ਟਰੇਨ ''ਚ ਸਫ਼ਰ ਕਰਨ ਵਾਲੇ ਦਿਓ ਧਿਆਨ ; ਨਵੀਂ ਦਿੱਲੀ-ਲੋਹੀਆਂ ਐਕਸਪ੍ਰੈਸ ਨਹੀਂ ਰੁਕੇਗੀ ਜਲੰਧਰ, 24 ਨੂੰ ਰਹੇਗੀ ਰੱਦ
Wednesday, Aug 21, 2024 - 05:18 AM (IST)

ਜਲੰਧਰ (ਪੁਨੀਤ) - ਟ੍ਰੈਫਿਕ ਬਲਾਕ ਕਾਰਨ ਟਰੇਨਾਂ ਦੇ ਲੇਟ ਹੋਣ ਦਾ ਸਿਲਸਿਲਾ ਅਗਲੇ ਹਫਤੇ ਤੱਕ ਜਾਰੀ ਰਹਿਣ ਵਾਲਾ ਹੈ। ਇਸ ਦੌਰਾਨ ਰੇਲਵੇ ਨੇ ਵੱਖ-ਵੱਖ ਟਰੇਨਾਂ ਦੇ ਰੂਟ ਡਾਇਵਰਟ, ਰੱਦ ਕਰਨ ਤੇ ਦੇਰੀ ਨਾਲ ਚੱਲਣ ਦਾ ਸ਼ਡਿਊਲ ਜਾਰੀ ਕੀਤਾ ਹੈ। ਇਸ ਕਾਰਨ 24 ਅਗਸਤ ਨੂੰ 06949 ਜਲੰਧਰ-ਪਠਾਨਕੋਟ ਸਪੈਸ਼ਲ ਤੇ 04642 ਪਠਾਨਕੋਟ-ਜਲੰਧਰ ਨੂੰ ਰੱਦ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ ਤੋਂ ਲੋਹੀਆਂ ਜਾਣ ਵਾਲੀ ਰੇਲਗੱਡੀ 22479 ਨੂੰ 21, 24 ਤੇ 25 ਅਗਸਤ ਨੂੰ ਨਕੋਦਰ ਵਾਇਆ ਲੁਧਿਆਣਾ ਤੋਂ ਲੋਹੀਆਂ ਖਾਸ ਲਈ ਰਵਾਨਾ ਕੀਤਾ ਜਾਵੇਗਾ, ਜਿਸ ਕਾਰਨ ਜਲੰਧਰ ਸ਼ਹਿਰ, ਕਪੂਰਥਲਾ ਤੇ ਸੁਲਤਾਨਪੁਰ ਸਟੇਸ਼ਨਾਂ ’ਤੇ ਕੋਈ ਸਟਾਪੇਜ ਨਹੀਂ ਹੋਵੇਗਾ।
ਇਸੇ ਤਰ੍ਹਾਂ ਰੇਲਗੱਡੀ 22480 ਲੋਹੀਆ ਤੋਂ ਨਵੀਂ ਦਿੱਲੀ ਦਾ 24 ਤੇ 25 ਅਗਸਤ ਨੂੰ ਸੁਲਤਾਨਪੁਰ, ਕਪੂਰਥਲਾ ਤੇ ਜਲੰਧਰ ਸ਼ਹਿਰ ਵਿਖੇ ਸਟਾਪੇਜ ਨਹੀਂ ਹੋਵੇਗਾ। ਇਹ ਰੇਲ ਗੱਡੀ ਲੋਹੀਆ ਤੋਂ ਲੁਧਿਆਣਾ ਵਾਇਆ ਨਕੋਦਰ ਲਈ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਹੋ ਗਈ ਵੱਡੀ ਵਾਰਦਾਤ, ਰੱਖੜੀ ਬੰਨ੍ਹਵਾਉਣ ਭੈਣ ਕੋਲ ਆਏ ਭਰਾ ਦਾ ਗੁਆਂਢੀਆਂ ਨੇ ਕਰ'ਤਾ ਕਤਲ
ਦੇਰੀ ਦੇ ਕ੍ਰਮ ’ਚ, 11057, 14617, 14673, 04679, 22479, 12920, 14650 ਨੂੰ ਵੱਖ-ਵੱਖ ਦਿਨਾਂ ’ਚ ਦੇਰੀ ਨਾਲ ਚਲਾਇਆ ਜਾਵੇਗਾ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਨੂੰ ਆਪਣੀਆਂ ਟਰੇਨਾਂ ਬਾਰੇ ਜਾਣਕਾਰੀ ਲੈ ਕੇ ਰਵਾਨਾ ਹੋਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਅੱਜ ਟਰੇਨਾਂ ਦੀ ਦੇਰੀ ਕਾਰਨ 11077 ਜੇਹਲਮ ਐਕਸਪ੍ਰੈੱਸ ਤੇ ਅਮਰਪਾਲੀ ਐਕਸਪ੍ਰੈੱਸ 3-3 ਘੰਟੇ ਲੇਟ ਰਹੀ। ਸ਼ਹੀਦ ਐਕਸਪ੍ਰੈੱਸ 14673 ਢਾਈ ਘੰਟੇ ਦੇਰੀ ਨਾਲ ਪਹੁੰਚੀ. ਜਦਕਿ ਜੰਮੂ ਤਵੀ 2 ਘੰਟੇ ਦੇਰੀ ਨਾਲ ਪਹੁੰਚੀ। ਇਸੇ ਤਰ੍ਹਾਂ ਜਨਨਾਇਕ ਤੇ ਕਟੜਾ ਜਾਣ ਵਾਲੀ ਸਪੈਸ਼ਲ ਟਰੇਨ ਡੇਢ ਘੰਟਾ ਦੇਰੀ ਨਾਲ ਪੁੱਜੀ। ਸ਼ਤਾਬਦੀ ਕਰੀਬ ਅੱਧਾ ਘੰਟਾ ਲੇਟ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e