ਪੰਜਾਬ ਪੁਲਸ ''ਚ ਭਰਤੀ ਸਬੰਧੀ ਅਹਿਮ ਖ਼ਬਰ, ਉਮੀਦਵਾਰਾਂ ਲਈ ਮਹਿਕਮੇ ਨੇ ਜਾਰੀ ਕੀਤੀਆਂ ਹਿਦਾਇਤਾਂ
Wednesday, Oct 12, 2022 - 10:37 PM (IST)
ਚੰਡੀਗੜ੍ਹ/ ਜਲੰਧਰ : ਪਿਛਲੇ ਦਿਨੀਂ ਸੂਬਾ ਸਰਕਾਰ ਵੱਲੋਂ ਪੰਜਾਬ ਪੁਲਸ 'ਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੰਦਿਆਂ ਮਹਿਕਮੇ 'ਚ ਨਵੀਆਂ ਭਰਤੀਆਂ ਕਰਨ ਦਾ ਐਲਾਨ ਕੀਤਾ ਗਿਆ ਸੀ। ਮਹਿਕਮੇ ਵਿਚ ਕਾਂਸਟੇਬਲ ਦੀਆਂ 1156 ਅਸਾਮੀਆਂ ਲਈ ਪ੍ਰੀਖਿਆ 14 ਅਕਤੂਬਰ, ਹੈੱਡ ਕਾਂਸਟੇਬਲ ਦੀਆਂ 787 ਅਸਾਮੀਆਂ ਲਈ ਪ੍ਰੀਖਿਆ 15 ਅਕਤੂਬਰ ਅਤੇ ਸਬ-ਇੰਸਪੈਕਟਰ ਦੀਆਂ 560 ਅਸਾਮੀਆਂ ਲਈ ਪ੍ਰੀਖਿਆ 16 ਅਕਤੂਬਰ ਨੂੰ ਹੋਵੇਗੀ। ਇਸ ਪ੍ਰੀਖਿਆ 'ਚ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਮਹਿਕਮੇ ਵੱਲੋਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।
ਲਾਜ਼ਮੀ ਹਨ ਇਹ ਦਸਤਾਵੇਜ਼
ਉਮੀਦਵਾਰਾਂ ਨੂੰ ਆਪਣੇ ਨਾਲ ਐਡਮਿਟ ਕਾਰਡ, ਪਾਸਪੋਰਟ ਸਾਈਜ਼ ਰੰਗਦਾਰ ਤਸਵੀਰ, ਫ਼ੋਟੋ ਆਈ. ਡੀ. ਪਰੂਫ਼ (ਪੈਨ ਕਾਰਡ/ਪਾਸਪੋਰਟ/ਡਰਾਈਵਿੰਗ ਲਾਇਸੰਸ/ਵੋਟਰ ਕਾਰਡ/ਅਧਾਰ ਕਾਰਡ ਆਦਿ)। ਇੱਥੇ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਫੋਟੋਕਾਪੀ ਜਾਂ ਈ-ਅਧਾਰ ਕਾਰਡ ਨਾਲ ਦਾਖ਼ਲਾ ਨਹੀ ਮਿਲੇਗਾ। ਉਮੀਦਵਾਰਾਂ ਨੂੰ ਐਡਮਿਟ ਕਾਰਡ ਉੱਪਰ ਦਰਸਾਏ ਸਮੇਂ ਅਨੁਸਾਰ ਪ੍ਰੀਖਿਆ ਕੇਂਦਰ ਵਿਖੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ ਅਤੇ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਦੇਰੀ ਨਾਲ ਆਉਣ ਵਾਲੇ ਉਮੀਦਵਾਰਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਗੰਨਾ ਕਾਸ਼ਤਕਾਰਾਂ ਲਈ ਵੱਡੀ ਖ਼ਬਰ, CM ਮਾਨ ਨੇ ਖੰਡ ਮਿੱਲਾਂ ਨੂੰ ਦਿੱਤੇ ਸਖ਼ਤ ਹੁਕਮ
ਪ੍ਰੀਖਿਆ ਹਾਲ 'ਚ ਇਨ੍ਹਾਂ ਚੀਜ਼ਾਂ 'ਤੇ ਰਹੇਗੀ ਪਾਬੰਦੀ
