ਪਿਛਲੇ 7 ਸਾਲਾਂ ''ਚ ਪੰਜਾਬ ਸਮੇਤ ਇਨ੍ਹਾਂ ਸੂਬਿਆਂ ''ਚ ਵਧੀਆਂ ਨੌਕਰੀਆਂ

Tuesday, Jul 09, 2024 - 01:04 PM (IST)

ਨੈਸ਼ਨਲ ਡੈਸਕ- ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਦੇ ਗੈਰ-ਸੰਗਠਿਤ ਖੇਤਰ ਦੇ ਉਦਯੋਗਾਂ ਦੇ ਸਾਲਾਨਾ ਸਰਵੇਖਣ ਅਨੁਸਾਰ, ਪੱਛਮੀ ਬੰਗਾਲ ਨੇ ਪਿਛਲੇ 7 ਸਾਲਾਂ 'ਚ ਅਸੰਗਠਿਤ ਉਦਯੋਗਾਂ 'ਚ ਸਭ ਤੋਂ ਵੱਧ 30 ਲੱਖ ਨੌਕਰੀਆਂ ਗੁਆ ਦਿੱਤੀਆਂ ਹਨ। ਇਸ ਦੇ ਉਲਟ ਮਹਾਰਾਸ਼ਟਰ ਨੇ ਇਸੇ ਸਮੇਂ ਦੌਰਾਨ 24 ਲੱਖ ਨਵੀਆਂ ਨੌਕਰੀਆਂ ਜੋੜੀਆਂ ਹਨ। ਇਹ ਸਰਵੇਖਣ 2015-16 ਤੋਂ 2022-23 ਤੱਕ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ। ਐੱਨ.ਐੱਸ.ਓ. ਦੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਦੇਸ਼ ਦੇ 28 'ਚੋਂ 13 ਸੂਬਿਆਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅਸੰਗਠਿਤ ਖੇਤਰ 'ਚ ਰੁਜ਼ਗਾਰ ਤੇਜ਼ੀ ਨਾਲ ਘਟਿਆ ਹੈ। ਪੱਛਮੀ ਬੰਗਾਲ, ਕਰਨਾਟਕ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਸਮੇਤ ਜ਼ਿਆਦਾਤਰ ਵੱਡੇ ਸੂਬਿਆਂ 'ਚ ਅਸੰਗਠਿਤ ਖੇਤਰ 'ਚ ਰੁਜ਼ਗਾਰ 'ਚ ਕਮੀ ਆਈ ਹੈ। ਹਾਲਾਂਕਿ, ਪਿਛਲੇ 7 ਸਾਲਾਂ 'ਚ ਕੁਝ ਆਰਥਿਕ ਤੌਰ 'ਤੇ ਕਮਜ਼ੋਰ ਸੂਬਿਆਂ 'ਚ ਰੁਜ਼ਗਾਰ ਵਧਿਆ ਹੈ।

ਰੁਜ਼ਗਾਰ ਵਧਣ ਵਾਲੇ ਸੂਬੇ

ਰਾਜਸਥਾਨ 'ਚ 8.8 ਲੱਖ ਨਵੀਆਂ ਨੌਕਰੀਆਂ ਆਈਆਂ ਹਨ, ਜਦੋਂ ਕਿ ਮੱਧ ਪ੍ਰਦੇਸ਼ ਅਤੇ ਬਿਹਾਰ 'ਚ 6-6 ਲੱਖ ਨਵੀਆਂ ਨੌਕਰੀਆਂ ਵਧੀਆਂ ਹਨ। ਪੰਜਾਬ ਅਤੇ ਹਰਿਆਣਾ 'ਚ 3-3 ਲੱਖ ਅਤੇ ਝਾਰਖੰਡ 'ਚ 4 ਲੱਖ ਨਵੀਆਂ ਨੌਕਰੀਆਂ ਦਾ ਵਾਧਾ ਹੋਇਆ ਹੈ। ਪੰਜਾਬ ਅਤੇ ਹਰਿਆਣਾ 'ਚ ਰੁਜ਼ਗਾਰ ਦੀ ਸਥਿਤੀ 'ਚ ਸੁਧਾਰ ਹੋਇਆ ਹੈ, ਜਿਸ ਕਾਰਨ ਇਨ੍ਹਾਂ ਸੂਬਿਆਂ 'ਚ ਨੌਕਰੀਆਂ ਦੀ ਗਿਣਤੀ ਵਧੀ ਹੈ।

