ਵੱਡੀ ਮਾਤਰਾ ''ਚ ਲਾਹਣ ਬਰਾਮਦ, ਮੁਲਜ਼ਮ ਫਰਾਰ
Saturday, Feb 03, 2018 - 01:15 AM (IST)
ਗੁਰਦਾਸਪੁਰ, (ਵਿਨੋਦ)- ਕਾਹਨੂੰਵਾਨ ਦੀ ਪੁਲਸ ਨੇ ਇਕ ਖੇਤ 'ਚ ਛਾਪੇਮਾਰੀ ਕਰ ਕੇ ਵੱਡੀ ਮਾਤਰਾ 'ਚ ਲਾਹਣ ਬਰਾਮਦ ਕੀਤੀ ਪਰ ਮੁਲਜ਼ਮ ਭੱਜਣ 'ਚ ਸਫਲ ਹੋ ਗਿਆ।
ਕਾਹਨੂੰਵਾਨ ਪੁਲਸ ਸਟੇਸ਼ਨ 'ਚ ਤਾਇਨਾਤ ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਡਾ ਤੁਗਲਵਾਲ 'ਚ ਗਸ਼ਤ ਕਰ ਰਹੇ ਸੀ ਕਿ ਇਕ ਮੁਖਬਰ ਨੇ ਸੂਚਿਤ ਕੀਤਾ ਕਿ ਮੁਲਜ਼ਮ ਮੰਗਾ ਪੁੱਤਰ ਮੱਲਾ ਸਿੰਘ ਵਾਸੀ ਤੁਗਲਵਾਲ, ਜੋ ਪਿੰਡ ਦੇ ਹੀ ਸੋਨੂੰ ਨਾਂ ਦੇ ਕਿਸਾਨ ਕੋਲ ਕੰਮ ਕਰਦਾ ਹੈ, ਗੰਨੇ ਦੇ ਖੇਤਾਂ ਵਿਚ ਨਾਜਾਇਜ਼ ਸ਼ਰਾਬ ਤਿਆਰ ਕਰਨ ਦਾ ਧੰਦਾ ਕਰਦਾ ਹੈ, ਜਿਸ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਗਈ ਤਾਂ ਮੁਲਜ਼ਮ ਮੰਗਾ ਉਥੋਂ ਭੱਜਣ ਵਿਚ ਸਫ਼ਲ ਹੋ ਗਿਆ ਪਰ ਖੇਤ 'ਚੋਂ 150 ਕਿਲੋ ਲਾਹਣ ਬਰਾਮਦ ਹੋਈ, ਜੋ ਸ਼ਰਾਬ ਤਿਆਰ ਕਰਨ ਲਈ ਰੱਖੀ ਹੋਈ ਸੀ। ਪੁਲਸ ਨੇ ਇਸ ਸੰਬੰਧੀ ਕੇਸ ਦਰਜ ਕਰ ਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
