ਪੰਜਾਬ ਵਿਚ ਕੋਰੋਨਾ ਨੂੰ ਹਰਾਉਣ ਵਾਲੇ 21 ਫੀਸਦੀ ਬਜ਼ੁਰਗ

04/23/2020 5:53:32 PM

ਚੰਡੀਗੜ - ਪੰਜਾਬ ਵਿਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚਕਾਰ ਹੁਣ ਰਾਹਤ ਦੀ ਖਬਰ ਆਈ ਹੈ। ਪੰਜਾਬ ਦੇ ਕੋਰੋਨਾ ਵਾਇਰਸ ਦੇ ਠੀਕ ਹੋਏ ਮਾਮਲਿਆਂ ਵਿਚੋਂ 21 ਫੀਸਦੀ ਮਰੀਜ਼ਾ ਦੀ ਗਿਣਤੀ ਬਜ਼ੁਰਗਾਂ ਦੀ ਹੈ।   

ਇਹ ਸੰਖਿਆ ਵਾਇਰਸ ਨਾਲ ਸੰਕਰਮਿਤ ਲੋਕਾਂ ਲਈ ਉਮੀਦ ਦੀ ਕਿਰਣ ਬਣ ਕੇ ਸਾਹਮਣੇ ਆਈ ਹੈ।ਅੰਕੜੇ ਦੱਸਦੇ ਹਨ ਕਿ ਪੰਜਾਬ ਵਿਚ 16 ਅਜਿਹੇ ਮਰੀਜ਼ਾਂ ਨੂੰ ਬਚਾਇਆ ਗਿਆ ਜਿਹੜੇ ਵੱਡੀ ਉਮਰ ਦੇ ਸਨ। 22 ਅਪ੍ਰੈਲ ਤੱਕ ਪੰਜਾਬ ਦੇ 52 ਮਰੀਜ਼ਾਂ ਨੇ ਕੁਆਰੰਟਾਈਨ ਵਿਚ 14 ਦਿਨ ਗੁਜ਼ਾਰੇ, ਜਿਨ੍ਹਾਂ ਵਿਚੋਂ 6 ਮਰੀਜ਼ 60-69 ਦੀ ਉਮਰ ਵਿਚਕਾਰ ਅਤੇ 4 ਮਰੀਜ਼ 70-79 ਸਾਲ ਦੀ ਉਮਰ ਵਿਚਕਾਰ ਸਨ। ਇਹ ਮਰੀਜ਼ ਸ਼ੂਗਰ, ਬਲੱਡ ਪਰੈਸ਼ਰ ਅਤੇ ਹੋਰ ਪੁਰਾਣੀ ਬੀਮਾਰੀਆਂ ਨਾਲ ਪੀੜਤ ਸਨ। ਇਹ ਮਰੀਜ਼ ਡਾਕਟਰਾਂ ਲਈ ਇਕ ਚੁਣੌਤੀ ਸਨ। ਸੂਬੇ ਦੀ ਸਭ ਤੋਂ ਬਜ਼ੁਰਗ ਮਰੀਜ਼, ਮੋਹਾਲੀ ਦੀ ਇਕ 81 ਸਾਲ ਦੀ ਔਰਤ ਵੀ ਸਾਹਮਣੇ ਆਈ ਜਿਹੜੀ ਕਿ ਹੁਣ ਠੀਕ ਹੋ ਚੁੱਕੀ ਹੈ। ਇਹ ਮਰੀਜ਼ ਆਕਟੋਜੇਨਿਅਨ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਹੈ। ਮਾਰੂ ਵਾਇਰਸ ਕਾਰਣ ਸੂਬੇ ਦੇ ਮਰਨ ਵਾਲੇ ਪਹਿਲੇ ਵਿਅਕਤੀ ਬਲਦੇਵ ਸਿੰਘ ਦੇ ਦੋ ਸਾਲ ਦੇ ਪੋਤੇ ਨੂੰ ਵੀ ਡਾਕਟਰਾਂ ਨੇ ਬਚਾ ਲਿਆ ਹੈ।

