ਨਸ਼ੀਲੀਆਂ ਦਵਾਈਆਂ ਵੇਚਣ ਦੇ ਦੋਸ਼ ’ਚ ਮੁਲਜ਼ਮ ਡਰੱਗ ਪੈਡਲਰ ਨੂੰ 10 ਸਾਲ ਦੀ ਕੈਦ

Saturday, Mar 16, 2024 - 03:05 PM (IST)

ਨਸ਼ੀਲੀਆਂ ਦਵਾਈਆਂ ਵੇਚਣ ਦੇ ਦੋਸ਼ ’ਚ ਮੁਲਜ਼ਮ ਡਰੱਗ ਪੈਡਲਰ ਨੂੰ 10 ਸਾਲ ਦੀ ਕੈਦ

ਲੁਧਿਆਣਾ (ਮਹਿਰਾ)- ਨਸ਼ੀਲੀਆਂ ਦਵਾਈਆਂ ਵੇਚਣ ਦੇ ਦੋਸ਼ ’ਚ ਡਰੱਗ ਪੈਡਲਰ ਨੂੰ ਵਧੀਕ ਸੈਸ਼ਨ ਜੱਜ ਸ਼ਾਤਿਨ ਗੋਇਲ ਦੀ ਅਦਾਲਤ ਨੇ ਮੁਲਜ਼ਮ ਪਿੰਡ ਰਾਮਗੜ੍ਹ ਨਿਵਾਸੀ ਲਖਵਿੰਦਰ ਸਿੰਘ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਦੋਸ਼ੀ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੋਸ਼ੀ ਖ਼ਿਲਾਫ਼ 14 ਅਪ੍ਰੈਲ, 2021 ਨੂੰ ਪੁਲਸ ਸਟੇਸ਼ਨ ਮਲੌਦ ’ਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਅਨੁਸਾਰ ਪਿੰਡ ਜੋਗੀਮਾਜਰਾ ਦੇ ਟੀ-ਪੁਆਇੰਟ ’ਤੇ ਛਾਪੇਮਾਰੀ ਕਰ ਕੇ ਉਕਤ ਦੋਸ਼ੀ ਨੂੰ ਕਾਬੂ ਕੀਤਾ ਸੀ।

ਚੈਕਿੰਗ ਦੌਰਾਨ ਉਸ ਕੋਲੋਂ ਭਾਰੀ ਮਾਤਰਾ ’ਚ ਨਸ਼ੀਲੀਆਂ ਦਵਾਈਆਂ ਮਿਲੀਆਂ ਸਨ। ਪੁਲਸ ਮੁਤਾਬਕ ਮੁਲਜ਼ਮ ਲੰਮੇ ਸਮੇਂ ਤੋਂ ਨਸ਼ੇ ਦੀਆਂ ਗੋਲੀਆਂ ਵੇਚਣ ਦਾ ਧੰਦਾ ਕਰ ਰਿਹਾ ਸੀ, ਜਿਸ ’ਤੇ ਪੁਲਸ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਕੋਰਟ ਵਿਚ ਪੇਸ਼ ਕੀਤਾ। ਮੁਕੱਦਮੇ ਦੌਰਾਨ ਉਕਤ ਦੋਸ਼ੀ ਨੇ ਖੁਦ ਨੂੰ ਨਿਰਦੋਸ਼ ਦੱਸਿਆ ਅਤੇ ਦਾਅਵਾ ਕੀਤਾ ਕਿ ਪੁਲਸ ਨੇ ਉਸ ਨੂੰ ਝੂਠਾ ਫਸਾਇਆ ਹੈ। ਅਦਾਲਤ ਨੇ ਦੋਵੇਂ ਧਿਰਾਂ ਦੇ ਸਬੂਤਾਂ ਅਤੇ ਦਲੀਲਾਂ ਸੁਣਨ ਤੋਂ ਬਾਅਦ ਸਜ਼ਾ ਸੁਣਾਈ।
 


author

Babita

Content Editor

Related News