ਸੁਖ਼ਨਾ ਝੀਲ 'ਤੇ ਘੁੰਮਣ ਦੇ ਸ਼ੌਕੀਨਾਂ ਲਈ ਰਾਹਤ ਭਰੀ ਖ਼ਬਰ, ਜਾਣ ਤੋਂ ਪਹਿਲਾਂ ਜ਼ਰੂਰ ਮਾਰ ਲਓ ਨਜ਼ਰ

Friday, Oct 06, 2023 - 11:55 AM (IST)

ਸੁਖ਼ਨਾ ਝੀਲ 'ਤੇ ਘੁੰਮਣ ਦੇ ਸ਼ੌਕੀਨਾਂ ਲਈ ਰਾਹਤ ਭਰੀ ਖ਼ਬਰ, ਜਾਣ ਤੋਂ ਪਹਿਲਾਂ ਜ਼ਰੂਰ ਮਾਰ ਲਓ ਨਜ਼ਰ

ਚੰਡੀਗੜ੍ਹ (ਰਜਿੰਦਰ) : ਸ਼ਹਿਰ ਦੀ ਸੁਖ਼ਨਾ ਝੀਲ ’ਤੇ ਵੀਕੈਂਡ ਦੌਰਾਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਲੋਕਾਂ ਨੂੰ ਆਪਣੇ ਵਾਹਨ ਪਾਰਕ ਕਰਨ ਲਈ ਜਗ੍ਹਾ ਲੱਭਣ 'ਚ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਸੁਖ਼ਨਾ ਝੀਲ ਲਈ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਸਬੰਧੀ ਪੁਲਸ ਵਿਭਾਗ ਦੇ ਸਹਿਯੋਗ ਨਾਲ ਇਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਦਾ ਡਰਾਫਟ ਜਲਦੀ ਹੀ ਜਾਰੀ ਕਰ ਕੇ ਲੋਕਾਂ ਤੋਂ ਸੁਝਾਅ ਮੰਗੇ ਜਾਣਗੇ। ਇਸ ਤੋਂ ਬਾਅਦ ਹੀ ਇਸ ਨਵੀਂ ਸਕੀਮ ਨੂੰ ਲਾਗੂ ਕੀਤਾ ਜਾਵੇਗਾ। ਯੋਜਨਾ ਮੁਤਾਬਕ ਵੀਕੈਂਡ ’ਤੇ ਸੁਖ਼ਨਾ ਝੀਲ ’ਤੇ ਪਾਰਕਿੰਗ ਦੀ ਕਾਫੀ ਸਮੱਸਿਆ ਹੁੰਦੀ ਹੈ। ਇਹੀ ਕਾਰਨ ਹੈ ਕਿ ਪੁਲਸ ਵਿਭਾਗ ਵਲੋਂ ਸ਼ਹਿਰ 'ਚ ਖ਼ਾਲੀ ਪਈਆਂ ਪਾਰਕਿੰਗ ਥਾਵਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਾਤ ਨੂੰ ਗੇਟ ਟੱਪ ਅੰਦਰ ਵੜੇ ਹਮਲਾਵਰ, ਤਾੜ-ਤਾੜ ਚਲਾ ਦਿੱਤੀਆਂ ਗੋਲੀਆਂ (ਵੀਡੀਓ)

