ਚੰਡੀਗੜ੍ਹ ’ਚ ਨਜ਼ਰਅੰਦਾਜ਼ ਕਰ ਦਿੱਤੇ ਜਾਣਗੇ ਵਾਰਡਬੰਦੀ ’ਤੇ ਆਏ ਵਧੇਰੇ ਇਤਰਾਜ਼
Tuesday, Jul 04, 2023 - 01:36 PM (IST)
ਜਲੰਧਰ (ਖੁਰਾਣਾ) : ਨਗਰ ਨਿਗਮ ਜਲੰਧਰ ਦੀਆਂ ਚੋਣਾਂ ਕੁਝ ਹੀ ਹਫਤਿਆਂ ਬਾਅਦ ਹੋਣੀਆਂ ਤੈਅ ਹਨ, ਜਿਸ ਦੇ ਲਈ ਵਾਰਡਬੰਦੀ ਦੇ ਫਾਈਨਲ ਡਰਾਫਟ ਦੀ ਪ੍ਰਕਿਰਿਆ ਚੱਲ ਰਹੀ ਹੈ। ਪਿਛਲੇ ਦਿਨੀਂ ਵਾਰਡਬੰਦੀ ਦਾ ਜਿਹੜਾ ਪ੍ਰਸਤਾਵਿਤ ਡਰਾਫਟ ਨੋਟੀਫਾਈ ਹੋ ਕੇ ਜਲੰਧਰ ਪਹੁੰਚਿਆ ਸੀ, ਉਸ ’ਤੇ ਇਤਰਾਜ਼ ਪ੍ਰਗਟ ਕਰਨ ਦੀ ਸਮਾਂ ਹੱਦ ਲੰਘ ਚੁੱਕੀ ਹੈ ਅਤੇ ਹੁਣ ਜਲੰਧਰ ਨਿਗਮ ਦੇ ਅਧਿਕਾਰੀ ਪ੍ਰਸਤਾਵਿਤ ਵਾਰਡਬੰਦੀ ’ਤੇ ਇਤਰਾਜ਼ ਸਿੱਧੇ ਚੰਡੀਗੜ੍ਹ ਨੂੰ ਰੈਫਰ ਕਰ ਦੇਣਗੇ, ਜਿਥੇ ਇਤਰਾਜ਼ਾਂ ਨੂੰ ਦੂਰ ਕਰਨ ਤੋਂ ਬਾਅਦ ਵਾਰਡਬੰਦੀ ਦਾ ਫਾਈਨਲ ਡਰਾਫਟ ਜਾਰੀ ਕੀਤਾ ਜਾਵੇਗਾ ਅਤੇ ਨਾਲ ਹੀ ਉਸਦਾ ਨੋਟੀਫਿਕੇਸ਼ਨ ਵੀ ਕੀਤਾ ਜਾਵੇਗਾ। ਇਸੇ ਵਿਚਕਾਰ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਪ੍ਰਸਤਾਵਿਤ ਵਾਰਡਬੰਦੀ ’ਤੇ ਪਿਛਲੇ ਦਿਨੀਂ ਜਿਹੜੇ ਵੀ ਇਤਰਾਜ਼ ਆਏ ਹਨ, ਉਨ੍ਹਾਂ ਵਿਚੋਂ ਵਧੇਰੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਭਾਵ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਸਿਰਫ ਕੁਝ ਇਤਰਾਜ਼ਾਂ ਦੇ ਆਧਾਰ ’ਤੇ ਹੀ ਮਾਮੂਲੀ ਫੇਰਬਦਲ ਹੋਵੇਗਾ। ਇਸੇ ਵਿਚਕਾਰ ਬਹੁਤ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੇ ਪ੍ਰਸਤਾਵਿਤ ਵਾਰਡਬੰਦੀ ਵਿਚ ਕੁਝ ਬਦਲਾਅ ਕਰ ਕੇ ਕੁਝ ਵਾਰਡਬੰਦੀ ਦੀਆਂ ਹੱਦਾਂ ਵਿਚ ਤਬਦੀਲੀ ਕੀਤੀ ਹੈ ਅਤੇ ਕੁਝ ਵਾਰਡਾਂ ਦਾ ਰਿਜ਼ਰਵੇਸ਼ਨ ਸਟੇਟਸ ਬਦਲਿਆ ਹੈ। ਇਸ ਹਿਸਾਬ ਨਾਲ ਜਲੰਧਰ ਨਿਗਮ ਦੀ ਵਾਰਡਬੰਦੀ ਦਾ ਫਾਈਨਲ ਨੋਟੀਫਿਕੇਸ਼ਨ ਵੀ ਲਗਭਗ ਤਿਆਰ ਹੈ, ਜਿਸ ਨੂੰ ‘ਆਪ’ ਆਗੂਆਂ ਦੀ ਹਰੀ ਝੰਡੀ ਮਿਲਦੇ ਹੀ ਨੋਟੀਫਾਈ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਡਿਊਟੀ ਨਿਭਾਉਂਦਿਆਂ ਜਾਨ ਗੁਆਉਣ ਵਾਲੇ ਪੁਲਸ ਮੁਲਾਜ਼ਮਾਂ ਦੇ ਵਾਰਸਾਂ ਨੂੰ 2 ਕਰੋੜ ਰੁਪਏ ਦੇ ਚੈੱਕ ਸੌਂਪੇ
