ਗੱਡੀ ਦੀ ਖਰੀਦੋ-ਫਰੋਖਤ ''ਚ ਧੋਖਾਦੇਹੀ ਕਰਨ ਵਾਲੇ ''ਤੇ ਕੇਸ ਦਰਜ

Monday, Aug 21, 2017 - 02:12 AM (IST)

ਗੱਡੀ ਦੀ ਖਰੀਦੋ-ਫਰੋਖਤ ''ਚ ਧੋਖਾਦੇਹੀ ਕਰਨ ਵਾਲੇ ''ਤੇ ਕੇਸ ਦਰਜ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਗੱਡੀ ਦੀ ਖਰੀਦੋ-ਫਰੋਖਤ 'ਚ ਵਿਅਕਤੀ ਵਿਰੁੱਧ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਦਰ ਸਿੰਘ ਪੁੱਤਰ ਭਾਨਾ ਰਾਮ ਵਾਸੀ ਸਟੇਡੀਅਮ ਰੋਡ ਇੰਦਰਾ ਬਸਤੀ ਸੁਨਾਮ ਨੇ ਇਕ ਦਰਖਾਸਤ ਦੋਸ਼ੀ ਸੰਦੀਪ ਸਿੰਘ ਪੁੱਤਰ ਸੋਮ ਸਿੰਘ ਵਾਸੀ ਪਿੰਡ ਲਲੋਦਾਂ ਤਹਿ. ਟਹੋਣਾ ਜ਼ਿਲਾ ਫਤਿਆਬਾਦ ਹਰਿਆਣਾ ਖਿਲਾਫ ਦਿੱਤੀ ਹੈ ਕਿ ਉਸ ਨੇ ਆਪਣੀ ਗੱਡੀ ਮਹਿੰਦਰਾ ਪਿਕਅਪ ਸੰਦੀਪ ਕੁਮਾਰ ਨੂੰ 6.32,200 ਰੁ. 'ਚ ਵੇਚੀ ਸੀ, ਜਿਸ ਦੇ ਇਵਜ਼ 'ਚ 40,000 ਰੁ. ਮੁਲਜ਼ਮ ਕੋਲੋਂ ਵਸੂਲ ਕਰ ਲਏ।  ਬਾਕੀ ਦੀ ਰਕਮ ਦਾ ਗੱਡੀ 'ਤੇ ਲੋਨ ਸੀ। ਇਸ ਲੋਨ ਦੀ ਰਕਮ ਸੰਦੀਪ ਸਿੰਘ ਉਕਤ ਨੇ ਅਦਾ ਕਰਨੀ ਸੀ ਪਰ ਸੰਦੀਪ ਸਿੰਘ ਨੇ ਗੱਡੀ ਅੱਗੇ ਵੇਚ ਕੇ ਲੋਨ ਦੀਆਂ ਕਿਸ਼ਤਾਂ ਨਹੀਂ ਭਰੀਆਂ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਸੰਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Related News