ਹਦਾਇਤਾਂ ਅਨੁਸਾਰ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ਵਿਚ ਪੈੱਨ, ਪੈਂਸਲ-ਬਾਕਸ ਜਾਂ ਹੋਰ ਸਟੇਸ਼ਨਰੀ ਆਦਿ ਲਿਜਾਉਣ ਦੀ ਪ੍ਰਵਾਨਗੀ ਨਹੀ ਦਿੱਤੀ ਜਾਵੇਗੀ। ਪ੍ਰੀਖਿਆ ਦੇ ਲਈ ਪੈੱਨ ਪ੍ਰੀਖਿਆ ਹਾਲ ਦੇ ਅੰਦਰ ਹੀ ਮੁਹੱਈਆ ਕਰਵਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਮੀਦਵਾਰ ਕਿਸੇ ਕਿਸਮ ਦੇ ਗਹਿਣੇ, ਐਨਕਾਂ, ਬੈਗ, ਫ਼ੋਨ, ਹੈੱਡ ਫ਼ੋਨ, ਚਾਬੀਆਂ, ਘੜੀ ਆਦਿ ਲਿਜਾਉਣ ਦੀ ਵੀ ਮਨਾਹੀ ਰਹੇਗੀ। ਇਸ ਤੋਂ ਇਲਾਵਾ ਹਾਲ ਵਿਚ ਪਰਸ ਆਦਿ ਲਿਜਾਉਣ ਦੀ ਵੀ ਇਜਾਜ਼ਤ ਨਹੀ ਹੋਵੇਗੀ, ਹਾਲਾਂਕਿ ਉਮੀਦਵਾਰ ਚਾਹੇ ਤਾਂ ਨਕਦੀ ਲਿਜਾ ਸਕਦਾ ਹੈ। ਨਾਲ ਹੀ ਖ਼ਾਣ ਵਾਲੀਆਂ ਚੀਜ਼ਾਂ ਨੂੰ ਵੀ ਅੰਦਰ ਨਹੀ ਲਿਜਾਇਆ ਜਾ ਸਕੇਗਾ, ਸਿਰਫ਼ ਪਾਰਦਰਸ਼ੀ ਬੋਤਲ ਵਿਚ ਪਾਣੀ ਲਿਜਾਉਣ ਦੀ ਇਜਾਜ਼ਤ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ 2500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਾਣੋ ਕਦੋਂ ਹੋਵੇਗੀ ਪ੍ਰੀਖਿਆ
ਅਜਿਹੇ ਪਹਿਰਾਵੇ ਨਾਲ ਨਹੀ ਮਿਲੇਗਾ ਦਾਖ਼ਲਾ
ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਪਹਿਰਾਵੇ ਸਬੰਧੀ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਉਮੀਦਵਾਰਾਂ ਨੂੰ ਵੱਡੇ ਬਟਨਾਂ ਵਾਲੇ ਕੱਪੜੇ ਨਾ ਪਾ ਕਾ ਆਉਣ ਦੀ ਤਾਕੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਆਦਾ ਮੋਟੇ ਜਾਂ ਬਦਲੇ ਹੋਏ ਤਲੇ (ਸੋਲ) ਵਾਲੇ ਬੂਟ ਪਾ ਕੇ ਅੰਦਰ ਜਾਣ 'ਤੇ ਵੀ ਮਨਾਹੀ ਰਹੇਗੀ। ਇਸ ਦੇ ਨਾਲ ਹੀ ਬੈਲਟ ਆਦਿ ਲਗਾ ਕੇ ਜਾਣ ਦੀ ਵੀ ਇਜਾਜ਼ਤ ਨਹੀ ਹੋਵੇਗੀ। ਨਾਲ ਹੀ ਉਮੀਦਵਾਰਾਂ ਨੂੰ ਹੱਥਾਂ 'ਤੇ ਮਹਿੰਦੀ ਆਦਿ ਵੀ ਨਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਬਾਇਓਮੈਟ੍ਰਿਕ ਸਕੈਨ ਵਿਚ ਕੋਈ ਪਰੇਸ਼ਾਨੀ ਨਾ ਆਵੇ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੁਹਾਰ ਬਦਲਣ ਲਈ 'ਆਪ' ਸਰਕਾਰ ਨੇ ਚੁੱਕਿਆ ਅਹਿਮ ਕਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