ਚੰਡੀਗੜ੍ਹ PGI ਆਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ, ਇਧਰ ਆਉਣ ਲਈ ਸੋਚ-ਸਮਝ ਕੇ ਨਿਕਲੋ ਘਰੋਂ

Tuesday, Aug 13, 2024 - 12:02 PM (IST)

ਚੰਡੀਗੜ੍ਹ : ਕੋਲਕਾਤਾ 'ਚ ਮੈਡੀਕਲ ਕਾਲਜ 'ਚ ਇਕ ਮਹਿਲਾ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਕਤਲ ਮਾਮਲੇ ਦੇ ਵਿਰੋਧ 'ਚ ਦੇਸ਼ ਭਰ ਦੇ ਡਾਕਟਰਾਂ ਵਲੋਂ ਹੜਤਾਲ ਕੀਤੀ ਜਾ ਰਹੀ ਹੈ। ਇਸ ਤਹਿਤ ਚੰਡੀਗੜ੍ਹ ਪੀ. ਜੀ. ਆਈ. ਦੇ ਡਾਕਟਰ ਵੀ ਹੜਤਾਲ 'ਤੇ ਹਨ। ਡਾਕਟਰਾਂ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਵੀ ਇਸ ਮੰਗ ਨੂੰ ਲੈ ਕੇ ਡਾਕਟਰ ਕਈ ਘੰਟੇ ਪੀ. ਜੀ. ਆਈ. ਕੈਂਪਸ 'ਚ ਦਰਨਾ ਦਿੰਦੇ ਰਹੇ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਲੋਕਾਂ ਲਈ ਚਿੰਤਾ ਭਰੀ ਖ਼ਬਰ, ਲਗਾਤਾਰ ਵੱਧ ਰਹੀ ਇਹ ਬੀਮਾਰੀ, ਰਹੋ Alert

ਉਨ੍ਹਾਂ ਨੇ ਰੈਜ਼ੀਡੈਂਟ ਡਾਕਟਰਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਵੀ ਚੁੱਕੀ ਤਾਂ ਜੋ ਭਵਿੱਖ 'ਚ ਅਜਿਹੀਆਂ ਦੁਖ਼ਦਾਈ ਘਟਨਾਵਾਂ ਨਾ ਵਾਪਰਨ। ਇਸ ਕਾਰਨ ਦੂਰ-ਦੁਰਾਡੇ ਤੋਂ ਪੀ. ਜੀ. ਆਈ. ਆਉਣ ਵਾਲੇ ਮਰੀਜ਼ਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਓ. ਪੀ. ਡੀ. 'ਚ ਨਵੇਂ ਕਾਰਡ ਬਣਾਉਣੇ ਬੰਦ ਕਰ ਦਿੱਤੇ ਗਏ ਹਨ ਅਤੇ ਐਮਰਜੈਂਸੀ ਦੇ ਨਾਲ ਬਾਕੀ ਸੇਵਾਵਾਂ ਦੀ ਵੀ ਰਫ਼ਤਾਰ ਮੱਠੀ ਹੈ।

ਇਹ ਵੀ ਪੜ੍ਹੋ : ਦੀਵਾਲੀ ਤੇ ਛੱਠ ਪੂਜਾ 'ਤੇ ਘਰ ਜਾਣਾ ਨਹੀਂ ਹੋਵੇਗਾ ਸੌਖਾ, ਹੁਣੇ ਤੋਂ ਗੱਡੀਆਂ 'ਚ ਸ਼ੁਰੂ ਹੋ ਗਈ ਮਾਰੋਮਾਰੀ

ਦੱਸਿਆ ਜਾ ਰਿਹਾ ਹੈ ਕਿ ਜੇਕਰ ਓ. ਪੀ. ਡੀ. 'ਚ ਕੋਈ ਪੁਰਾਣਾ ਮਰੀਜ਼ ਫਾਲੋ-ਅਪ ਲਈ ਆਉਂਦਾ ਹੈ ਤਾਂ ਉਸ ਨੂੰ ਸੀਨੀਅਰ ਡਾਕਟਰ ਅਤੇ ਸਲਾਹਕਾਰ ਵਲੋਂ ਦੇਖਿਆ ਜਾਵੇਗਾ। ਇਸ ਲਈ ਜਿਹੜੇ ਲੋਕ ਪੀ. ਜੀ. ਆਈ. ਆ ਰਹੇ ਹਨ, ਉਨ੍ਹਾਂ ਨੂੰ ਧਿਆਨ ਰੱਖਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


Babita

Content Editor

Related News