ਟਰੇਨਾਂ ''ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 2 ਮਹੀਨਿਆਂ ਲਈ ਰੱਦ ਹੋਈਆਂ ਇਹ ਰੇਲਗੱਡੀਆਂ
Sunday, Oct 12, 2025 - 09:31 AM (IST)

ਚੰਡੀਗੜ੍ਹ (ਲਲਨ) : ਰੇਲਵੇ ਨੇ ਧੁੰਦ ਅਤੇ ਕੋਹਰੇ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਸਣੇ 8 ਰੇਲਾਂ ਨੂੰ 2 ਮਹੀਨੇ ਲਈ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਅੰਬਾਲਾ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਨਵੀਨ ਕੁਮਾਰ ਨੇ ਦੱਸਿਆ ਕਿ ਗੱਡੀ ਨੰਬਰ 15903 ਡਿਬਰੂਗੜ੍ਹ-ਚੰਡੀਗੜ੍ਹ ਜੋ ਸੋਮਵਾਰ ਤੇ ਸ਼ੁੱਕਰਵਾਰ ਨੂੰ ਚੱਲਦੀ ਹੈ, ਇਹ 1 ਦਸੰਬਰ ਤੋਂ 27 ਫਰਵਰੀ 2026 ਤੱਕ ਰੱਦ ਰਹੇਗੀ।
ਇਹ ਵੀ ਪੜ੍ਹੋ : ਚੀਫ ਜਸਟਿਸ ’ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਨਤੀਜਾ : ਮਾਨ
ਇਸ ਦੇ ਨਾਲ ਹੀ ਗੱਡੀ ਨੰਬਰ 15904 ਬੁੱਧਵਾਰ ਤੇ ਐਤਵਾਰ ਨੂੰ ਚੱਲਦੀ ਹੈ, ਉਹ 3 ਦਸੰਬਰ ਤੋਂ 1 ਮਾਰਚ ਤੱਕ ਬੰਦ ਰਹੇਗੀ। ਸਾਰੇ ਸਟੇਸ਼ਨਾਂ ਦੇ ਰਿਜ਼ਰਵੇਸ਼ਨ ਕਾਊਂਟਰਾਂ ’ਤੇ ਹੁਕਮ ਜਾਰੀ ਕਰ ਦਿੱਤਾ ਹੈ ਕਿ ਰੇਲ ’ਚ ਬੁਕਿੰਗ ਨਾ ਕਰਨ।
ਦਸੰਬਰ ਤੇ ਜਨਵਰੀ ’ਚ ਜ਼ਿਆਦਾ ਸੰਘਣੀ ਧੁੰਦ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਨੇ 8 ਰੇਲਾਂ ਨੂੰ 2 ਮਹੀਨੇ ਲਈ ਰੱਦ ਕਰਨ ਦਾ ਐਲਾਨ ਕੀਤਾ ਹੈ। 14541-42 ਚੰਡੀਗੜ੍ਹ-ਅੰਮ੍ਰਿਤਸਰ 1 ਦਸੰਬਰ ਤੋਂ 1 ਮਾਰਚ, 14503-04 ਕਾਲਕਾ-ਸ੍ਰੀ ਮਾਤਾ ਵੈਸ਼ਨੋ ਦੇਵੀ 2 ਦਸੰਬਰ ਤੋਂ 28 ਫਰਵਰੀ ਤੇ 14629-30 ਚੰਡੀਗੜ੍ਹ-ਫਿਰੋਜ਼ਪੁਰ 1 ਦਸੰਬਰ ਤੋਂ 1 ਮਾਰਚ ਤੱਕ ਬੰਦ ਰਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8