ਪੰਜਾਬ ਦੇ 38 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਫਿਰ ਸ਼ੁਰੂ ਹੋਵੇਗਾ ਇਹ ਕੰਮ

Monday, Oct 02, 2023 - 10:34 AM (IST)

ਪੰਜਾਬ ਦੇ 38 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਫਿਰ ਸ਼ੁਰੂ ਹੋਵੇਗਾ ਇਹ ਕੰਮ

ਲੁਧਿਆਣਾ (ਖੁਰਾਣਾ) : ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਮੁਫ਼ਤ ਕਣਕ ਦਾ ਲਾਭ ਪ੍ਰਾਪਤ ਕਰਨ ਵਾਲੇ ਪੰਜਾਬ ਭਰ ਦੇ ਕਰੀਬ 38 ਲੱਖ ਪਰਿਵਾਰਾਂ ਨਾਲ ਸਬੰਧਿਤ ਡੇਢ ਕਰੋੜ ਤੋਂ ਉੱਪਰ ਮੈਂਬਰਾਂ ਦੇ ਸਮਾਰਟ ਰਾਸ਼ਨ ਕਾਰਡ ਦੀ ਜਾਂਚ ਦਾ ਕੰਮ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਵਾਰ ਕਾਰਡ ਧਾਰਕਾਂ ਦੀ ਜਾਂਚ ਕਰਨ ਦੀ ਕਮਾਨ ਸਬੰਧਿਤ ਇਲਾਕੇ ਦੇ ਲੋਕਾਂ ਵੱਲੋਂ ਚੁਣੀ ਗਈ 7 ਮੈਂਬਰ ਵਿਜੀਲੈਂਸ ਕਮੇਟੀ ਦੇ ਮੈਂਬਰਾਂ ਦੇ ਹੱਥਾਂ ’ਚ ਰਹੇਗੀ। ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਰਾਸ਼ਨ ਕਾਰਡ ਧਾਰਕਾਂ ਦੀ ਸ਼ਨਾਖਤ ਅਤੇ ਜਾਂਚ ਕਰਨ ਦੀ ਸਾਰੀ ਜ਼ਿੰਮੇਵਾਰੀ ਇਸ ਵਾਰ ਆਮ ਜਨਤਾ ਵੱਲੋਂ ਗਠਿਤ ਕੀਤੀ ਗਈ ਵਿਜੀਲੈਂਸ ਕਮੇਟੀ ਦੇ ਮੈਂਬਰਾਂ ਦੇ ਮੋਢਿਆਂ ’ਤੇ ਟਿਕੀ ਰਹੇਗੀ।

ਇਹ ਵੀ ਪੜ੍ਹੋ : ਅੰਤਿਮ ਅਰਦਾਸ 'ਚ ਪੁੱਜੇ ਕਾਰੋਬਾਰੀ ਨੂੰ ਪਿਆ ਦਿਲ ਦਾ ਦੌਰਾ, 2 ਮਹੀਨੇ ਪਹਿਲਾਂ ਹੋਈ ਸੀ ਪਤਨੀ ਦੀ ਮੌਤ