ਸੂਬਿਆਂ ਅਨੁਸਾਰ ਰੁਜ਼ਗਾਰ ਸਥਿਤੀ

ਪੱਛਮੀ ਬੰਗਾਲ 30 ਲੱਖ ਨੌਕਰੀਆਂ ਘਟੀਆਂ
ਪੰਜਾਬ 3 ਲੱਖ ਨਵੀਆਂ ਨੌਕਰੀਆਂ
ਮਹਾਰਾਸ਼ਟਰ 24 ਲੱਖ ਨਵੀਆਂ ਨੌਕਰੀਆਂ ਆਈਆਂ
ਰਾਜਸਥਾਨ 8.8 ਲੱਖ ਨਵੀਆਂ ਨੌਕਰੀਆਂ
ਮੱਧ ਪ੍ਰਦੇਸ਼ 6 ਲੱਖ ਨਵੀਆਂ ਨੌਕਰੀਆਂ
ਬਿਹਾਰ 6 ਲੱਖ ਨਵੀਆਂ ਨੌਕਰੀਆਂ 
ਹਰਿਆਣਾ 3 ਲੱਖ ਨਵੀਆਂ ਨੌਕਰੀਆਂ
ਝਾਰਖੰਡ 4 ਲੱਖ ਨਵੀਆਂ ਨੌਕਰੀਆਂ

ਐੱਨਐੱਸਓ ਦੇ ਸਰਵੇਖਣ ਅਨੁਸਾਰ, ਇਨ੍ਹਾਂ ਅੰਕੜਿਆਂ ਤੋਂ ਇਹ ਸਪੱਸ਼ਟ ਹੈ ਕਿ ਅਸੰਗਠਿਤ ਖੇਤਰਾਂ 'ਚ ਰੁਜ਼ਗਾਰ ਦੀ ਸਥਿਤੀ ਰਾਜਾਂ ਦੇ ਅਨੁਸਾਰ ਬਦਲਦੀ ਹੈ। ਜਦੋਂ ਕਿ ਕੁਝ ਸੂਬਿਆਂ 'ਚ ਰੁਜ਼ਗਾਰ ਦੇ ਮੌਕੇ ਵਧੇ ਹਨ, ਦੂਜੇ ਸੂਬਿਆਂ 'ਚ ਇਹ ਘਟੇ ਹਨ। ਇਸ ਚੋਂ ਇਹ ਵੀ ਪਤਾ ਲੱਗਦਾ ਹੈ ਕਿ ਆਰਥਿਕ ਤੌਰ 'ਤੇ ਕਮਜ਼ੋਰ ਸੂਬਿਆਂ 'ਚ ਰੁਜ਼ਗਾਰ ਦੇ ਮੌਕਿਆਂ 'ਚ ਸੁਧਾਰ ਹੋਇਆ ਹੈ, ਜਦੋਂ ਕਿ ਵੱਡੇ ਅਤੇ ਮੁਕਾਬਲਤਨ ਖੁਸ਼ਹਾਲ ਸੂਬਿਆਂ 'ਚ ਰੁਜ਼ਗਾਰ ਘਟਿਆ ਹੈ। ਇਸ ਰਿਪੋਰਟ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਅਸੰਗਠਿਤ ਖੇਤਰਾਂ 'ਚ ਰੁਜ਼ਗਾਰ ਦੀ ਸਥਿਤੀ ਨੂੰ ਸੁਧਾਰਨ ਲਈ ਸੂਬਿਆਂ ਨੂੰ ਵਿਸ਼ੇਸ਼ ਯਤਨ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਨੀਤੀ ਨਿਰਮਾਤਾਵਾਂ ਨੂੰ ਇਨ੍ਹਾਂ ਖੇਤਰਾਂ 'ਚ ਰੁਜ਼ਗਾਰ ਵਧਾਉਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News