ਲੁਧਿਆਣਾ 'ਚ ਸਹੁਰਿਆਂ ਦੀ ਦਰਿੰਦਗੀ, ਨੂੰਹ ’ਤੇ ਮਿੱਟੀ ਦਾ ਤੇਲ ਪਾ ਕੇ ਲਾਈ ਅੱਗ
Monday, Jul 24, 2023 - 06:26 PM (IST)
ਲੁਧਿਆਣਾ (ਰਾਜ) : ਸੁਰਜੀਤ ਨਗਰ ਇਲਾਕੇ ’ਚ ਸਹੁਰਾ ਪਰਿਵਾਰ ਨੇ ਆਪਣੀ ਨੂੰਹ ’ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਔਰਤ ਦੇ ਚੀਕਣ ਦੀ ਆਵਾਜ਼ ਸੁਣ ਕੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਅੱਗ ਬੁਝਾਈ ਜਿਸ ਤੋਂ ਬਾਅਦ ਗੰਭੀਰ ਹਾਲਤ ’ਚ ਔਰਤ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੋਂ ਪ੍ਰਾਈਵੇਟ ਹਸਪਤਾਲ ਰੈਫਰ ਕੀਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਾਬਾ ਦੀ ਪੁਲਸ ਨੇ ਜ਼ਖ਼ਮੀ ਔਰਤ ਸੁਮਨ ਦੀ ਸ਼ਿਕਾਇਤ ’ਤੇ ਸੱਸ ਸ਼ਕੁੰਤਲਾ ਦੇਵੀ, ਦਿਓਰ ਕ੍ਰਿਸ਼ਨ, ਜੇਠ ਕਰਨ ਖ਼ਿਲਾਫ਼ ਕਤਲ ਦੇ ਯਤਨ ਦਾ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ : ਮੋਟਰਸਾਈਕਲ 'ਤੇ ਜਾ ਰਹੇ 7ਵੀਂ ਦੇ ਵਿਦਿਆਰਥੀ ਦਾ ਗਲ਼ਾ ਵੱਢਿਆ
ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ ਵਿਕਰਮ ਨਾਲ ਹੋਇਆ ਸੀ। ਉਸ ਦੇ ਪਤੀ ਦਾ ਆਪਣੇ ਭਰਾਵਾਂ ਨਾਲ ਘਰੇਲੂ ਝਗੜਾ ਚਲਦਾ ਆ ਰਿਹਾ ਸੀ। ਪਹਿਲਾਂ 14 ਜੁਲਾਈ ਨੂੰ ਘਰ ’ਚ ਉਸ ਦੇ ਪਤੀ ਦਾ ਆਪਣੇ ਭਰਾਵਾਂ ਦੇ ਨਾਲ ਝਗੜਾ ਹੋਇਆ ਸੀ, ਜਿਸ ਵਿਚ ਉਸ ਦੇ ਦਿਓਰ ਅਤੇ ਜੇਠ ਨੇ ਉਸ ਦੇ ਪਤੀ ਦੀ ਕੁੱਟ-ਮਾਰ ਕੀਤੀ ਸੀ, ਜੋ ਮਾਮਲਾ ਸ਼ਾਂਤ ਹੋ ਗਿਆ ਸੀ। ਉਸ ਤੋਂ ਬਾਅਦ 20 ਜੁਲਾਈ ਨੂੰ ਉਸ ਦੀ ਨਣਦ ਘਰ ਆਈ ਹੋਈ ਸੀ। ਫਿਰ ਮੁਲਜ਼ਮਾਂ ਨੇ ਉਸ ਦੇ ਪਤੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਜਹਾਜ਼ 'ਚ ਨਹੀਂ ਮਿਲੀ ਵਾਸ਼ਰੂਮ ਜਾਣ ਦੀ ਇਜਾਜ਼ਤ ਤਾਂ ਅੱਕੀ ਔਰਤ ਨੇ ਕਰ ਦਿੱਤਾ ਇਹ ਕਾਰਾ
ਝਗੜਾ ਅੱਗੇ ਨਾ ਵਧੇ ਇਸ ਲਈ ਉਸ ਦਾ ਪਤੀ ਸਵੇਰੇ ਹੀ ਘਰੋਂ ਬਾਹਰ ਨਿਕਲ ਗਿਆ। ਉਸ ਦੇ ਪਤੀ ਦੇ ਜਾਣ ਤੋਂ ਬਾਅਦ ਮੁਲਜ਼ਮ ਉਸ ਨੂੰ ਧਮਕਾਉਣ ਲੱਗ ਗਏ ਕਿ ਉਸ ਦੇ ਕਾਰਨ ਘਰ ’ਚ ਝਗੜਾ ਹੁੰਦਾ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ। ਜਦੋਂ ਉਸ ਨੇ ਵਿਰੋਧ ਜਤਾਇਆ ਤਾਂ ਮੁਲਜ਼ਮਾਂ ਨੇ ਮਿੱਟੀ ਦਾ ਤੇਲ ਉਸ ’ਤੇ ਪਾ ਦਿੱਤਾ ਅਤੇ ਉਸ ਦਾ ਕਤਲ ਕਰਨ ਦੀ ਨੀਅਤ ਨਾਲ ਅੱਗ ਲਗਾ ਦਿੱਤੀ।
ਉਸ ਦੀਆਂ ਚੀਕਾਂ ਕਾਰਨ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਉਸ ਦੀ ਅੱਗ ਬੁਝਾਈ ਪਰ ਇਸ ਤੋਂ ਪਹਿਲਾਂ ਉਹ ਛਾਤੀ ਤੋਂ ਥੱਲੇ ਤੱਕ ਕਾਫ਼ੀ ਸੜ ਚੁੱਕੀ ਸੀ। ਲੋਕਾਂ ਨੇ ਉਸ ਦੇ ਪਰਿਵਾਰ ਨੂੰ ਕਾਲ ਕਰ ਕੇ ਬੁਲਾਇਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਉੱਧਰ, ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਐਂਬੂਲੈਂਸ ਰਾਹੀਂ ਕਰਦੇ ਸੀ ਕਾਲਾ ਧੰਦਾ, ਪੁਲਸ ਤਲਾਸ਼ੀ ਦੌਰਾਨ ਖੁੱਲ੍ਹ ਗਏ ਸਾਰੇ ਭੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।