ਸਰਕਾਰੀ ਸਕੂਲਾਂ ਦੇ ਸਪੋਰਟਸ ਇੰਫਰਾਸਟਰੱਕਚਰ ਨੂੰ ਬਿਹਤਰ ਬਣਾਉਣ ਦੀ ਕਵਾਇਦ ਸ਼ੁਰੂ

Sunday, Jan 24, 2021 - 01:16 AM (IST)

ਸਰਕਾਰੀ ਸਕੂਲਾਂ ਦੇ ਸਪੋਰਟਸ ਇੰਫਰਾਸਟਰੱਕਚਰ ਨੂੰ ਬਿਹਤਰ ਬਣਾਉਣ ਦੀ ਕਵਾਇਦ ਸ਼ੁਰੂ

ਲੁਧਿਆਣਾ, (ਵਿੱਕੀ)- ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਖੇਡ ਸਹੂਲਤਾਂ ਉਪਲਬਧ ਕਰਵਾਉਣ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧ ਵਿਚ ਸਿੱਖਿਆ ਵਿਭਾਗ ਵੱਲੋਂ ਈ ਪੰਜਾਬ ਪੋਰਟਲ ’ਤੇ ਇੰਫਰਾਸਟਰੱਕਚਰ ਦਾ ਕਾਲਮ ਬਣਾਇਆ ਗਿਆ ਹੈ, ਜਿਸ ਵਿਚ ਸਕੂਲਾਂ ਵੱਲੋਂ ਮੌਜੂਦਾ ਇੰਫਰਾਸਟੱਕਚਰ ਦੀ ਜਾਣਕਾਰੀ ਭਰੀ ਗਈ ਹੈ। ਇਸ ਦੇ ਨਾਲ ਹੀ ਹੁਣ ਸਪੋਰਟਸ ਇੰਫਰਾਸਟਰੱਕਚਰ ਦੇ ਸਬੰਧ ਵਿਚ ਸੂਚਨਾ ਫਿੱਲ ਕੀਤੀ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਕਿ ਸਾਰੇ ਸਕੂਲ ਮੁਖੀ ਆਪਣੇ ਸਕੂਲਾਂ ਵਿਚ ਮੌਜੂਦ ਸਪੋਰਟਸ ਇੰਫਰਾਸਟਰੱਕਚਰ ਦੇ ਸਬੰਧ ਵਿਚ ਸੂਚਨਾ ਈ ਪੋਰਟਲ ’ਤੇ ਭਰਨਾ ਯਕੀਨੀ ਕਰਨਗੇ ਤਾਂ ਕਿ ਪਤਾ ਲੱਗ ਸਕੇ ਕਿ ਸਕੂਲਾਂ ਵਿਚ ਕਿਹੜੇ-ਕਿਹੜੇ ਖੇਡ ਮੈਦਾਨ ਹਨ ਅਤੇ ਖੇਡਾਂ ਦੇ ਪੱਧਰ ਨੂੰ ਹੋਰ ਬਿਹਤਰ ਬਣਾਉਣ ਲਈ ਇਸ ਦੀ ਯੋਗ ਵਰਤੋਂ ਕੀਤੀ ਜਾ ਸਕੇ।


author

Bharat Thapa

Content Editor

Related News