ਡਰੋਨ ਮੂਵਮੈਂਟ ਦਾ ਟੁੱਟਿਆ ਰਿਕਾਰਡ : 2023 ’ਚ ਬੀ. ਐੱਸ. ਐੱਫ. ਨੇ ਫੜੇ ਸਭ ਤੋਂ ਵੱਧ 98 ਡਰੋਨ

Tuesday, Dec 26, 2023 - 06:39 PM (IST)

ਡਰੋਨ ਮੂਵਮੈਂਟ ਦਾ ਟੁੱਟਿਆ ਰਿਕਾਰਡ : 2023 ’ਚ ਬੀ. ਐੱਸ. ਐੱਫ. ਨੇ ਫੜੇ ਸਭ ਤੋਂ ਵੱਧ 98 ਡਰੋਨ

ਅੰਮ੍ਰਿਤਸਰ (ਨੀਰਜ)- ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਜਿੱਥੇ ਹੈਰੋਇਨ ਦੀ ਆਮਦ ਅਤੇ ਇਸ ਦੀ ਵਿਕਰੀ ’ਤੇ ਰੋਕ ਲਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਬੀ. ਐੱਸ. ਐੱਫ. ਵੱਲੋਂ ਜਾਰੀ ਅੰਕੜੇ ਕੁਝ ਹੋਰ ਹੀ ਤਸਵੀਰ ਪੇਸ਼ ਕਰ ਰਹੇ ਹਨ। ਜਾਣਕਾਰੀ ਅਨੁਸਾਰ ਸਾਲ 2023 ’ਚ ਦਸੰਬਰ ਦੇ ਅੰਤ ਤੱਕ ਬੀ. ਐੱਸ. ਐੱਫ. ਵੱਲੋਂ 98 ਡਰੋਨ ਜ਼ਬਤ ਕੀਤੇ ਗਏ ਹਨ, ਜਦਕਿ ਇਸ ਤੋਂ ਕਈ ਗੁਣਾ ਜ਼ਿਆਦਾ ਡਰੋਨ ਦੀ ਮੂਵਮੈਂਟ ਹੋਈ ਹੈ, ਜਿਸ ’ਚ ਡਰੋਨ ਹੈਰੋਇਨ ਦੀ ਖੇਪ ਨੂੰ ਸੁੱਟ ਕੇ ਵਾਪਸ ਪਾਕਿਸਤਾਨ ਪਰਤ ਜਾਂਦੇ ਜਾਂ ਫਿਰ ਭਾਰਤੀ ਸਰਹੱਦ ’ਤੇ ਸਰਗਰਮ ਸਮੱਗਲਰਾਂ ਨੇ ਆਪਣੇ ਇਲਾਕੇ ’ਚ ਵਾਪਸ ਕਰ ਲਿਆ ।

ਜਾਣਕਾਰੀ ਮੁਤਾਬਕ ਸਾਲ 2021 ’ਚ ਬੀ. ਐੱਸ. ਐੱਫ. ਵੱਲੋਂ ਇਕ ਡਰੋਨ ਜ਼ਬਤ ਕੀਤਾ ਗਿਆ ਸੀ, ਜਦਕਿ ਸਾਲ 2022 ਦੌਰਾਨ ਫੜੇ ਗਏ ਡਰੋਨਾਂ ਦੀ ਗਿਣਤੀ 22 ਹੋ ਗਈ ਹੈ ਅਤੇ 2023 ਦੇ ਅੰਤ ਤੱਕ ਡਰੋਨਾਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ। ਉਥੇ ਹੀ ਬੀ. ਓ. ਪੀ. ਧਨੌਆ ਕਲਾ ਇਲਾਕੇ ’ਚ ਬੀ. ਐੱਸ. ਐੱਫ. ਵੱਲੋਂ ਫੜੇ ਗਏ ਤਿੰਨ ਭਾਰਤੀ ਸਮੱਗਲਰਾਂ ਦੇ ਮਾਮਲੇ ਦੀ ਜਾਂਚ ਪੁਲਸ ਨੂੰ ਦੇਣ ਦੀ ਬਜਾਏ ਐੱਨ. ਸੀ. ਬੀ. ਨੂੰ ਸੌਂਪ ਦਿੱਤੀ ਗਈ ਹੈ ਅਤੇ ਐੱਨ. ਸੀ. ਬੀ. ਨੇ ਵੀ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਧੁੰਦ ਤੇ ਸਮੋਗ ਦੀ ਚਾਦਰ ’ਚ ਲਿਪਟੀ ਗੁਰੂ ਨਗਰੀ, ਵਿਜ਼ੀਬਿਲਟੀ ਜ਼ੀਰੋ, ਹਾਦਸੇ ਵਧੇ

ਫੜੇ ਗਏ ਤਿੰਨ ਸਮੱਗਲਰਾਂ ਦੀ ਉਮਰ 20 ਤੋਂ 25 ਸਾਲ ਦਰਮਿਆਨ

ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਵੱਲੋਂ ਡਰੋਨ ਰਾਹੀਂ ਸੁੱਟੀ ਗਈ ਖੇਪ ਨੂੰ ਲੈਣ ਲਈ ਪਹਿਲਾਂ ਦੋ ਸਮੱਗਲਰ ਅੱਗੇ ਆਏ ਅਤੇ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਇਕ ਹੋਰ ਸਮੱਗਲਰ ਨੂੰ ਕਾਬੂ ਕੀਤਾ ਗਿਆ, ਜੋ ਲੁਕਿਆ ਹੋਇਆ ਸੀ।

ਇਹ ਵੀ ਪੜ੍ਹੋ-  ਗੁਰਦਾਸਪੁਰ ਵਾਪਰਿਆ ਭਿਆਨਕ ਹਾਦਸਾ, ਈ-ਰਿਕਸ਼ਾ ’ਤੇ ਸਵਾਰ ਮਾਂ-ਧੀ ਦੀ ਦਰਦਨਾਕ ਮੌਤ

ਅੰਮ੍ਰਿਤਸਰ ਦੀ ਸਭ ਤੋਂ ਵੱਧ ਬਦਨਾਮ ਬੀ. ਓ. ਪੀ. ਧਨੌਆ ਕਲਾ

ਹੈਰੋਇਨ ਦੀ ਆਮਦ ਅਤੇ ਸਮੱਗਲਿੰਗ ਦੇ ਮਾਮਲੇ ’ਚ ਭਾਵੇਂ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਡੋਪ ਅਤੇ ਪਿੰਡ ਬਦਨਾਮ ਹਨ ਪਰ ਮੌਜੂਦਾ ਸਮੇਂ ਵਿਚ ਬੀ. ਓ. ਪੀ. ਧਨੋਆ ਇਸ ਸਮੇਂ ਸਭ ਤੋਂ ਵੱਧ ਬਦਨਾਮ ਬੀ. ਓ. ਪੀ. ਬਣ ਚੁੱਕੀ ਹੈ। ਸਰਹੱਦ ਤੋਂ ਕਰੀਬ 15 ਤੋਂ 20 ਮੀਟਰ ਦੂਰ ਹੋਣ ਕਾਰਨ ਇਹ ਸਮੱਗਲਰਾਂ ਵੱਲੋਂ ਡਰੋਨਾਂ ਦੀ ਕਾਫੀ ਮੂਵਮੈਂਟ ਕਰਵਾਈ ਜਾ ਰਹੀ ਹੈ। ਇਸੇ ਬੀ. ਓ. ਪੀ. ’ਤੇ ਹੁਣ ਤੱਕ 15 ਤੋਂ 17 ਡਰੋਨ ਫੜੇ ਜਾ ਚੁੱਕੇ ਹਨ।
ਸੁਰੱਖਿਆ ਏਜੰਸੀਆਂ ਵੱਲੋਂ ਵੀ ਬੀ. ਓ. ਪੀ. ਧਨੋਆ ਕਲਾਂ ਅਤੇ ਧਨੋਆ ਖੁਰਦ ’ਚ ਟਰੈਪ ਲਾਏ ਜਾ ਰਹੇ ਹਨ ਅਤੇ ਇਸੇ ਬੀ. ਓ. ਪੀ. ’ਤੇ ਵਿਸ਼ੇਸ਼ ਤੌਰ ’ਤੇ ਫੋਕਸ ਕੀਤਾ ਜਾ ਰਿਹਾ ਹੈ।

ਵੱਡੇ ਡਰੋਨਜ਼ ਦੀ ਥਾਂ ਉਡਾਏ ਜਾ ਰਹੇ ਛੋਟੇ ਡਰੋਨ

ਸਾਲ 2023 ਦੌਰਾਨ ਇਹ ਦੇਖਣ ’ਚ ਆਇਆ ਹੈ ਕਿ ਸਮੱਗਲਰਾਂ ਵੱਲੋਂ ਡਰੋਨ ਅਤੇ ਹਥਿਆਰਾਂ ਦੀ ਖੇਪ ਲਿਆਉਣ ਲਈ ਵੱਡੇ ਡਰੋਨਾਂ ਦੀ ਥਾਂ ਛੋਟੇ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਛੋਟੇ ਡਰੋਨ ਕਰੀਬ ਅੱਧਾ ਕਿੱਲੋ ਹੈਰੋਇਨ ਦੀ ਖੇਪ ਲਿਜਾਣ ਦੇ ਸਮਰੱਥ ਹੁੰਦੇ ਹਨ ਅਤੇ ਹੁਣ ਤੱਕ ਜਿੰਨੇ ਵੀ ਡਰੋਨ ਫੜੇ ਗਏ ਹਨ, ਉਹ ਸਾਰੇ ਡਰੋਨ ਛੋਟੇ ਡਰੋਨ ਹਨ, ਜਦੋਂ ਕਿ ਇਸ ਤੋਂ ਪਹਿਲਾਂ ਸਮੱਗਲਰਾਂ ਵੱਲੋਂ 7 ਤੋਂ 8 ਫੁੱਟ ਲੰਮੇ ਅਤੇ ਚੌੜੇ ਡਰੋਨ ਉਡਾਏ ਜਾ ਰਹੇ ਸਨ, ਜੋ 25 ਤੋਂ 30 ਕਿਲੋ ਤੱਕ ਡਰੋਨ ਉਠਾਉਣ ਦੇ ਸਮਰੱਥ ਸਨ ਪਰ ਵੱਡੇ ਡਰੋਨਾਂ ਦੀ ਆਵਾਜ਼ ਜ਼ਿਆਦਾ ਹੋਣ ਕਾਰਨ ਉਹ ਬੀ. ਐੱਸ. ਐੱਫ. ਦੀ ਨਜ਼ਰ ’ਚ ਜਲਦੀ ਆ ਜਾਂਦੇ ਸਨ ਅਤੇ ਬੀ. ਐੱਸ. ਐੱਫ. ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਸਨ। ਵੱਡੇ ਡਰੋਨ ਡਿੱਗਣ ਨਾਲ ਸਮੱਗਲਰਾਂ ਨੂੰ ਵੀ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੁੰਦਾ ਸੀ, ਜਦੋਕਿ ਛੋਟੇ ਡਰੋਨ ਡਿੱਗਣ ਨਾਲ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਫਤਿਆਬਾਦ ਦੀ ਸਬਜ਼ੀ ਮੰਡੀ 'ਚ ਕਿਸਾਨ 'ਤੇ ਚਲੀਆਂ ਅਨ੍ਹੇਵਾਹ ਗੋਲੀਆਂ

ਧੁੰਦ ’ਚ ਸਮੱਗਲਰਾਂ ਨੇ ਵਧਾ ਦਿੱਤੀ ਹੈ ਆਪਣੀ ਮੂਵਮੈਂਟ

ਭਾਰਤ-ਪਾਕਿਸਤਾਨ ਸਰਹੱਦ ਦੇ ਪਿੰਡਾਂ ’ਚ ਪਿਛਲੇ ਇਕ ਹਫ਼ਤੇ ਦੌਰਾਨ ਸੰਘਣੀ ਧੁੰਦ ਪੈ ਰਹੀ ਹੈ ਅਤੇ ਸ਼ਹਿਰੀ ਇਲਾਕਿਆਂ ’ਚ ਵੀ ਹਾਲ ਬੁਰਾ ਹੈ। ਇਸ ਧੁੰਦ ਦੀ ਆੜ ਲੈਂਦੇ ਹਏ ਸਮੱਗਲਰਾਂ ਨੇ ਆਪਣੀ ਮੂਵਮੈਂਟ ਕਈ ਗੁਣਾ ਤੇਜ਼ ਕਰ ਦਿੱਤੀ ਹੈ। ਅੰਮ੍ਰਿਤਸਰ ਉੱਤਰੀ ਜ਼ਿਲ੍ਹੇ ਵਿਚ ਹੀ ਪਿਛਲੇ ਇੱਕ ਹਫ਼ਤੇ ਦੌਰਾਨ 18 ਤੋਂ 20 ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ ਅਤੇ ਹੈਰੋਇਨ ਦੀਆਂ ਛੋਟੀਆਂ-ਛੋਟੀਆਂ ਖੇਪਾਂ ਵੀ ਫੜੀਆਂ ਜਾ ਚੁੱਕੀਆਂ । ਹਾਲਾਂਕਿ ਹੈਰੋਇਨ ਅੱਧੇ ਕਿੱਲੋ ਤੋਂ ਵੱਧ ਨਹੀਂ ਹੁੰਦੀ ਹੈ।

ਗ੍ਰਿਫ਼ਤਾਰ ਤਿੰਨੇ ਸਮੱਗਲਰ ਕਰਨ ਸਕਦੇ ਹਨ ਵੱਡਾ ਖੁਲਾਸਾ

ਬੀ. ਐੱਸ. ਐੱਫ. ਵੱਲੋਂ ਕਾਫੀ ਸਮੇਂ ਬਾਅਦ ਹੈਰੋਇਨ ਦੀ ਖੇਪ ਸਮੇਤ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਤਿੰਨੇ ਸਮੱਗਰ ਇਸ ਬਾਰੇ ਵੱਡੇ ਖੁਲਾਸੇ ਕਰ ਸਕਦੇ ਹਨ ਕਿ ਉਹ ਕਿਸ ਲਈ ਕੰਮ ਕਰਦੇ ਸਨ ਅਤੇ ਹੈਰੋਇਨ ਦੀ ਖੇਪ ਨੂੰ ਕਿੱਥੇ ਡਲਿਵਰ ਕੀਤਾ ਜਾਣਾ, ਇਸ ਦੇ ਬਾਰੇ ਕੇਂਦਰੀ ਏਜੰਸੀ ਐੱਨ. ਸੀ. ਬੀ. ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਹਰੀਕੇ ਵੈਟਲੈਂਡ ਪੁੱਜੇ ਮਹਿਮਾਨ ਪੰਛੀ, ਦੇਖਣ ਵਾਲਿਆਂ ਦੀਆਂ ਲੱਗੀਆਂ ਰੌਣਕਾਂ, ਹੋਰ ਵੱਧਣ ਦੇ ਹਨ ਆਸਾਰ (ਤਸਵੀਰਾਂ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News