ਜਿਵੇਂ ਕਿ ਸ਼ਨੀਵਾਰ ਅਤੇ ਐਤਵਾਰ ਯੂ. ਟੀ. ਸਕੱਤਰੇਤ ਨੇੜੇ ਪਾਰਕਿੰਗ ਅਤੇ ਝੀਲ ਨੇੜੇ ਹੋਰ ਸਰਕਾਰੀ ਇਮਾਰਤਾਂ ਵੀ ਖ਼ਾਲੀ ਰਹਿੰਦੀਆਂ ਹਨ। ਲੋਕਾਂ ਨੂੰ ਇਨ੍ਹਾਂ ਥਾਵਾਂ ’ਤੇ ਪਾਰਕ ਕਰਨ ਦੀ ਸਹੂਲਤ ਦਿੱਤੀ ਜਾ ਸਕਦੀ ਹੈ ਅਤੇ ਇੱਥੋਂ ਸ਼ਟਲ ਬੱਸ ਸੇਵਾ ਚਲਾਈ ਜਾਵੇਗੀ, ਤਾਂ ਜੋ ਲੋਕ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਸੁਖ਼ਨਾ ਝੀਲ ਤਕ ਪਹੁੰਚ ਸਕਣ। ਨਾਲ ਹੀ ਝੀਲ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੀ ਨਾ ਲੱਗਣ। ਇਸ ਸਬੰਧੀ ਗ੍ਰਹਿ ਸਕੱਤਰ ਨਿਤਿਨ ਯਾਦਵ ਨੇ ਦੱਸਿਆ ਕਿ ਪੁਲਸ ਵਿਭਾਗ ਵਲੋਂ ਵੀਕੈਂਡ ’ਤੇ ਖ਼ਾਲੀ ਪਈਆਂ ਪਾਰਕਿੰਗ ਥਾਵਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਇਸ ਦੇ ਡਰਾਫਟ ਨੂੰ ਲੋਕਾਂ ਵਿਚਕਾਰ ਰੱਖਿਆ ਜਾਵੇਗਾ। ਸਾਰੇ ਸੁਝਾਵਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕੋਈ ਮਾਂ ਆਪਣੀ ਮਾਸੂਮ ਧੀ ਨਾਲ ਇਹ ਸਭ ਵੀ ਕਰ ਸਕਦੀ ਹੈ, ਸੁਣ ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ
ਨਵੀਂ ਯੋਜਨਾ ਲਾਗੂ ਕਰਨ ਸਾਹਮਣੇ ਇਹ ਚੁਣੌਤੀਆਂ
ਇਸ ਨਵੀਂ ਯੋਜਨਾ ਨੂੰ ਲਾਗੂ ਕਰਨ ਦੇ ਸਾਹਮਣੇ ਕਈ ਚੁਣੌਤੀਆਂ ਹਨ। ਸੁਖ਼ਨਾ ਝੀਲ ਸਮੇਤ ਝੀਲ ’ਤੇ ਕਲੱਬ ਦੀ ਪਾਰਕਿੰਗ ਵੀ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਕੈਂਬਵਾਲਾ ਵੱਲ ਵੀ ਜਾਣਾ ਪੈਂਦਾ ਹੈ। ਹਰ ਕਿਸੇ ਨੂੰ ਝੀਲ ’ਤੇ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਪ੍ਰਸ਼ਾਸਨ ਵਲੋਂ ਇਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉੱਥੇ ਜਾਣ ਵਾਲੇ ਲੋਕ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਣ। ਇਸ ਤੋਂ ਇਲਾਵਾ ਵਿਭਾਗ ਇਸ ਗੱਲ ’ਤੇ ਵੀ ਕੰਮ ਕਰ ਰਿਹਾ ਹੈ ਕਿ ਝੀਲ ’ਤੇ ਪਾਰਕਿੰਗ ਪੂਰੀ ਹੋਣ ’ਤੇ ਵਾਹਨਾਂ ਨੂੰ ਅੱਗੇ ਵਧਣ ਤੋਂ ਕਿਵੇਂ ਰੋਕਿਆ ਜਾਵੇ। ਤੁਹਾਨੂੰ ਦੱਸ ਦੇਈਏ ਕਿ ਸੁਖ਼ਨਾ ਝੀਲ ਸ਼ਹਿਰ ਦੀਆਂ ਪ੍ਰਮੁੱਖ ਸੈਲਾਨੀ ਥਾਵਾਂ ਵਿਚੋਂ ਇਕ ਹੈ। ਸੈਲਾਨੀਆਂ ਦੇ ਨਾਲ-ਨਾਲ ਸ਼ਹਿਰ ਵਾਸੀ ਵੀ ਸਵੇਰੇ-ਸ਼ਾਮ ਇੱਥੇ ਸੈਰ ਕਰਨ ਲਈ ਆਉਂਦੇ ਹਨ। ਵੀਕੈਂਡ ’ਤੇ ਟ੍ਰਾਈਸਿਟੀ ਤੋਂ ਇਲਾਵਾ ਬਾਹਰੋਂ ਵੀ ਲੋਕ ਸੁਖਨਾ ਝੀਲ ’ਤੇ ਘੁੰਮਣ ਲਈ ਆਉਂਦੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News