ਨਾਰਥ ਵਿਧਾਨ ਸਭਾ ਦੇ ਕਈ ਕਾਂਗਰਸੀ ‘ਆਪ’ ਦੇ ਸੰਪਰਕ ’ਚ
ਪਿਛਲੇ ਕੁਝ ਮਹੀਨਿਆਂ ਦੌਰਾਨ ਕਾਂਗਰਸ ਪਾਰਟੀ ਦੇ ਕਈ ਸਾਬਕਾ ਕੌਂਸਲਰ ਅਤੇ ਆਗੂ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਉੱਤਰੀ ਵਿਧਾਨ ਸਭਾ ਹਲਕੇ ਦੇ ਕੁਝ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਵੀ ‘ਆਪ’ ਜੁਆਇਨ ਕਰਨ ਜਾ ਰਹੇ ਹਨ। ਇਨ੍ਹਾਂ ਵਿਚ ਕੁਝ ਨਾਂ ਤਾਂ ਅਜਿਹੇ ਹਨ, ਜਿਹੜੇ ਮੌਜੂਦਾ ਕਾਂਗਰਸੀ ਿਵਧਾਇਕ ਦੇ ਬਹੁਤ ਨਜ਼ਦੀਕੀ ਹਨ। ਇਸ ਤੋਂ ਪਹਿਲਾਂ ਨਾਰਥ ਤੋਂ ਨਿੰਮਾ ਅਤੇ ਕਈ ਹੋਰ ਕਾਂਗਰਸੀ ਵੀ ‘ਆਪ’ ਦਾ ਪੱਲਾ ਫੜ ਚੁੱਕੇ ਹਨ।
ਇਹ ਵੀ ਪੜ੍ਹੋ : ਸਪੀਕਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਖ਼ਤਰਨਾਕ ਕੈਮੀਕਲ ‘ਪੈਰਾਕੁਆਟ’ ਨਾ ਵਰਤਣ ਦੀ ਅਪੀਲ
ਟਿਕਟਾਂ ਦੀ ਵੰਡ ਸਮੇਂ ‘ਆਪ’ ’ਚ ਹੋਵੇਗਾ ਘਮਾਸਾਨ
ਆਗਾਮੀ ਨਗਰ ਨਿਗਮ ਦੀਆਂ ਚੋਣਾਂ ਸੱਤਾ ਧਿਰ ਯਾਨੀ ਆਮ ਆਦਮੀ ਪਾਰਟੀ ਲਈ ਓਨੀਆਂ ਆਸਾਨ ਨਹੀਂ ਹਨ, ਜਿੰਨੀਆਂ ਸਮਝੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਧੇਰੇ ਆਗੂ ਅਤੇ ਟਿਕਟਾਂ ਦੇ ਦਾਅਵੇਦਾਰ ਅਜਿਹੇ ਹਨ, ਜਿਹੜੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਵਾਰਡਾਂ ਵਿਚ ਕਿਤੇ ਨਾ ਕਿਤੇ ‘ਆਪ’ ਦਾ ਪੁਰਾਣਾ ਕੇਡਰ ਵੀ ਸਰਗਰਮ ਹੋਇਆ ਸੀ ਅਤੇ ਕੌਂਸਲਰ ਅਹੁਦੇ ਦੀ ਟਿਕਟ ਦੀ ਮੰਗ ਕਰ ਰਿਹਾ ਸੀ। ਹੁਣ ਨਿਗਮ ਚੋਣਾਂ ਵਿਚ ਟਿਕਟਾਂ ਦੀ ਵੰਡ ਦੀ ਪ੍ਰਕਿਰਿਆ ‘ਆਪ’ ਲਈ ਕਾਫੀ ਮੁਸ਼ਕਲ ਭਰੀ ਸਾਬਿਤ ਹੋ ਸਕਦੀ ਹੈ ਕਿਉਂਕਿ ‘ਆਪ’ ਲੀਡਰਸ਼ਿਪ ਸਾਹਮਣੇ ਇਹ ਦੁਵਿਧਾ ਬਣੀ ਰਹੇਗੀ ਕਿ ਦਲ ਬਦਲ ਕੇ ਆਏ ਆਗੂਆਂ ਨੂੰ ਟਿਕਟ ਦਿੱਤੀ ਜਾਵੇ ਜਾਂ ਆਮ ਆਦਮੀ ਪਾਰਟੀ ਦੇ ਪੁਰਾਣੇ ਕੇਡਰ ਨੂੰ ਤਵੱਜੋ ਦਿੱਤੀ ਜਾਵੇ।
ਇਹ ਵੀ ਪੜ੍ਹੋ : ਮਾਮਲਾ ਫੰਡ ਦੀ ਬਰਬਾਦੀ ਰੋਕਣ ਦਾ : ਵਿਕਾਸ ਕਾਰਜਾਂ ਦੀ ਚੈਕਿੰਗ ਲਈ ਫਿਰ ਤੋਂ ਫੀਲਡ ’ਚ ਉਤਰੇ ਜ਼ੋਨਲ ਕਮਿਸ਼ਨਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani