ਵਿਦਿਆਰਥੀਆਂ ਲਈ ਅਹਿਮ ਖ਼ਬਰ! ਲੱਗਿਆ ਕਰੇਗੀ 'ਆਨਲਾਈਨ ਕਲਾਸ', ਜਾਰੀ ਹੋਇਆ ਸ਼ਡੀਊਲ

Friday, Jun 28, 2024 - 12:04 PM (IST)

ਵਿਦਿਆਰਥੀਆਂ ਲਈ ਅਹਿਮ ਖ਼ਬਰ! ਲੱਗਿਆ ਕਰੇਗੀ 'ਆਨਲਾਈਨ ਕਲਾਸ', ਜਾਰੀ ਹੋਇਆ ਸ਼ਡੀਊਲ

ਲੁਧਿਆਣਾ (ਵਿੱਕੀ)– ਅਕਸਰ ਦੇਖਿਆ ਗਿਆ ਹੈ ਕਿ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਆਪਣੇ ਕਰੀਅਰ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਤ ਰਹਿੰਦੇ ਹਨ। ਦੇਖਣ ’ਚ ਆਇਆ ਹੈ ਕਿ ਉਹ ਇਸ ਦੁਚਿਤੀ ’ਚ ਰਹਿੰਦੇ ਹਨ ਕਿ 11ਵੀਂ ’ਚ ਕਿਹੜੀ ਸਟ੍ਰੀਮ ਲੈਣ ਅਤੇ 12ਵੀਂ ਤੋਂ ਬਾਅਦ ਕਿਸ ਵਿਸ਼ੇ ’ਚ ਗਰੈਜੂਏਸ਼ਨ ਕਰਨ।

ਇਸੇ ਟੈਂਸ਼ਨ ਦੇ ਵਿਚਕਾਰ ਕਈ ਵਾਰ ਵਿਚ ਬੱਚਿਆਂ ਨੂੰ ਘਰ ਜਾਂ ਸਕੂਲ ਤੋਂ ਵੀ ਉੱਚਿਤ ਗਾਈਡੈਂਸ ਨਾ ਮਿਲਣ ਕਾਰਨ ਵਿਦਿਆਰਥੀ ਦਬਾਅ ’ਚ ਕੋਈ ਵੀ ਸਟ੍ਰੀਮ ਦੀ ਚੋਣ ਕਰ ਲੈਂਦੇ ਹਨ ਪਰ ਬਾਅਦ ਉਸ ਵਿਚ ਆਪਣਾ ਭਵਿੱਖ ਬਣਾਉਣ ਦੇ ਸੁਪਨਿਆਂ ’ਚ ਉਲਝੇ ਰਹਿੰਦੇ ਹਨ। ਪਿਛਲੇ ਕਈ ਸਾਲਾਂ ਵਿਚ ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਜਾਗਰੂਕ ਕਰ ਰਹੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਹੁਣ ਇਕ ਇਸ ਤਰ੍ਹਾਂ ਦਾ ਫਾਰਮੂਲਾ ਤਿਆਰ ਕੀਤਾ ਹੈ। ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ, ਟੀਚਰਸ ਅਤੇ ਸਕੂਲ ਪ੍ਰਿੰਸੀਪਲਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਦਿੱਲੀ Airport 'ਤੇ ਵਾਪਰਿਆ ਵੱਡਾ ਹਾਦਸਾ! ਲੋਕਾਂ ਨੂੰ ਪਈਆਂ ਭਾਜੜਾਂ (ਵੀਡੀਓ)

ਇਸੇ ਲੜੀ ਤਹਿਤ ਸੀ. ਬੀ. ਐੱਸ. ਈ. ਨੇ ਇਕ ਨਵੀਂ ਪਹਿਲਕਦਮੀ ਕਰ ਕੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ, ਪ੍ਰਿੰਸੀਪਲਾਂ ਦੀ 'ਆਨਲਾਈਨ ਕਲਾਸ' ਲੈਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੂੰ ਕਰੀਅਰ ਐਡਵਾਈਸ ਦੇਣ ਵਾਲਿਆਂ ਲਈ ਕਰੀਅਰ ਡਿਵੈਲਪਮੈਂਟ ’ਤੇ ਵਰਚੂਅਲ ਕਾਰਜਸ਼ਾਲਾਵਾਂ ਦੀ ਇਕ ਸੀਰੀਜ਼ ਕਰਵਾਈ ਜਾਵੇਗੀ। ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਸਮਾਪਤ ਹੁੰਦੇ ਹੀ ਇਹ ਕਲਾਸ ਸ਼ੁਰੂ ਹੋ ਜਾਵੇਗੀ।

