'ਆਯੁਸ਼ਮਾਨ ਕਾਰਡ' ਬਣਾਉਣ ਨਾਲ ਜੁੜੀ ਅਹਿਮ ਖ਼ਬਰ, ਤੁਸੀਂ ਵੀ ਲਓ ਲਾਹਾ
Thursday, Nov 28, 2024 - 04:14 PM (IST)
ਚੰਡੀਗੜ੍ਹ : 'ਆਯੁਸ਼ਮਾਨ ਕਾਰਡ' ਇਕ ਅਜਿਹਾ ਕਾਰਡ ਹੈ, ਜਿਸ ਰਾਹੀਂ ਆਮ ਲੋਕਾਂ ਨੂੰ ਸਿਹਤ ਸਬੰਧੀ ਸਹੂਲਤ ਮਿਲਦੀ ਹੈ ਅਤੇ ਉਨ੍ਹਾਂ ਨੂੰ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਮਿਲਦਾ ਹੈ। ਇਹ ਭਾਰਤ ਸਰਕਾਰ ਦੀ ਯੋਜਨਾ ਹੈ, ਜਿਸ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਇਸ ਦਾ ਫ਼ਾਇਦਾ ਆਮ ਗਰੀਬ ਲੋਕਾਂ ਨੂੰ ਦਿੱਤਾ ਸੀ। ਉੱਥੇ ਹੀ ਹੁਣ 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਵੀ ਇਹ ਕਾਰਡ ਬਣਵਾ ਸਕਦੇ ਹਨ। ਇਹ ਕਾਰਡ ਐਪ ਰਾਹੀਂ ਬਣਾਇਆ ਜਾ ਸਕਦਾ ਹੈ ਅਤੇ ਕਿਸੇ ਵੀ ਹਸਪਤਾਲ ਜਾਂ ਡਿਸਪੈਂਸਰੀ 'ਚ ਬਣ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਹੋਵੇਗਾ ਸਰਕਾਰੀ ਕੰਮ! ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਇਸ ਬਾਰੇ ਚੰਡੀਗੜ੍ਹ ਦੀ ਡਾਇਰੈਕਟਰ ਹੈਲਥ ਸਰਵਿਸ ਡਾ. ਸੁਮਨ ਸਿੰਘ ਨੇ ਦੱਸਿਆ ਕਿ ਆਯੁਸ਼ਮਾਨ ਯੋਜਨਾ ਦੇ ਤਹਿਤ ਅਜੇ ਤੱਕ 75 ਫ਼ੀਸਦੀ ਪਰਿਵਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਜੇਕਰ ਕਿਸੇ ਕੋਲ ਰਾਸ਼ਨ ਕਾਰਡ ਹੈ ਤਾਂ ਉਹ ਆਪਣਾ ਆਯੁਸ਼ਮਾਨ ਕਾਰਡ ਬਣਾ ਸਕਦਾ ਹੈ। ਹੁਣ ਜੇਕਰ ਵਿਅਕਤੀ 70 ਸਾਲ ਤੋਂ ਜ਼ਿਆਦਾ ਦੀ ਉਮਰ ਦਾ ਹੈ ਤਾਂ ਉਹ ਵੀ ਆਪਣਾ ਆਯੁਸ਼ਮਾਨ ਕਾਰਡ ਬਣਾ ਸਕਦਾ ਹੈ। ਇਹ ਕਾਰਡ ਘਰ ਬੈਠੇ ਇਕ ਐਪ ਰਾਹੀਂ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਘੰਟਿਆਂ 'ਚ ਹੀ ਹੋ ਗਏ ਮਾਲਾਮਾਲ, ਹੋਇਆ ਅਜਿਹਾ ਕਮਾਲ
ਇਸ ਦੇ ਲਈ ਹਸਪਤਾਲ ਅਤੇ ਡਿਸਪੈਂਸਰੀਆਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਭਾ ਹੈਲਥ ਆਈ. ਡੀ. ਕਾਰਡ ਵੀ ਲੋਕ ਜ਼ਰੂਰ ਬਣਵਾਉਣ। ਇਹ ਕਾਰਡ ਡਿਜੀਟਲ ਹੈਲਥ ਮਿਸ਼ਨ ਦੇ ਤਹਿਤ ਬਣਾਇਆ ਜਾ ਰਿਹਾ ਹੈ, ਜਿਸ 'ਚ ਤੁਹਾਡਾ ਸਾਰਾ ਰਿਕਾਰਡ ਡਿਜੀਟਲੀ ਮੌਜੂਦ ਰਹੇਗਾ ਅਤੇ ਸਾਰੀਆਂ ਰਿਪੋਰਟਾਂ ਆਨਲਾਈਨ ਰਹਿਣਗੀਆਂ। ਇਸ ਕਾਰਡ ਰਾਹੀਂ ਤੁਸੀਂ ਕਿਤੇ ਵੀ ਚੈੱਕਅਪ ਕਰਵਾ ਸਕਦੇ ਹੋ। ਇਸ ਲਈ ਆਪਣੇ ਨਜ਼ਦੀਕੀ ਡਿਸਪੈਂਸਰੀ 'ਚ ਜਾ ਕੇ ਹੈਲਥ ਆਈ. ਡੀ. ਕਾਰਡ ਜ਼ਰੂਰ ਬਣਵਾਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8