ਸ਼ੱਕੀ ਹਾਲਾਤ ’ਚ ਔਰਤ ਨੇ ਫਾਹ ਲਗਾ ਕੇ ਦਿੱਤੀ ਜਾਨ

Thursday, May 20, 2021 - 04:17 PM (IST)

ਸ਼ੱਕੀ ਹਾਲਾਤ ’ਚ ਔਰਤ ਨੇ ਫਾਹ ਲਗਾ ਕੇ ਦਿੱਤੀ ਜਾਨ

ਲੁਧਿਆਣਾ (ਜ.ਬ.) : ਪਿੰਡ ਠੱਕਰਵਾਲ ’ਚ 29 ਸਾਲਾ ਇਕ ਔਰਤ ਨੇ ਸ਼ੱਕੀ ਹਾਲਾਤ ਵਿਚ ਫਾਹ ਲੈ ਕੇ ਜਾਨ ਦਿੱਤੀ। ਮੰਗਲਵਾਰ ਰਾਤ ਨੂੰ ਵੰਸ਼ਿਕਾ ਦੀ ਲਾਸ਼ ਉਸ ਦੇ ਘਰ ’ਚ ਲਟਕਦੀ ਹੋਈ ਮਿਲੀ। ਲਲਤੋਂ ਚੌਕੀ ਮੁਖੀ ਏ. ਐੱਸ. ਆਈ. ਹਰਮੇਸ਼ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਕਰੀਬ 9 ਵਜੇ ਸੂਚਨਾ ਆਈ ਕਿ ਮਾਨਵ ਰਚਨਾ ਸਕੂਲ ਦੇ ਪਿੱਛੇ ਇਲਾਕੇ ’ਚ ਰਹਿਣ ਵਾਲੀ ਇਕ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਫੌਰਨ ਘਟਨਾ ਸਥਾਨ ’ਤੇ ਪੁੱਜੀ। ਅੰਦਰੋਂ ਬੰਦ ਦਰਵਾਜ਼ੇ ਦੀ ਕੁੰਡੀ ਤੋੜ ਕੇ ਉਸ ਨੂੰ ਖੋਲ੍ਹਿਆ ਗਿਆ ਤਾਂ ਵੰਸ਼ਿਕਾ ਦੀ ਲਾਸ਼ ਲੋਹੇ ਦੇ ਗਾਰਡਰ ਨਾਲ ਬੰਨ੍ਹੀ ਚੁੰਨੀ ਦੇ ਸਹਾਰੇ ਲਟਕ ਰਹੀ ਸੀ। ਪੁਲਸ ਨੂੰ ਉਥੇ ਕੋਈ ਸੁਰਾਗ ਨਹੀਂ ਮਿਲਿਆ। ਹੁਣ ਤੱਕ ਕੀਤੀ ਗਈ ਜਾਂਚ ’ਚ ਸਾਹਮਣੇ ਆਇਆ ਹੈ ਕਿ ਰਾਏਕੋਟ ਦੀ ਰਹਿਣ ਵਾਲੀ ਵੰਸ਼ਿਕਾ ਆਪਣੇ ਇਕ ਰੂਮ ਮੇਟ ਸੋਨੀ ਗਿੱਲ ਨਾਲ ਇਥੇ ਰਹਿ ਰਹੀ ਸੀ ਅਤੇ ਪਿਛਲੇ 6 ਮਹੀਨੇ ਤੋਂ ਇਕ ਕੰਪਨੀ ਦਾ ਆਨਲਾਈਨ ਕੰਮ ਕਰ ਰਹੀ ਸੀ। 

ਇਹ ਵੀ ਪੜ੍ਹੋ : ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਆਤਮ-ਹੱਤਿਆ

ਉਨ੍ਹਾਂ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਘਰ ਪਰਤਣ ਤੋਂ ਬਾਅਦ ਕਿਸੇ ਨੇ ਉਸ ਨੂੰ ਨਹੀਂ ਦੇਖਿਆ। ਇਕ ਗੁਆਂਢਣ ਨੂੰ ਉਸ ਨੂੰ ਦੇਖਣ ਦੀ ਜਗਿਆਸਾ ਹੋਈ ਤਾਂ ਉਸ ਨੇ ਵੰਸ਼ਿਕਾ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਉਸ ਨੇ ਖਿੜਕੀ ਤੋਂ ਝਾਕ ਕੇ ਅੰਦਰ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਹਰਮੇਸ਼ ਨੇ ਦੱਸਿਆ ਕਿ ਘਟਨਾ ਦੇ ਸਮੇਂ ਵੰਸ਼ਿਕਾ ਦਾ ਰੂਮ ਮੇਟ ਅੰਮ੍ਰਿਤਸਰ ਗਿਆ ਹੋਇਆ ਸੀ। ਮ੍ਰਿਤਕਾ ਦੀ ਮਾਤਾ ਪੂਨਮ ਦੀ ਤਹਿਰੀਰ ’ਤੇ ਧਾਰਾ 174 ਅਧੀਨ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ। ਕੇਸ ਦੀ ਛਾਣਬੀਨ ਚੱਲ ਰਹੀ ਹੈ।

ਇਹ ਵੀ ਪੜ੍ਹੋ : ਆਫ ਦਿ ਰਿਕਾਰਡ : ਕੋਰੋਨਾ ਸਬੰਧੀ ਟੀਕਾਕਰਨ ਨੂੰ ਲੈ ਕੇ ਪੰਜਾਬ ਤੋਂ ਅੱਗੇ ਨਿਕਲਿਆ ਹਰਿਆਣਾ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


 


author

Anuradha

Content Editor

Related News