ਬੋਰਡ ਮੁਤਾਬਕ ਕਾਰਜਸ਼ਾਲਾ ਦਾ ਉਦੇਸ਼ ਵਿਦਿਆਰਥੀਆਂ, ਮਾਪਿਆਂ, ਸਕੂਲ ਪ੍ਰਮੁੱਖਾਂ ਅਤੇ ਅਧਿਆਪਕਾਂ ਨੂੰ ਫੈਸਲੇ ਲੈਣ ’ਚ ਮਦਦ ਕਰਨਾ ਹੈ। ਹਰ ਹਫਤੇ ਇਕ ਗਰੁੱਪ ’ਤੇ ਕੇਂਦਰਿਤ ਇਕ ਵਰਕਸ਼ਾਪ ਹੋਵੇਗੀ। ਸੀ. ਬੀ. ਐੱਸ. ਈ. ਮੁਤਾਬਕ ਇਸ ਵਰਕਸ਼ਾਪ ਤੋਂ ਜ਼ਿਆਦਾ ਫਾਇਦਾ ਵਿਦਿਆਰਥੀਆਂ ਨੂੰ ਮਿਲੇਗਾ ਕਿਉਂਕਿ ਇਸ ਤਰ੍ਹਾਂ ਪਾਇਆ ਗਿਆ ਹੈ ਕਿ ਵਿਦਿਆਰਥੀ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਸ ਨੇ ਭਵਿੱਖ ਵਿਚ ਕਿਹੜੀ ਸਟ੍ਰੀਮ ’ਚ ਪੜ੍ਹਾਈ ਕਰਨੀ ਹੈ। ਹਰ ਹਫਤੇ ਇਕ ਵਿਸ਼ੇ ਜਾਂ ਗਰੁੱਪ ’ਤੇ ਵਕਸ਼ਾਪ ਹੋਵੇਗੀ।

3 ਤੋਂ 29 ਜੁਲਾਈ ਵਿਚਕਾਰ ਹੋਵੇਗੀ ਵਰਕਸ਼ਾਪ, ਸ਼ੈਡਿਊਲ ਜਾਰੀ

ਸੀ. ਬੀ. ਐੱਸ. ਈ. ਨੇ ਇਨ੍ਹਾਂ ਸਾਰੀਆਂ ਵਰਕਸ਼ਾਪ ਦਾ ਡਿਜ਼ਾਈਨ ਇਹ ਧਿਆਨ ’ਚ ਰੱਖਦੇ ਹੋਏ ਕੀਤਾ ਹੈ ਕਿ ਸਾਰੇ ਵਿਦਿਆਰਥੀ ਆਪਣੇ ਕਰੀਅਰ ਨੂੰ ਲੈ ਕੇ ਸਹੀ ਫੈਸਲੇ ਲੈਣ। ਸੀ. ਬੀ. ਐੱਸ. ਈ. ਨੇ ਵਰਕਸ਼ਾਪ ਦਾ ਸ਼ੈਡਿਊਲ ਵੀ ਜਾਰੀ ਕੀਤਾ ਹੈ, ਜਿਸ ਵਿਚ ਵਰਕਸ਼ਾਪ ਦਾ ਨਾਂ, ਸਮੇਂ, ਤਾਰੀਕ, ਵਿਸ਼ੇ, ਸਪੀਕਰ, ਰਜਿਸਟਰੇਸ਼ਨ ਅਤੇ ਵੈਬੀਮੀਨਾਰ ਦਾ ਲਿੰਕ ਵੀ ਹੈ।

