ਸਰਕਾਰੀ ਬੱਸਾਂ ਦੀਆਂ ਸਵਾਰੀਆਂ ਲਈ ਅਹਿਮ ਖ਼ਬਰ, ਅੱਜ ਘਰੋਂ ਬਾਹਰ ਨਿਕਲਣਾ ਪਾ ਸਕਦੈ ਮੁਸੀਬਤ
Tuesday, Mar 12, 2024 - 05:26 AM (IST)
ਜਲੰਧਰ (ਪੁਨੀਤ)– ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਬਰਾਬਰ ਤਨਖ਼ਾਹ ਤੇ ਨਿਯਮਾਂ ’ਚ ਬਦਲਾਅ ਵਰਗੀਆਂ ਮੰਗਾਂ ਨੂੰ ਲੈ ਕੇ ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਕਾਰਨ 13 ਮਾਰਚ ਨੂੰ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ, ਜਦਕਿ ਆਵਾਜਾਈ 12 ਮਾਰਚ ਯਾਨੀ ਅੱਜ ਦੁਪਹਿਰ ਤੋਂ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਵੇਗੀ।
ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ 12 ਮਾਰਚ ਦੁਪਹਿਰ 12 ਵਜੇ ਤੋਂ ਬਾਅਦ ਲੰਮੇ ਰੂਟ ਲਈ ਬੱਸਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਡਿਪੂਆਂ ਤੋਂ ਬਾਹਰ ਗਈਆਂ ਬੱਸਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸੇ ਕ੍ਰਮ ’ਚ 12 ਮਾਰਚ ਨੂੰ ਰਾਤ 12 ਵਜੇ ਤੋਂ ਬਾਅਦ ਬੱਸਾਂ ਡਿਪੂਆਂ ਤੋਂ ਬਾਹਰ ਨਹੀਂ ਭੇਜੀਆਂ ਜਾਣਗੀਆਂ। 13 ਮਾਰਚ ਨੂੰ ਪੂਰਨ ਤੌਰ ’ਤੇ ਬੱਸਾਂ ਦਾ ਚੱਕਾ ਜਾਮ ਰਹੇਗਾ।
ਇਹ ਖ਼ਬਰ ਵੀ ਪੜ੍ਹੋ : ਐਲਵਿਸ਼ ਯਾਦਵ ਖ਼ਿਲਾਫ਼ ਇਕ ਹੋਰ ਮਾਮਲਾ ਦਰਜ, ਹੁਣ ਇਸ ਸ਼ਖ਼ਸ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
ਢਿੱਲੋਂ ਨੇ ਦੱਸਿਆ ਕਿ 13 ਮਾਰਚ ਨੂੰ ਪਨਬੱਸ-ਪੀ. ਆਰ. ਟੀ. ਸੀ. ਸਮੇਤ ਸਹਿਯੋਗੀ ਯੂਨੀਅਨਾਂ ਦੇ ਕਰਮਚਾਰੀ ਇਕਜੁਟ ