ਰਿਸ਼ਤੇ ਸ਼ਰਮਸਾਰ: ਕਲਯੁੱਗੀ ਸਹੁਰੇ ਵਲੋਂ ਨੂੰਹ ਦੀ ਬੁਰੇ ਤਰੀਕੇ ਨਾਲ ਕੁੱਟਮਾਰ, ਵੀਡੀਓ ਵਾਇਰਲ

Monday, May 31, 2021 - 09:04 PM (IST)

ਰਿਸ਼ਤੇ ਸ਼ਰਮਸਾਰ: ਕਲਯੁੱਗੀ ਸਹੁਰੇ ਵਲੋਂ ਨੂੰਹ ਦੀ ਬੁਰੇ ਤਰੀਕੇ ਨਾਲ ਕੁੱਟਮਾਰ, ਵੀਡੀਓ ਵਾਇਰਲ

ਗੁਰਦਾਸਪੁਰ (ਗੁਰਪ੍ਰੀਤ) - ਕਹਿੰਦੇ ਹਨ ਰਿਸ਼ਤੇ ਇੱਕ ਦੂਜੇ ਦੇ ਸੁੱਖ-ਦੁੱਖ ਸਮੇਂ ਭਾਈਵਾਲ ਲਈ ਬਣਦੇ ਹਨ। ਜ਼ਮੀਨ-ਜਾਇਦਾਦ ਜਾਂ ਹੋਰਨਾਂ ਰੰਜਿਸ਼ਾਂ ਕਾਰਨ ਵਧੇਰੇ ਲੋਕ ਰਿਸ਼ਤਿਆਂ ਦੇ ਆਪਣੇਪਨ ਦਾ ਸੁੱਖ ਨਹੀਂ ਲੈ ਪਾਉਂਦੇ, ਸਗੋਂ ਇਨ੍ਹਾਂ ਦੀ ਲੜਾਈ ਰਿਸ਼ਤਿਆਂ ਨੂੰ ਬਦਨਾਮ ਕਰਨ ਵਾਲੀ ਕੋਈ ਨਾ ਕੋਈ ਕਹਾਣੀ ਵੀ ਛੱਡ ਜਾਂਦੀ ਹੈ। ਅਜਿਹੀ ਇਕ ਘਟਨਾ ਗੁਰਦਾਸਪੁਰ ’ਚ ਵਾਪਰੀ, ਜਿਥੇ ਬੁਜ਼ੁਰਗ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੀ ਨੂੰਹ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕਰਦਾ ਨਜ਼ਰ ਆ ਰਿਹਾ ਹੈ। ਕੁਝ ਟੀ.ਵੀ. ਚੈਨਲਾਂ ਨੇ ਵੀ ਇਹ ਵਾਇਰਲ ਵੀਡੀਓ ਦਿਖਾਈ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਵੀਡੀਓ ਸੁਮਨ ਨਾਂਅ ਦੀ ਇਕ ਵਿਧਵਾ ਜਨਾਨੀ ਦੀ ਹੈ।

PunjabKesari

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਪੀੜਤ ਜਨਾਨੀ ਸੁਮਨ ਨੇ ਦੱਸਿਆ ਕਿ ਉਸ ਨੂੰ ਘਰੋਂ ਕੱਢਣ ਲਈ ਉਸ ਦਾ ਸਹੁਰਾ ਗੁਰਦੀਪ ਸਿੰਘ ਉਸ ਦੀ ਮਾਰ ਕੁਟਾਈ ਕਰਦਾ ਹੈ ਅਤੇ ਉਸ ’ਤੇ ਗਲਤ ਨਜ਼ਰ ਵੀ ਰੱਖਦਾ ਹੈ। ਉਸ ਨੇ ਦੱਸਿਆ ਕਿ ਘਰ ਵਿੱਚ ਉਸ ਨੂੰ ਵੱਖ-ਵੱਖ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ। ਉਸ ਨੂੰ ਡੇਢ ਸਾਲ ਤੋਂ ਬਿਜਲੀ ਤੱਕ ਨਹੀਂ ਦਿੱਤੀ ਗਈ। ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਤਿੰਨ ਬੱਚਿਆਂ ਨੂੰ ਪਾਲਦੀ ਹੈ। 26 ਤਰੀਖ਼ ਨੂੰ ਕਿਸੇ ਗੱਲ ਨੂੰ ਲੈ ਕੇ ਉਸ ਦੇ ਸਹੁਰੇ ਗੁਰਦੀਪ ਸਿੰਘ ਨੇ ਉਸ ਨਾਲ ਪੂਰੀ ਤਰਾਂ ਮਾਰ-ਕੁਟਾਈ ਕੀਤੀ ਗਈ, ਜਿਸ ਦੀ ਵੀਡੀਓ ਵਾਇਰਲ ਹੋ ਗਈ ਪਰ ਪੁਲਸ ਕੋਈ ਕਾਰਵਾਈ ਕਰਨ ਦੀ ਥਾਂ ਉਸਦੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾ ਰਹੀ ਹੈ।

ਦੂਜੇ ਪਾਸੇ ਜਦ ਇਸ ਬਾਰੇ ਸੁਮਨ ਦੇ ਸਹੁਰੇ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਅਸਲ ਵਿੱਚ ਉਸ ਦੇ ਦੋ ਮੁੰਡੇ ਹਨ, ਜਿੰਨਾਂ ਵਿੱਚ ਵੱਡੇ ਦੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਹੈ। ਇਸ ਲਈ ਉਸ ਦੇ ਬੱਚੇ ਵੀ ਉਸ ਨਾਲ ਘਰ ’ਚ ਰਹਿੰਦੇ ਹਨ, ਜਦੋਂਕਿ ਸੁਮਨ ਅਤੇ ਉਸ ਦੇ ਬੱਚਿਆਂ ਨੂੰ ਇਹ ਪਸੰਦ ਨਹੀਂ ਹੈ। ਬੀਤੇ ਦਿਨੀਂ ਸੁਮਨ ਦੇ ਮੁੰਡਾ ਉਹਦੇ ਵੱਡੇ ਮੁੰਡੇ ਦੀ ਧੀ ਨਾਲ ਬਦਸੂਲੁਕੀ ਕਰ ਰਿਹਾ ਸੀ। ਜਦ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੁਮਨ ਅਤੇ ਉਸ ਦੇ ਬੱਚੇ ਮੇਰੇ ਹਥੀਂ ਪੈ ਗਏ। ਆਪਣੇ ਬਚਾਅ ਲਈ ਮੈਂ ਵੀ ਉਨ੍ਹਾਂ ਨੂੰ ਮਾਰਿਆ ਅਤੇ ਕਿਸੇ ਨੇ ਉਹ ਵੀਡੀਓ ਵਾਇਰਲ ਕਰ ਦਿੱਤੀ।
 


author

rajwinder kaur

Content Editor

Related News