ਸੀ. ਬੀ. ਐੱਸ. ਈ. ਵਰਚੂਅਲ ਵਰਕਸ਼ਾਪ ਦਾ ਆਯੋਜਨ 3 ਜੁਲਾਈ ਤੋਂ 29 ਜੁਲਾਈ ਦੇ ਵਿਚਕਾਰ ਕਰਵਾਏਗੀ। ਵਰਕਸ਼ਾਪ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। 3 ਜੁਲਾਈ ਨੂੰ ਵਰਚੁਅਲ ਵਰਕਸ਼ਾਪ ਪ੍ਰਿੰਸੀਪਲ, 10 ਜੁਲਾਈ ਨੂੰ ਟੀਚਰਸ, 18 ਜੁਲਾਈ ਨੂੰ ਵਰਕਸ਼ਾਪ ਕੌਂਸਲਰ, 24 ਜੁਲਾਈ ਨੂੰ ਮਾਤਾ-ਪਿਤਾ ਅਤੇ 29 ਜੁਲਾਈ ਨੂੰ ਵਰਕਸ਼ਾਪ ਵਿਦਿਆਰਥੀਆਂ ਲਈ ਹੋਵੇਗੀ।

ਭਰਨਾ ਹੋਵੇਗਾ ਫੀਡਬੈਕ ਫਾਰਮ, ਮਿਲਣਗੇ ਸਰਟੀਫਿਕੇਟ

ਸੀ. ਬੀ. ਐੱਸ. ਈ. ਮੁਤਾਬਕ ਵਰਕਸ਼ਾਪ ਖਤਮ ਹੋਣ ਦੇ 24 ਘੰਟਿਆਂ ਅੰਦਰ ਜੋ ਵੀ ਪ੍ਰਿੰਸੀਪਲ, ਟੀਚਰ ਅਤੇ ਕੌਂਸਲਰ ਫੀਡਬੈਕ ਫਾਰਮ ਭਰਨਗੇ। ਉਨ੍ਹਾਂ ਨੂੰ ਸੀ. ਬੀ. ਐੱਸ. ਈ. ਵਰਕਸ਼ਾਪ ’ਚ ਭਾਗ ਲੈਣ ਦਾ ਸਰਟੀਫਿਕੇਟ ਵੀ ਦੇਵੇਗੀ। ਜੋ ਵੀ ਲੋਕ ਕਿਸੇ ਵੀ ਕਾਰਨਵੱਸ ਵਰਕਸ਼ਾਪ ਦਾ ਹਿੱਸਾ ਨਹੀਂ ਬਣ ਸਕਣਗੇ। ਉਨ੍ਹਾਂ ਲਈ ਸੀ. ਬੀ. ਐੱਸ. ਈ. ਵਰਕਸ਼ਾਪ ਦੀ ਰਿਕਾਰਡਿੰਗ ਆਪਣੇ ਯੂ-ਟਿਊਬ ਚੈਨਲ youtube.com/0cbsehq1905 ’ਤੇ ਪਾਵੇਗੀ।

ਇਹ ਖ਼ਬਰ ਵੀ ਪੜ੍ਹੋ - ਢਿੱਡ ਪੀੜ ਹੋਣ 'ਤੇ 14 ਸਾਲਾ ਬੱਚੀ ਨੂੰ ਡਾਕਟਰ ਕੋਲ ਲੈ ਗਈ ਮਾਂ, ਰਿਪੋਰਟ ਸਾਹਮਣੇ ਆਈ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਸੀ. ਬੀ. ਐੱਸ. ਈ. ਨੇ ਵਰਕਸ਼ਾਪ ਨੂੰ ਵਿਦਿਆਰਥੀਆਂ ਲਈ ਇਸ ਤਰ੍ਹਾਂ ਡਿਜਾਈਨ ਕੀਤਾ ਹੈ, ਤਾਂ ਕਿ ਉਹ ਆਪਣੀ ਅੰਦਰ ਦੀ ਪ੍ਰਤਿਭਾ ਨੂੰ ਜਾਣ ਕੇ ਉਸ ਨਾਲ ਜੁੜੀ ਸਟ੍ਰੀਮ ’ਚ ਆਪਣਾ ਭਵਿੱਖ ਬਣਾਉਣ। ਵਰਕਸ਼ਾਪ ਜ਼ਰੀਏ ਵਿਦਿਆਰਥੀਆਂ ਨੂੰ ਆਪਣੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਜਾਨਣ ਦਾ ਮੌਕਾ ਮਿਲੇਗਾ ਅਤੇ ਇਹ ਵੀ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਕੀ-ਕੀ ਕਰਨਾ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News