ਸੀ. ਬੀ. ਐੱਸ. ਈ. ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਜਾਰੀ ਹੋਇਆ ਇਹ ਹੁਕਮ
Monday, Oct 09, 2023 - 06:34 PM (IST)
ਪਟਿਆਲਾ : 2023 ਨੂੰ ਇੰਟਰਨੈਸ਼ਨਲ ਮਿਲੇਟ ਈਅਰ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਵਿਦਿਆਰਥੀਆਂ ਨੂੰ ਮੋਟੇ ਅਨਾਜ ਪ੍ਰਤੀ ਜਾਗਰੂਕ ਕਰਨ ਲਈ ਸੀ. ਬੀ. ਐੱਸ. ਈ. ਸਕੂਲਾਂ ਵਿਚ ਇਸ ਹਫਤੇ ਤੋਂ ਆਪਣੇ ਲੰਚ ਬਾਕਸ ’ਚ 3 ਦਿਨ ਮੱਕੀ, ਬਾਜਰਾ, ਕੋਦਰਾ ਅਤੇ ਗੜਊਂ (ਕੁੱਟੂ) ਦੇ ਆਟੇ ਦੀ ਰੋਟੀ ਲਿਆਉਣ ਲਈ ਕਿਹਾ ਗਿਆ ਹੈ। ਮੋਟੇ ਅਨਾਜ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਲਈ ਵੀ ਸਕੂਲਾਂ ’ਚ ਪੇਂਟਿੰਗ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਸੀ. ਬੀ. ਐੱਸ. ਈ. ਵੱਲੋਂ ਜਾਰੀ ਕੀਤੇ ਹੁਕਮਾਂ ’ਚ ਕਿਹਾ ਗਿਆ ਹੈ ਕਿ ਬੱਚੇ ਸਿਰਫ ਮੋਟੇ ਅਨਾਜ ਦਾ ਸਵਾਦ ਹੀ ਨਹੀਂ, ਸਗੋਂ ਇਸ ਬਾਰੇ ਪੜ੍ਹ ਕੇ ਅਤੇ ਜਾਣਕਾਰੀ ਲੈ ਕੇ ਇਸ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਹੋਣਗੇ। ਆਉਣ ਵਾਲੇ ਸਮੇਂ ’ਚ ਬੱਚਿਆਂ ਦੇ ਸਿਲੇਬਸ ’ਚ ਮੋਟੇ ਅਨਾਜ ਦਾ ਵਿਸ਼ਾ ਵੀ ਸ਼ਾਮਲ ਕੀਤਾ ਜਾਵੇਗਾ। ਸਕੂਲਾਂ 'ਚ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ ਜਿਨ੍ਹਾਂ 'ਚ ਡਿਬੇਟ, ਪੇਂਟਿੰਗ, ਕੁਇਜ਼ ਅਤੇ ਹੋਰ ਜਾਗਰੂਕਤਾ ਪ੍ਰੋਗਰਾਮ ਸ਼ਾਮਲ ਹਨ। ਮੋਟੇ ਅਨਾਜ 'ਚ ਮੁੱਖ ਤੌਰ 'ਤੇ ਜਵਾਹਰ, ਬਾਜਰਾ, ਸਾਵਾਂ, ਕੰਗਣੀ ਕੋਦਰਾ, ਗੜਊਂ (ਕੁੱਟੂ) ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਹੀ ਪੰਜਾਬ ਸਰਕਾਰ
ਜ਼ਿਆਦਾਤਰ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਨੂੰ ਬਾਜਰੇ, ਮੱਕੀ, ਕੋਦਰੇ ਆਦਿ ਦੀ ਰੋਟੀ ਬਣਾਉਣੀ ਨਹੀਂ ਆਉਂਦੀ। ਇਸ ’ਤੇ ਕੁੱਝ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਇਸ ਆਟੇ ਦੀ ਰੋਟੀ ਬਣਾ ਲੈਂਦੀ ਹੈ ਤਾਂ ਉਹ ਆਪਣੇ ਸਾਥੀਆਂ ਲਈ ਦੋ-ਤਿੰਨ ਰੋਟੀਆਂ ਲੈ ਆਉਣਗੇ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕਬੂਲ ਕੀਤਾ ਭਗਵੰਤ ਮਾਨ ਦਾ ਚੈਲੰਜ, ਰੱਖੀਆਂ ਇਹ ਸ਼ਰਤਾਂ
ਦੱਸ ਦੇਈਏ ਕਿ ਮੋਟੇ ਅਨਾਜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਨਾਲ ਪਾਚਨ ਪ੍ਰਣਾਲੀ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਵਿਚ ਮੌਜੂਦ ਘੁਲਣਸ਼ੀਲ ਰੇਸ਼ਾ ਪੇਟ ਵਿਚ ਕੁਦਰਤੀ ਤੌਰ ’ਤੇ ਮੌਜੂਦ ਬੈਕਟੀਰੀਆ ਨੂੰ ਸਹਿਯੋਗ ਕਰਕੇ ਪਾਚਨ ਨੂੰ ਬਿਹਤਰ ਬਣਾਉਂਦਾ ਹੈ। ਪਤਲਾ ਅਨਾਜ ਖਾਣ ਨਾਲ ਅਤੇ ਕਸਰਤ ਨਾ ਕਰਨ ਕਾਰਣ ਕਬਜ਼ ਅਤੇ ਸਰੀਰ ਫੁੱਲਣ ਵਰਗੀਆਂ ਬਿਮਾਰੀਆਂ ਅਸੀਂ ਝੱਲ ਰਹੇ ਹਾਂ, ਮੋਟੇ ਅਨਾਜ ਦਾ ਸੇਵਨ ਕਰਨ ਨਾਲ ਉਨ੍ਹਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ, ਆਇਰਨ, ਜਿੰਕ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ ਵਰਗੇ ਤੱਤ ਵੀ ਇਸ ’ਚ ਹੁੰਦੇ ਹਨ। ਇਸ ’ਚ ਮੌਜੂਦ ਵਿਟਾਮਿਨ ਬੀ-3 ਪਾਚਨ ਪ੍ਰਣਾਲੀ ਨੂੰ ਠੀਕ ਰੱਖਦਾ ਹੈ ਅਤੇ ਅਸਥਮਾ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਥਾਣਾ ਧਰਮਕੋਟ ਦਾ ਐੱਸ. ਐੱਚ. ਓ. ਥਾਣੇ ਵਿਚ ਹੀ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8