ਪੀ.ਜੀ.ਆਈ. ਚੰਡੀਗੜ੍ਹ ਦੇ ਪਲਮੋਨਰੀ ਮੈਡੀਸਨ ਵਿਭਾਗ ਦੇ ਡਾਕਟਰ ਡੀ. ਬੋਹਰਾ ਨੇ ਬਜ਼ੁਰਗ ਮਰੀਜ਼ਾਂ ਦੀ ਰੀਕਵਰੀ ਨੂੰ ਵਧੀਆ ਸੰਕੇਤ ਦੱਸਦੇ ਹੋਏ ਕਿਹਾ ਕਿ ਜਿਹੜੇ ਲੋਕ ਠੀਕ ਹੋ ਗਏ ਹਨ, ਉਨ੍ਹਾਂ  ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਵੀ ਸਮਰੱਥ ਹੈ ਅਤੇ ਇਸ ਨਾਲ ਹੋਰ ਲੋਕਾਂ ਦੇ ਇਲਾਜ ਦੀ ਉਮੀਦ ਵਧੀ ਹੈ।

ਮਾਰੂ ਵਾਇਰਸ ਖਿਲਾਫ ਜੰਗ ਜਿੱਤਣ ਵਾਲੀ ਜਲੰਧਰ ਦੀ ਇਕ 75 ਸਾਲ ਦੀ ਔਰਤ ਕਹਿੰਦੀ ਹੈ ਕਿ ਉਹ ਸ਼ੁਰੂ ਵਿਚ ਪਰੇਸ਼ਾਨ ਸੀ ਪਰ ਇਲਾਜ ਕਰਨ ਵਾਲੇ ਸਟਾਫ ਦੀ ਸਮੇਂ 'ਤੇ ਸਲਾਹ ਅਤੇ ਪਰਿਵਾਰ ਦੇ ਸਾਥ ਨੇ ਉਸਨੂੰ ਮਜ਼ਬੂਤ ਬਣਾ ਦਿੱਤਾ । 'ਜੇਕਰ ਤੁਸੀਂ ਮਾਨਸਿਕ ਰੂਪ ਨਾਲ ਮਜ਼ਬੂਤ ਹੋ ਤਾਂ ਸ਼ਰੀਰ ਯਕੀਨੀ ਤੌਰ 'ਤੇ ਬੀਮਾਰੀਆਂ ਨਾਲ ਲੜੇਗਾ।' ਸਕਾਰਤਮਕਤਾ ਮਹੱਤਵਪੂਰਨ ਹੈ, ' ਉਨ੍ਹਾਂ ਨੇ ਹਸਪਤਾਲ ਦੇ ਕਰਮਚਾਰੀਆਂ ਵਲੋਂ ਕੀਤੀਆਂ ਕੋਸ਼ੀਸ਼ਾਂ ਦੀ ਤਾਰੀਫ ਕੀਤੀ। ਤਾਰੀਫ ਦੇ ਇਕ ਟੋਕਨ ਦੇ ਰੂਪ ਵਿਚ ਉਨ੍ਹਾਂ ਨੇ ਇਕ ਮਹੀਨੇ ਦੀ ਪੈਨਸ਼ਨ ਹਸਪਤਾਲ ਨੂੰ ਦਾਨ ਕਰ ਦਿੱਤੀ । ਜ਼ਿਕਰਯੋਗ ਹੈ ਕਿ ਪੰਜਾਬ ਵਿਚ ਨਵਾਂ ਸ਼ਹਿਰ ਜ਼ਿਲ੍ਹੇ ਦੇ ਸਾਰੇ 18 ਮਰੀਜ਼ਾਂ ਨੂੰ ਠੀਕ ਕਰ ਲਿਆ ਗਿਆ ਹੈ। ਜ਼ਿਲ੍ਹੇ ਵਿਚ 26 ਮਾਰਚ ਦੇ ਬਾਅਦ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।


Harinder Kaur

Content Editor

Related News