ਜਲੰਧਰ ''ਚ ਚੱਲ ਰਹੇ ਕਿਡਨੀ ਕਾਂਡ ਦੇ ਮਾਮਲੇ ''ਚ ਹਸਪਤਾਲ ''ਚੋਂ ਮਿਲੇ ਅਹਿਮ ਰਿਕਾਰਡ

08/03/2015 11:59:35 AM

ਜਲੰਧਰ (ਪ੍ਰੀਤ)-ਸ਼ਹਿਰ ਦੇ ਕਿਡਨੀ ਹਸਪਤਾਲ ਦੇ ਪ੍ਰਬੰਧਕਾਂ ਨੂੰ ਐਤਵਾਰ ਨੂੰ ਪੁਲਸ ਅਧਿਕਾਰੀਆਂ ਨੇ ਲਿਖਤੀ ਚਿੱਠੀ ਭੇਜ ਕੇ ਗੈਂਗ ਦੇ ਸਰਗਨਾ ਜੁਨੈਦ ਖਾਨ ਵਲੋਂ ਦੱਸੇ ਗਏ ਕਿਡਨੀ ਟ੍ਰਾਂਸਪਲਾਂਟ ਕੇਸਾਂ ਦਾ ਰਿਕਾਰਡ ਦੇਣ ਲਈ ਕਿਹਾ। ਨੈਸ਼ਨਲ ਕਿਡਨੀ ਹਸਪਤਾਲ ਵਲੋਂ ਐੱਸ. ਆਈ. ਟੀ. ਵਲੋਂ ਮੰਗੇ ਗਏ ਕਿਡਨੀ ਟ੍ਰਾਂਸਪਲਾਂਟ ਕੇਸਾਂ ਦਾ ਰਿਕਾਰਡ ਪੁਲਸ ਨੂੰ ਸੌਂਪ ਦਿੱਤਾ ਗਿਆ। 
ਐੱਸ.ਆਈ.ਟੀ. ਦੇ ਏ.ਡੀ.ਸੀ.ਪੀ. ਸਿਟੀ-2 ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਹਸਪਤਾਲ ਵਲੋਂ ਰਿਕਾਰਡ ਪੁਲਸ ਨੂੰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਕੁਝ ਹੋਰ ਰਿਕਾਰਡ ਵੀ ਪੁਲਸ ਨੇ ਮੰਗਿਆ ਹੈ। ਪੁਲਸ ਕੋਲ ਪਹੁੰਚੇ ਕਿਡਨੀ ਟ੍ਰਾਂਸਪਲਾਂਟ ਕੇਸਾਂ ਦੀਆਂ ਫਾਈਲਾਂ ਨੂੰ ਪੁਲਸ ਟੀਮ ਚੈੱਕ ਕਰ ਰਹੀ ਹੈ। ਏ.ਡੀ.ਸੀ.ਪੀ. ਪਵਾਰ ਨੇ ਦੱਸਿਆ ਕਿ ਹੁਣ ਪੁਲਸ ਮਰੀਜ਼ ਤੇ ਡੋਨਰ ਦੇ ਨਾਂ ਪਤਾ ਲੈ ਕੇ ਉਕਤ ਲੋਕਾਂ ਨੂੰ ਕੇਸ ਦੀ ਜਾਂਚ ''ਚ ਸ਼ਾਮਲ ਕਰੇਗੀ। 
ਏ.ਡੀ.ਸੀ.ਪੀ. ਪਵਾਰ ਨੇ ਕਿਹਾ ਕਿ ਫਾਈਲਾਂ ''ਚ ਮਿਲੇ ਡਾਟਾ ਮੁਤਾਬਕ ਡੋਨਰ ਤੇ ਮਰੀਜ਼ ਸਾਰੇ ਆਊਟ ਆਫ ਸਟੇਟ ਹਨ। ਡੋਨਰ ਤੇ ਮਰੀਜ਼ਾਂ ਨੂੰ ਜਾਂਚ ''ਚ ਸ਼ਾਮਲ ਕਰਨ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਜੇ.ਐਂਡ.ਕੇ., ਦਿੱਲੀ, ਲਖਨਊ, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ''ਚ ਜਾ ਕੇ ਉਨ੍ਹਾਂ ਤੋਂ ਪੁੱਛਗਿੱਛ ਕਰਨਗੀਆਂ। ਏ.ਡੀ.ਸੀ.ਪੀ. ਪਵਾਰ ਨੇ ਦੱਸਿਆ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਸਾਰੇ ਲੋਕਾਂ ਨੂੰ ਜਾਂਚ ''ਚ ਸ਼ਾਮਲ ਕਰਨ ਲਈ ਜਲੰਧਰ ਬੁਲਾਇਆ ਜਾਵੇ ਪਰ ਜਾਂਚ ''ਚ ਸ਼ਾਮਲ ਕੀਤੇ ਗਏ ਲੋਕਾਂ ''ਚ ਮਰੀਜ਼ ਵੀ ਹਨ ਇਸ ਲਈ ਮੌਕੇ ਮੁਤਾਬਕ ਜਾਂਚ ਅਧਿਕਾਰੀ ਫੈਸਲਾ ਕਰੇਗਾ ਕਿ ਉਨ੍ਹਾਂ ਕੋਲੋਂ ਤਫਤੀਸ਼ ਉਥੇ ਹੀ ਕੀਤੀ ਜਾਵੇ। ਫਿਲਹਾਲ ਪੁਲਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।  

Babita Marhas

News Editor

Related News