ਇਸ ’ਚ ਪੇਂਡੂ ਇਲਾਕਿਆਂ ’ਚ ਜਨਰਲ ਕੈਟਾਗਰੀ ਅਤੇ ਐੱਸ. ਸੀ. ਵਰਗ ਦੇ 2-2 ਮੈਂਬਰ ਸਮੇਤ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ ਤਾਇਨਾਤ ਰਹਿਣਗੇ ਤਾਂ ਉੱਥੇ ਸ਼ਹਿਰੀ ਇਲਾਕਿਆਂ ’ਚ ਵਿਜੀਲੈਂਸ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਕਮਾਨ ਇਲਾਕਾ ਕੌਂਸਲਰ ਦੇ ਹੱਥਾਂ ’ਚ ਹੋਵੇਗੀ ਤਾਂ ਕਿ ਸਰਕਾਰ ਵੱਲੋਂ ਇਲਾਕੇ ’ਚ ਰਹਿਣ ਵਾਲੇ ਹਰੇਕ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਰਾਸਨ ਕਾਰਡ ਬਿਨਾਂ ਕਿਸੇ ਸਿਆਸੀ ਦਖ਼ਲ-ਅੰਦਾਜ਼ੀ ਦੇ ਪੂਰੇ ਪਾਰਦਰਸ਼ੀ ਤਰੀਕੇ ਨਾਲ ਬਣਾਏ ਜਾ ਸਕਣ। ਹੁਣ ਜੇਕਰ ਗੱਲ ਕੀਤੀ ਜਾਵੇ ਸਰਕਾਰੀ ਅਨਾਜ ਦੀ ਹੋਣ ਵਾਲੀ ਕਾਲਾਬਾਜ਼ਾਰੀ ਸਬੰਧੀ ਤਾਂ ਪੰਜਾਬ ਸਰਕਾਰ ਵਲੋਂ ਕਾਰਡਾਂ ਦੀ ਜਾਂਚ ਕਰਨ ਦੇ ਨਾਮ ’ਤੇ ਇਕ ਹੀ ਤੀਰ ਨਾਲ ਕਈ ਸ਼ਿਕਾਰ ਕਰਨ ਦੀ ਰਣਨੀਤੀ ਬਣਾਈ ਹੈ, ਜਿਸ ’ਚ ਜਿੱਥੇ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਅਨਾਜ ਯੋਜਨਾ ’ਚ ਗਲਤ ਤਰੀਕੇ ਨਾਲ ਘੁਸਪੈਠ ਕਰੀ ਬੈਠੇ ਸੰਪੰਨ ਪਰਿਵਾਰਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾਣਗੇ, ਉੱਥੇ ਰਾਸ਼ਨ ਡਿਪੂ ਹੋਲਡਰਾਂ, ਆਟਾ ਚੱਕੀ ਮਾਲਕਾਂ ਸਮੇਤ ਖਾਦ ਅਤੇ ਸਪਲਾਈ ਵਿਭਾਗ ਵਿਚ ਸਰਗਰਮ ਕਾਲੀਆਂ ਭੇਡਾਂ ਦੀ ਮਿਲੀਭੁਗਤ ’ਤੇ ਵੀ ਲਗਾਮ ਕੱਸੇਗੀ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਅੱਜ ਵੱਡਾ ਤੋਹਫ਼ਾ ਦੇਣ ਜਾ ਰਹੇ CM ਭਗਵੰਤ ਮਾਨ, ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਬਿਨੈਕਾਰਾਂ ਨੂੰ ਕਰਨਾ ਪਵੇਗਾ ਇਹ ਕੰਮ 
ਇਸ ਵਿਚਕਾਰ ਜੋ ਜਾਣਕਾਰੀ ਉੱਭਰ ਦੇ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਬਿਨੈਕਾਰ ਆਪਣੇ ਫਾਰਮ ਭਰ ਕੇ ਸੇਵਾ ਕੇਂਦਰ ਅਤੇ ਨੇੜੇ ਪੈਂਦੇ ਐੱਸ. ਸੀ. ਕੇਂਦਰਾਂ ’ਚ ਜਮ੍ਹਾਂ ਕਰਵਾ ਸਕਣਗੇ। ਇਸ ਦੌਰਾਨ ਲਾਭਪਾਤਰ ਦੇ ਸਾਰੇ ਪਰਿਵਾਰਕ ਮੈਂਬਰਾਂ ਦਾ ਮੌਕੇ ’ਤੇ ਮੌਜੂਦ ਰਹਿਣਾ ਜ਼ਰੂਰੀ ਹੋਵੇਗਾ ਕਿਉਂਕਿ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਬਾਇਓਮੈਟ੍ਰਿਕ ਕੀਤਾ ਜਾਣਾ ਹੈ। ਸਰਕਾਰ ਵੱਲੋਂ ਇਹ ਫਾਰਮ ਜਮ੍ਹਾਂ ਕਰਵਾਉਣ ਲਈ 20 ਰੁਪਏ ਫ਼ੀਸ ਨਿਰਧਾਰਿਤ ਕੀਤੀ ਗਈ ਹੈ। ਜ਼ਿਕਰਯੋਗ ਹੈ ਹੈ ਲੁਧਿਆਣਾ ਜ਼ਿਲ੍ਹੇ ਦੇ 4.31000 ਲਾਭ ਪਾਤਰ ਪਰਿਵਾਰ ‘ਪ੍ਰਧਾਨ ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਮੁਫ਼ਤ ਕਣਕ ਲਾਭ ਪ੍ਰਾਪਤ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News