ਟਰੇਨ ''ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 3 ਦਿਨ ਇਹ ਟਰੇਨਾਂ ਹੋਣਗੀਆਂ ਪ੍ਰਭਾਵਿਤ
Friday, May 20, 2022 - 06:31 PM (IST)
ਜਲੰਧਰ (ਗੁਲਸ਼ਨ)- ਦਿੱਲੀ-ਅੰਬਾਲਾ ਸੈਕਸ਼ਨ ’ਤੇ ਬਜੀਦਾ ਜੱਟਾਂ ਸਟੇਸ਼ਨ ’ਤੇ ਇਲੈਕਟ੍ਰਾਨਿਕ ਪੈਨਲ ਲਾਉਣ ਕਾਰਨ 20, 21 ਅਤੇ 22 ਮਈ ਨੂੰ ਦੋ ਤੋਂ ਤਿੱਨ ਘੰਟਿਆਂ ਦਾ ਟ੍ਰੈਫਿਕ ਬਲਾਕ ਕੀਤਾ ਜਾਵੇਗਾ, ਜਿਸ ਕਾਰਨ ਕਈ ਟਰੇਨਾਂ ਪ੍ਰਭਾਵਿਤ ਹੋਣਗੀਆਂ। ਉਕਤ ਟਰੇਨਾਂ ਵਿਚੋਂ ਕਈ ਪ੍ਰਮੁੱਖ ਟਰੇਨਾਂ ਨੂੰ ਅੱਧੇ ਘੰਟੇ ਤੋਂ ਡੇਢ ਘੰਟੇ ਤਕ ਰਸਤੇ ਵਿਚ ਰੋਕ ਕੇ ਚਲਾਇਆ ਜਾਵੇਗਾ, ਜਿਸ ਦੀ ਜਾਣਕਾਰੀ ਇਸ ਤਰ੍ਹਾਂ ਹਨ :-
ਇਹ ਵੀ ਪੜ੍ਹੋ: ਹੁਣ ਤਸਕਰਾਂ ਤੋਂ ਬਰਾਮਦ ਸ਼ਰਾਬ ਤੋਂ ਵੀ ਕਮਾਈ ਕਰੇਗੀ ਪੰਜਾਬ ਸਰਕਾਰ, ਆਬਕਾਰੀ ਮਹਿਕਮੇ ਨੇ ਲਿਆ ਵੱਡਾ ਫ਼ੈਸਲਾ
ਇਨ੍ਹਾਂ ਟਰੇਨਾਂ ਨੂੰ ਵਿਚ ਰਸਤੇ ਹੀ ਰੋਕ ਕੇ ਚਲਾਇਆ ਜਾਵੇਗਾ
20 ਮਈ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12751 ਨੋਇਡਾ-ਜੰਮੂਤਵੀ ਐਕਸਪ੍ਰੈੱਸ ਨੂੰ ਦਿੱਲੀ ਮੰਡਲ 'ਤੇ 90 ਮਿੰਟ ਰੋਕ ਕੇ ਚਲਾਇਆ ਜਾਵੇਗਾ।
20 ਮਈ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12379 ਸਿਆਲਦਾ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਦਿੱਲੀ ਮੰਡਲ ’ਤੇ 170 ਮਿੰਟ ਰੋਕ ਕੇ ਚਲਾਇਆ ਜਾਵੇਗਾ।
20 ਤੇ 21 ਮਈ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12460 ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈੱਸ ਨੂੰ ਦਿੱਲੀ ਮੰਡਲ ’ਤੇ 150 ਮਿੰਟ ਰੋਕ ਕੇ ਚਲਾਇਆ ਜਾਵੇਗਾ।
21 ਮਈ ਨੂੰ ਯਾਤਰਾ ਸ਼ੁਰੂ ਕਰਨ ਵਾਲੀ 22125 ਨਾਗਪੁਰ- ਅੰਮ੍ਰਿਤਸਰ ਐਕਸਪ੍ਰੈੱਸ ਨੂੰ ਦਿੱਲੀ ਮੰਡਲ ’ਤੇ 70 ਮਿੰਟ ਰੋਕ ਕੇ ਚਲਾਇਆ ਜਾਵੇਗਾ।
19, 20 ਤੇ 21 ਮਈ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12925 ਬਾਂਦਰਾ ਟਰਮੀਨਸ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਦਿੱਲੀ ਮੰਡਲ ’ਤੇ ਆਦਰਸ਼ ਨਗਰ ਪਾਣੀਪਤ ਦਰਮਿਆਨ ਕ੍ਰਮਵਾਰ 30,45 ਤੇ 120 ਮਿੰਟ ਰੋਕ ਕੇ ਚਲਾਇਆ ਜਾਵੇਗਾ।
19, 20 ਤੇ 21 ਮਈ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12715 ਨੰਦੇੜ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਦਿੱਲੀ ਮੰਡਲ ’ਤੇ ਸਖ਼ਤ ਆਦਰਸ਼ ਨਗਰ, ਪਾਣੀਪਤ ਦਰਮਿਆਨ ਕ੍ਰਮਵਾਰ 15, 30 105 ਮਿੰਟ ਰੋਕ ਕੇ ਚਲਾਇਆ ਜਾਵੇਗਾ।
20, 21 ਤੇ 22 ਮਈ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12046 ਚੰਡੀਗੜ੍ਹ-ਨਵੀਂ ਦਿੱਲੀ ਸ਼ਤਾਬਦੀ ਨੂੰ 30 ਅਤੇ 55 ਮਿੰਟ ਰੋਕ ਕੇ ਚਲਾਇਆ ਜਾਵੇਗਾ।
22 ਮਈ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12926 ਅੰਮ੍ਰਿਤਸਰ-ਬਾਂਦਰਾ ਟਰਮੀਨਲ ਪੱਛਮੀ ਐਕਸਪ੍ਰੈੱਸ ਨੂੰ ਅੰਬਾਲਾ-ਕਰਨਾਲ ਦਰਮਿਆਨ 25 ਮਿੰਟ ਰੋਕ ਕੇ ਚਲਾਇਆ ਜਾਵੇਗਾ।
22 ਮਈ ਨੂੰ ਯਾਤਰਾ ਸ਼ੁਰੂ ਕਰਨ ਵਾਲੀ 15708 ਅੰਮ੍ਰਿਤਸਰ-ਕਟਿਹਾਰ ਐਕਸਪ੍ਰੈੱਸ ਨੂੰ ਅੰਬਾਲਾ-ਕਰਨਾਲ ਦਰਮਿਆਨ 15 ਮਿੰਟ ਰੋਕ ਕੇ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸਜ਼ਾ ’ਤੇ ਰਾਜਾ ਵੜਿੰਗ ਨੂੰ ‘ਅਫ਼ਸੋਸ’, ਕਿਹਾ-ਅਜਿਹਾ ਨਹੀਂ ਹੋਣਾ ਚਾਹੀਦਾ ਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