵਾਰ ਲੁਟੇਰੇ ਹਥਿਆਰਾਂ ਦੇ ਜ਼ੋਰ 'ਤੇ ਉਸ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਫੋਕਲ ਪੁਆਇੰਟ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕੀਤਾ ਹੈ। 
ਇਰਾਦਾ ਕਤਲ 'ਚ 2 ਨਾਮਜ਼ਦ
ਐਡਵੋਕੇਟ ਸੰਦੀਪ ਸਿੰਘ 'ਤੇ ਕਾਤਿਲਾਨਾ ਹਮਲਾ ਕਰਨ ਦੇ ਦੋਸ਼ ਵਿਚ ਸ਼ਿਮਲਾਪੁਰੀ ਪੁਲਸ ਨੇ ਦੋ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਕੰਪਲੈਕਸ 'ਚ ਇਕ ਮੰਜ਼ਿਲ ਬੈਂਕ ਨੂੰ ਕਿਰਾਏ 'ਤੇ ਦਿੱਤੀ ਸੀ 'ਤੇ ਖੁੰਦਕ 'ਚ ਕਪਿਲ ਕੁਮਾਰ ਅਤੇ ਸੁਰਿੰਦਰਪਾਲ ਨਿਵਾਸੀ ਜਨਤਾ ਨਗਰ ਨੇ ਉਸ 'ਤੇ ਮਾਰਨ ਦੀ ਨੀਅਤ ਨਾਲ ਹਮਲਾ ਬੋਲ ਕੇ ਜ਼ਖ਼ਮੀ ਕਰ ਦਿੱਤਾ। ਦੋਸ਼ੀਆਂ ਦੀ ਤਲਾਸ਼ ਜਾਰੀ ਹੈ।


Related News