ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਰੋਡਵੇਜ ਨੇ ਸ਼ੁਰੂ ਕੀਤੀ ਇਹ ਸਹੂਲਤ

Sunday, Apr 24, 2022 - 06:27 PM (IST)

ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਰੋਡਵੇਜ ਨੇ ਸ਼ੁਰੂ ਕੀਤੀ ਇਹ ਸਹੂਲਤ

ਜਲੰਧਰ- ਪੰਜਾਬ ਰੋਡਵੇਜ਼ ਜਲੰਧਰ ਡਿਪੂ-1 ਵੱਲੋਂ ਚੰਡੀਗੜ੍ਹ ਲਈ ਨਵੀਂ ਵਾਲਵੋ ਬੱਸ ਸ਼ੁਰੂ ਕੀਤੀ ਗਈ ਹੈ। 5 ਮਹੀਨੇ ਬਾਅਦ ਫਿਰ ਅਜਿਹੀ ਸਹੂਲਤ ਮਿਲਣ ਦਾ ਸਭ ਤੋਂ ਵੱਧ ਫਾਇਦਾ ਰੋਜ਼ਾਨਾ ਚੰਡੀਗੜ੍ਹ ਜਾਣ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਹੋਣ ਵਾਲਾ ਹੈ। ਬੱਸ ਸਟੇਡ ਤੋਂ ਵਾਲਵੋ ਸਵੇਰੇ 6:17 ਵਜੇ ਰਵਾਨਾ ਹੋਵੇਗੀ ਅਤੇ ਲਗਭਗ 8:45 ਵਜੇ ਚੰਡੀਗੜ੍ਹ ਪਹੁੰਚ ਜਾਵੇਗੀ। ਚੰਡੀਗੜ੍ਹ ਜਾਣ ਲਈ ਇਕ ਵਿਅਕਤੀ ਦਾ ਕਿਰਾਇਆ 425 ਰੁਪਏ ਹੈ। ਇਹੀ ਬੱਸ ਚੰਡੀਗੜ੍ਹ ਤੋਂ 9:50 ਵਜੇ ਤੁਰ ਕੇ ਅੰਮ੍ਰਿਤਸਰ ਤੋਂ ਸਿੱਧਾ ਜਲੰਧਰ ਆਵੇਗੀ। ਜਲੰਧਰ ਤੋਂ ਅੰਮ੍ਰਿਤਸਰ ਆਉਣ ਲਈ 225 ਰੁਪਏ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ।

PunjabKesari

ਪੰਜਾਬ ਰੋਡਵੇਜ ਦੇ ਜਨਰਲ ਮੈਨੇਜ਼ਰ ਜੋਗਰਾਜ ਸਿੰਘ ਨੇ ਦੱਸਿਆ ਕਿ ਇਸ ਰੂਟ ’ਤੇ ਵਾਲਵੋ ਬੱਸ ਦੀ ਸਹੂਲਤ ਬਹੁਤ ਘੱਟ ਸੀ, ਇਸ ਲਈ ਇਹ ਬੱਸ ਚੱਲਣ ਨਾਲ ਕਈ ਲੋਕਾਂ ਨੂੰ ਫਾਇਦਾ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਬੱਸ ਸਟੈਂਡ ਫਲਾਈਓਵਰ ਦੇ ਬਾਹਰ ਗੈਰ-ਰੂਪ ’ਚ ਖੜ੍ਹੀਆਂ ਪ੍ਰਾਈਵੇਟ ਬੱਸਾਂ ਕਾਰਨ ਜਾਮ ਲੱਗ ਜਾਂਦਾ ਸੀ। ਇਸ ਦਾ ਨਿਪਟਾਰਾ ਕਰਨ ਲਈ ਰੋਡਵੇਜ ਦੇ ਮੁਲਾਜ਼ਮਾਂ ਨੇ ਸ਼ਨੀਵਾਰ ਨੂੰ ਨਾਕਾ ਲਿਆ ਸੀ। ਐੱਸ. ਐੱਸ. ਤਰਸੇਮ ਸਿੰਘ ਦੀ ਅਗਵਾਈ ’ਚ ਜਸਪਾਲ ਸਿੰਘ, ਰਮੇਸ਼ ਕੁਮਾਰ , ਕੁਲਦੀਪਕ ਮਨਚੰਦਾ ਨੇ ਪ੍ਰਾਈਵੇਟ ਬੱਸਾਂ ਨੂੰ ਰੁਕ ਕੇ ਸਵਾਰੀਆਂ ਨੂੰ ਬੱਸ ’ਚ ਨਹੀਂ ਬੈਠਣ ਦਿੱਤਾ। ਇਸ ਦੌਰਾਨ ਟਰੈਫਿਕ ਪੁਲਸ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਸੀ। ਰੋਡਵੇਜ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਟਰੈਫਿਕ ਪੁਲਸ ਰੋਜ਼ਾਨਾ ਸਖ਼ਤੀ ਨਾਲ ਕੰਮ ਕਰੇ ਤਾਂ ਸਵਾਰੀਆਂ ਬੱਸ ਸਟੈਂਡ ਤੋਂ ਹੀ ਬੱਸ ’ਚ ਬੈਠਣਗੀਆਂ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਦੋ ਹੋਰ ਗੈਂਗਸਟਰ ਗ੍ਰਿਫ਼ਤਾਰ

ਪੰਜਾਬ ਰੋਡਵੇਜ ਵੱਲੋਂ ਵਾਲਵੋ ਨੂੰ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਇਲਾਵਾ ਹੋਰ ਰੂਟਾਂ ’ਤੇ ਚਲਾਉਣ ਲਈ ਵੀ ਵਿਚਾਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪੰਜਾਬ ਰੋਡਵੇਜ ਦੀ ਵਾਲਵੋ ਬੰਦ ਹੋ ਜਾਣ ਕਾਰਨ ਕਈ ਡਿਪੂ ’ਚ ਵਾਲਵੋ ਸ਼ੈੱਡ ਅੰਦਰ ਖੜ੍ਹੀਆਂ ਕੀਤੀਆਂ ਗਈਆਂ ਹਨ। ਇਸ ਕਾਰਨ ਦੇ ਚੱਲਦਿਆਂ ਸਰਕਾਰ ਉਨ੍ਹਾਂ ਬੱਸਾਂ ਨੂੰ ਹੋਰ ਮੁੱਖ ਰੂਟਾਂ ’ਤੇ ਚਲਾਉਣ ਬਾਰੇ ਵਿਚਾਰ ਕਰ ਰਹੀ ਹੈ, ਜਿਸ ਦਾ ਸਿੱਧਾ ਫਾਇਦਾ ਸਫ਼ਰ ਕਰਨ ਵਾਲਿਆਂ ਨੂੰ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ: ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਕੇ NRI ਨੂੰ ਮਾਰੀ ਗੋਲ਼ੀ, ਫਿਰ ਨੂੰਹ ਨੂੰ ਬੰਦੀ ਬਣਾ ਦਿੱਤਾ ਵਾਰਦਾਤ ਨੂੰ ਅੰਜਾਮ 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News