ਸਕੂਲ ਆਫ ਐਮੀਨੈਂਸ ਤੇ ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲੇ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, ਸ਼ਡਿਊਲ ਜਾਰੀ

05/08/2024 2:07:48 PM

ਲੁਧਿਆਣਾ (ਵਿੱਕੀ) : ਪੰਜਾਬ 'ਚ 118 ਸਕੂਲ ਆਫ ਐਮੀਨੈਂਸ (ਐੱਸ. ਓ. ਈ.) ਅਤੇ 10 ਮੈਰੀਟੋਰੀਅਸ ਸਕੂਲਾਂ (ਮੈਰੀਟੋਰਅਸ ਸਕੂਲ ਤਲਵਾੜ ਸਿਰਫ ਲੜਕੀਆਂ ਲਈ) ਨੇ 11ਵੀਂ ਜਮਾਤ 'ਚ ਦਾਖ਼ਲੇ ਲਈ 30 ਮਾਰਚ ਨੂੰ ਇਕ ਸਾਂਝੀ ਪ੍ਰਵੇਸ਼ ਪ੍ਰੀਖਿਆ ਲਈ ਸੀ। ਇਸ ਦਾ ਨਤੀਜਾ 27 ਅਪ੍ਰੈਲ ਨੂੰ ਪੀ. ਐੱਸ. ਈ. ਬੀ. ਪੋਰਟਲ ’ਤੇ ਜਾਰੀ ਕਰ ਦਿੱਤਾ ਗਿਆ ਸੀ। ਐੱਸ. ਓ. ਈ. ਅਤੇ ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲੇ ਲਈ ਯੋਗ ਕੈਂਡੀਡੇਟਾਂ ਦੀਆਂ ਵੱਖ-ਵੱਖ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਪੂਰੇ ਪੰਜਾਬ 'ਚ Heat Wave ਦਾ ਅਲਰਟ, ਸੂਬਾ ਵਾਸੀਆਂ ਲਈ Advisory ਜਾਰੀ, ਬਚ ਕੇ ਰਹੋ

ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲੇ ਲਈ ਕੌਂਸਲਿੰਗ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਕੌਂਸਲਿੰਗ ਕੇਂਦਰਾਂ ’ਤੇ 9 ਮਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਐੱਸ. ਓ. ਈ. ਵਿਚ ਦਾਖ਼ਲੇ ਲਈ ਸਬੰਧਿਤ ਐੱਸ. ਓ. ਈ. ਵਿਚ 15 ਮਈ ਤੋਂ ਕੌਂਸਲਿੰਗ ਸ਼ੁਰੂ ਹੋ ਰਹੀ ਹੈ। ਸੂਚੀਆਂ ਮੁਤਾਬਕ ਯੋਗ ਪਾਏ ਗਏ ਕੈਂਡੀਡੇਟਾਂ ਨੂੰ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਕੌਂਸਲਿੰਗ ’ਚ ਹਿੱਸਾ ਲੈਣ ਦੇ ਨਿਰਦੇਸ਼ ਸਿੱਖਿਆ ਵਿਭਾਗ ਵੱਲੋਂ ਦਿੱਤੇ ਗਏ ਹਨ। ਜਿਨ੍ਹਾਂ ਕੈਂਡੀਡੇਟਸ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲੇ ਲਈ ਯੋਗ ਪਾਇਆ ਗਿਆ ਹੈ, ਉਨ੍ਹਾਂ ਦੀ ਕੌਂਸਲਿੰਗ 9 ਮਈ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਗਰਮੀ ਦੇ ਕਹਿਰ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਕੌਂਸਲਿੰਗ ਸ਼ਡਿਊਲ
ਲੜਕੀਆਂ ਲਈ ਸ਼ਡਿਊਲ ਲੜੀਵਾਰ 1 ਤੋਂ 800 ਲੜੀਵਾਰ 1 ਤੋਂ 600 ਤੱਕ
11 ਮਈ ਲੜੀਵਾਰ 801 ਤੋਂ 1600 ਲੜੀਵਾਰ 601 ਤੋਂ 1200 ਤੱਕ
12 ਮਈ ਲੜੀਵਾਰ 1601 ਤੋਂ 2377 ਲੜੀਵਾਰ 1201 3 ਤੋਂ 1905 ਤੱਕ
13 ਮਈ ਲੜੀਵਾਰ 2378 3 ਤੋਂ 3843 ਲੜੀਵਾਰ 1906 ਤੋਂ 2421 ਤੱਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News