ਪੰਜਾਬ 'ਚ ਭਾਜਪਾ ਦੀਆਂ ਟਿਕਟਾਂ ਦਾ ਕੰਮ 19 ਜਨਵਰੀ ਤੱਕ ਟਲਿਆ

01/18/2022 3:53:37 PM

ਚੰਡੀਗੜ੍ਹ : ਭਾਜਪਾ ਦੀ ਕੇਂਦਰੀ ਚੋਣ ਕਮੇਟੀ/ਸੰਸਦੀ ਬੋਰਡ ਦੀ ਬੈਠਕ ਸੋਮਵਾਰ ਦੁਪਹਿਰ 12 ਤੋਂ ਸ਼ਾਮ 6 ਵਜੇ ਤੱਕ ਚੱਲੀ, ਜਿਸ ਤੋਂ ਬਾਅਦ ਇਹ ਫ਼ੈਸਲਾ ਹੋਇਆ ਕਿ ਉਮੀਦਵਾਰਾਂ ਨੁੂੰ ਟਿਕਟਾਂ ਦੇਣ ਬਾਰੇ ਦੁਬਾਰਾ ਮੀਟਿੰਗ ਕੀਤੀ ਜਾਵੇਗੀ। ਹੁਣ ਇਹ ਮੀਟਿੰਗ 19 ਜਨਵਰੀ ਨੂੰ ਬਾਅਦ ਦੁਪਹਿਰ ਬੁਲਾਈ ਗਈ ਹੈ, ਜਿਸ ਨਾਲ ਪੰਜਾਬ 'ਚ ਭਾਜਪਾ ਦੇ ਉਮੀਦਵਾਰਾਂ ਦਾ ਫ਼ੈਸਲਾ 19 ਜਨਵਰੀ ਤੱਕ ਟਲ ਗਿਆ ਹੈ। ਨਵੀਂ ਦਿੱਲੀ 'ਚ ਹੋਈ ਇਸ ਮੀਟਿੰਗ 'ਚ ਪੰਜਾਬ ਟੀਮ ਦੇ ਨਾਲ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ ਪਰ ਟਿਕਟਾਂ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਪੰਜਾਬ 'ਚ ED ਦੀ ਛਾਪੇਮਾਰੀ ਬਾਰੇ CM ਚੰਨੀ ਦਾ ਬਿਆਨ, 'ਦਬਾਅ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼'

ਸੂਤਰਾਂ ਮੁਤਾਬਕ ਮੀਟਿੰਗ 'ਚ ਭਾਜਪਾ ਕੋਟੇ ਦੀਆਂ ਅਕਾਲੀ ਦਲ ਨਾਲ ਗਠਜੋੜ ਵਾਲੀਆਂ 23 ਸੀਟਾਂ 'ਤੇ ਲੰਮੀ ਚਰਚਾ ਹੋਈ। ਇਸ ਬੈਠਕ 'ਚ ਪਿਛਲੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਉਮੀਦਵਾਰਾਂ ਤੇ ਨਵੇਂ ਚਿਹਰਿਆਂ 'ਤੇ ਵੀ ਚਰਚਾ ਹੋਈ। ਪਾਰਟੀ ਨੇ ਤੈਅ ਕੀਤਾ ਕਿ 2 ਦਿਨਾਂ 'ਚ ਇਨ੍ਹਾਂ ਸੀਟਾਂ 'ਤੇ ਅੰਦਰੂਨੀ ਸਰਵੇ ਕਰਵੇ ਕੇ ਸੰਭਾਵਿਤ ਉਮੀਦਵਾਰਾਂ ਬਾਰੇ ਰਾਏ ਬਣਾਈ ਜਾਵੇਗੀ। ਬਾਕੀ ਬਚੀਆਂ 94 ਸੀਟਾਂ ਦਾ ਵੀ ਭਾਜਪਾ ਸਰਵੇ ਕਰਵਾਏਗੀ, ਜਿੱਥੇ ਕੈਪਟਨ ਅਮਰਿੰਦਰ ਜਾਂ ਢੀਂਡਸਾ ਦੇ ਦਲ ਦਾ ਉਮੀਦਵਾਰ ਮਜ਼ਬੂਤ ਹੋਵੇਗਾ, ਉਸ ਨੂੰ ਛੱਡ ਕੇ ਬਾਕੀ ਸੀਟਾਂ 'ਤੇ ਭਾਜਪਾ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਦਾਅਵਾ, ਕਿਹਾ-ਕਿਸਾਨਾਂ ਲਈ ਜੋ ਕੁਝ ਅਸੀਂ ਕੀਤਾ, ਉਹ ਕੋਈ ਹੋਰ ਨਹੀਂ ਕਰ ਸਕਦੈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News