ਬਾਬਾ ਬਕਾਲਾ ਸਾਹਿਬ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Saturday, Feb 19, 2022 - 12:55 PM (IST)

ਬਾਬਾ ਬਕਾਲਾ ਸਾਹਿਬ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

ਜਲੰਧਰ (ਵੈੱਬ ਡੈਸਕ) : ਚੋਣ ਕਮਿਸ਼ਨ ਦੀ ਸੂਚੀ 'ਚ ਦਰਜ 25 ਨੰਬਰ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ।ਇਹ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹਲਕਾ ਹੈ। ਜੇਕਰ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਬਾਬਾ ਬਕਾਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ 3 ਅਤੇ ਕਾਂਗਰਸ ਨੇ 2 ਵਾਰ ਜਿੱਤ ਹਾਸਲ ਕੀਤੀ। ਦੱਸ ਦੇਈਏ ਕਿ ਚੋਣ ਕਮਿਸ਼ਨ ਦੀ ਰਿਪੋਰਟ ਅਨੁਸਾਰ 1997, 2002 ਅਤੇ 2007 ’ਚ ਹਲਕਾ ਨੰਬਰ 12 ਬਿਆਸ ਸੀ, ਜਿਸਨੂੰ ਤੋੜ ਕੇ ਬਾਅਦ ਵਿੱਚ ਬਾਬਾ ਬਕਾਲਾ ਸਾਹਿਬ ਬਣਾ ਦਿੱਤਾ ਗਿਆ।

1997
1997 ’ਚ ਵਿਧਾਨ ਸਭਾ ਹਲਕਾ ਬਿਆਸ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਮੋਹਨ ਸਿੰਘ ਨੇ 36775 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਕਾਂਗਰਸ ਦੇ ਰਘੂਨਾਥ ਸਹਾਏ ਪੁਰੀ 26741 ਵੋਟਾਂ ਹਾਸਲ ਕਰਕੇ ਹਾਰ ਗਏ ਸਨ। ਮਨਮੋਹਨ ਸਿੰਘ ਨੇ 1827 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
2002
2002 ’ਚ ਵਿਧਾਨ ਸਭਾ ਹਲਕਾ ਬਿਆਸ ਤੋਂ ਕਾਂਗਰਸ ਦੇ ਜਸਬੀਰ ਸਿੰਘ ਨੇ 45832 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮਨਜਿੰਦਰ ਸਿੰਘ ਕੰਗ 39382 ਵੋਟਾਂ ਹਾਸਲ ਕਰਕੇ ਹਾਰ ਗਏ ਸਨ। ਜਸਬੀਰ ਸਿੰਘ ਨੇ 6450 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
2007
2007 ’ਚ ਵਿਧਾਨ ਸਭਾ ਹਲਕਾ ਬਿਆਸ  ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਜਿੰਦਰ ਸਿੰਘ ਕੰਗ ਨੇ 53014 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ 48835 ਵੋਟਾਂ ਪ੍ਰਾਪਤ ਕਰਕੇ ਦੂਜੇ ਨੰਬਰ 'ਤੇ ਰਹੇ ਸਨ। ਮਨਜਿੰਦਰ ਕੰਗ ਨੇ 4179 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
2012
2012 ’ਚ ਵਿਧਾਨ ਸਭਾ ਹਲਕਾ ਬਾਬਾ ਬਕਾਲਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਮਾਨਾ ਨੇ 60244 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਇਸ ਦੌਰਾਨ ਕਾਂਗਰਸ ਦੇ ਰਣਜੀਤ ਸਿੰਘ ਛੱਜਲਵਡੀ 31019 ਵੋਟਾਂ ਹਾਸਲ ਕਰਕੇ ਹਾਰ ਗਏ ਸਨ। ਮਨਜੀਤ ਮਾਨਾ ਨੇ 29225 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤੀ ਸੀ।
2017
2017 ’ਚ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਵਿੱਚ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਨੇ 45965 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਦਲਬੀਰ ਸਿੰਘ 39378 ਵੋਟਾਂ ਪ੍ਰਾਪਤ ਕਰਕੇ ਦੂਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ 38265 ਵੋਟਾਂ ਹਾਸਲ ਤੀਜੇ ਨੰਬਰ 'ਤੇ ਰਹੇ ਸਨ। ਸੰਤੋਖ ਸਿੰਘ ਨੇ 6586 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।

PunjabKesari

2022 ਵਿਧਾਨ ਸਭਾ ਚੋਣਾਂ ਵਿੱਚ ਹਲਕਾ ਬਾਬਾ ਬਕਾਲਾ ਤੋਂ ਕਾਂਗਰਸ ਨੇ ਸੰਤੋਖ ਸਿੰਘ ਭਲੂਰੀਆ ਨੂੰ, ਆਮ ਆਦਮੀ ਪਾਰਟੀ ਨੇ ਦਲਬੀਰ ਸਿੰਘ ਟੌਂਗ, ਅਕਾਲੀ ਦਲ ਨੇ ਬਲਜੀਤ ਸਿੰਘ ਜਲਾਲਉਸਮਾ, ਸੰਯੁਕਤ ਸਮਾਜ ਮੋਰਚਾ ਨੇ ਗੁਰਨਾਮ ਕੌਰ ਅਤੇ ਭਾਜਪਾ ਗਠਜੋੜ ਨੇ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 199929 ਹੈ, ਜਿਨ੍ਹਾਂ ’ਚ 96042 ਪੁਰਸ਼, 103873 ਜਨਾਨੀਆਂ ਅਤੇ 14 ਥਰਡ ਜੈਂਡਰ ਹਨ।


author

Anuradha

Content Editor

Related News