ਮਨਰੇਗਾ ਮਜ਼ਦੂਰਾਂ ਨਾਲ ਜੁੜੀ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵਿਸ਼ੇਸ਼ ਉਪਰਾਲਾ
Friday, Mar 28, 2025 - 11:23 AM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਮਨਰੇਗਾ ਵਰਕਰਾਂ ਬਾਰੇ ਬੋਲਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਪੰਜਾਬ 'ਚ ਸਿਰਫ 11 ਲੱਖ, 16 ਹਜ਼ਾਰ ਮਨਰੇਗਾ ਵਰਕਰ ਰਜਿਸਟਰ ਹਨ, ਜੋ ਕਿ ਕੁੱਲ ਬਿਲਡਿੰਗ ਵਰਕਰਾਂ ਦਾ ਤੀਜਾ ਹਿੱਸਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ ਅਨਪੜ੍ਹ ਤਬਕਾ ਬਹੁਤ ਵੱਡਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਅਜਿਹੀ ਮੁਹਿੰਮ ਚਲਾਈ ਜਾਵੇ, ਜਿਸ ਨਾਲ ਸਾਰੇ ਮਜ਼ਦੂਰ ਲੇਬਰ ਵਿਭਾਗ ਨਾਲ ਰਜਿਸਟਰ ਹੋ ਸਕਣ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ! ਖ਼ਪਤਕਾਰਾਂ ਕੋਲ ਸਿਰਫ...
ਇਸ ਦਾ ਜਵਾਬ ਦਿੰਦਿਆਂ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਹੁਣ ਤੱਕ 11 ਲੱਖ, 16 ਹਜ਼ਾਰ 651 ਵਰਕਰ ਰਜਿਸਟਰਡ ਹਨ। 1 ਲੱਖ, 52 ਹਜ਼ਾਰ, 952 ਵਰਕਰ ਨਵੇਂ ਰਜਿਸਟਰ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਅੱਜ ਆਖ਼ਰੀ ਦਿਨ, ਜਾਣੋ ਸਦਨ 'ਚ ਕੀ-ਕੀ ਹੋਵੇਗਾ (ਵੀਡੀਓ)
ਉਨ੍ਹਾਂ ਕਿਹਾ ਕਿ ਅਸੀਂ ਮਨਰੇਗਾ ਵਰਕਰਾਂ ਨੂੰ ਬੋਰਡ 'ਚ ਰਜਿਸਟਰਡ ਕਰਨ ਲੱਗੇ ਹੋਏ ਹਾਂ ਅਤੇ ਰਜਿਸਟਰਡ ਕਿਰਤੀਆਂ ਦੀ ਗਿਣਤੀ ਨੂੰ ਹੋਰ ਵਧਾਉਣ ਲਈ ਸਮੇਂ-ਸਮੇਂ ਸਿਰ ਬੋਰਡ ਵਲੋਂ ਕੈਂਪ ਲਾਏ ਜਾ ਰਹੇ ਹਨ ਤਾਂ ਜੋ ਕਾਮਿਆਂ ਨੂੰ ਬੋਰਡ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇ। ਇਸ ਦੇ ਲਈ ਬੋਰਡ ਵਲੋਂ ਮੋਬਾਇਲ ਐਪ ਵੀ ਬਣਾਈ ਗਈ ਹੈ। ਇਸ ਨਾਲ ਕਿਰਤੀ ਬਿਨਾਂ ਕਿਸੇ ਦਫ਼ਤਰ ਜਾਏ ਆਪਣੇ ਘਰ ਬੈਠੇ ਵੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8