ਅਯੁੱਧਿਆ 'ਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ, ਰਾਮ ਭਗਤਾਂ ਨੇ ਦਿਲ ਖੋਲ੍ਹ ਕੇ ਲਾਏ ਲੰਗਰ
Friday, Jan 19, 2024 - 11:28 AM (IST)
ਨਵੀਂ ਦਿੱਲੀ - ਅਯੁੱਧਿਆਧਾਮ ਵਿਚ ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ ਵਿਚ ਬਣੇ ਸ਼੍ਰੀ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਦੇਸ਼ ਭਰ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਵਿਚ ਮੌਜੂਦ ਭਗਵਾਨ ਰਾਮ ਦੇ ਭਗਤ ਆਪਣੀ ਹਿੱਸੇਦਾਰੀ ਪਾਉਣ ਲਈ ਅਤੇ ਇਸ ਇਤਿਹਾਸਕ ਪਲ ਨੂੰ ਯਾਦਗਾਰ ਬਣਾਉਣ ਲਈ ਆਪਣੇ-ਆਪਣੇ ਢੰਗ ਨਾਲ ਆਪਣੀ ਸ਼ਰਧਾ ਦਿਖਾ ਰਹੇ ਹਨ। ਇਸ ਮੌਕੇ ਅਯੁੱਧਿਆ ਆਉਣ ਵਾਲੇ ਰਾਮ ਭਗਤਾਂ ਲਈ ਹਰ ਸਹੂਲਤ ਲਈ ਖ਼ਾਸ ਪ੍ਰਬੰਧ ਕੀਤੇ ਜਾ ਰਹੇ ਹਨ। ਰਿਹਾਇਸ਼, ਆਵਾਜਾਈ ਅਤੇ ਭੋਜਨ ਵਿਵਸਥਾ ਨਿਰੰਤਰ ਜਾਰੀ ਰੱਖਣ ਲਈ ਰਾਮ ਭਗਤ ਆਪਣੀ ਸੇਵਾਵਾਂ ਦੇ ਰਹੇ ਹਨ।
ਇਹ ਵੀ ਪੜ੍ਹੋ : ਹੁਣ ਵਿਦੇਸ਼ ’ਚ ਵੀ ਕਰ ਸਕੋਗੇ UPI ਰਾਹੀਂ ਪੇਮੈਂਟ, Google Pay ਨੇ NPCI ਨਾਲ ਕੀਤੀ ਡੀਲ
ਇਸ ਮੌਕੇ ਪੰਜਾਬੀ ਕਿਵੇਂ ਪਿੱਛੇ ਰਹਿ ਸਕਦੇ ਹਨ। ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਵਲੋਂ 18 ਜਨਵਰੀ ਤੋਂ ਖੁੱਲ੍ਹੇ ਲੰਗਰ ਸ਼ੁਰੂ ਹੋ ਗਏ ਹਨ। ਇਸ ਸੇਵਾ 20 ਘੰਟੇ ਭਾਵ ਸਵੇਰੇ 4 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਜਾਰੀ ਰਹੇਗੀ ਅਤੇ ਰਾਮ ਭਗਤ ਕਿਸੇ ਵੀ ਸਮੇਂ ਇਥੇ ਆ ਕੇ ਲੰਗਰ ਲੈ ਸਕਦੇ ਹਨ। ਸ਼ਿਵ ਸ਼ਕਤੀ ਸੇਵਾ ਮੰਡਲ ਸੰਸਥਾ ਪਿਛਲੇ 38 ਸਾਲਾਂ ਤੋਂ ਅਮਰਨਾਥ ਯਾਤਰਾ 'ਤੇ ਪਹਿਲਗਾਵ ਅਤੇ ਬਾਲਟਾਲ ਵਿਖੇ ਲੰਗਰ ਲਗਾ ਰਹੀ ਹੈ । ਸੰਸਥਾਂ ਦੇ ਮੈਂਬਰਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਰਾਮ ਮੰਦਿਰ ਕਮੇਟੀ ਦੇ ਚੰਪਤ ਰਾਏ ਵਲੋਂ ਵਿਸ਼ੇਸ਼ ਸੱਦਾ ਮਿਲਣ ਤੋਂ ਬਾਅਦ ਹੀ ਬੁਢਲਾਡਾ ਦੀ ਸੰਸਥਾ ਨੇ ਇਥੇ ਲੰਗਰ ਲਗਾਇਆ ਹੈ। ਰਾਮ ਮੰਦਿਰ ਕਮੇਟੀ ਵਲੋਂ ਸਥਾਨ ਦੀ ਵਿਵਸਥਾ ਕਰਕੇ ਦਿੱਤੀ ਗਈ ਹੈ ਅਤੇ ਲੰਗਰ ਦੀ ਸਾਰੀ ਰਸਦ ਸੰਸਥਾ ਵਲੋਂ ਹੈ।
ਇਹ ਵੀ ਪੜ੍ਹੋ : PM ਮੋਦੀ ਅਤੇ CM ਯੋਗੀ ਨੂੰ ਪ੍ਰਾਣ ਪ੍ਰਤਿਸ਼ਠਾ 'ਚ ਸ਼ਾਮਲ ਹੋਣ ਤੋਂ ਰੋਕਣ ਲਈ ਪਟੀਸ਼ਨ ਦਾਇਰ, ਜਾਣੋ ਵਜ੍ਹਾ
ਇਹ ਵੀ ਪੜ੍ਹੋ : ED ਦੇ ਚੌਥੇ ਸੰਮਨ 'ਤੇ ਵੀ ਨਹੀਂ ਪੇਸ਼ ਹੋਏ ਕੇਜਰੀਵਾਲ, ਬਿਆਨ ਜਾਰੀ ਕਰਕੇ ਦੱਸੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8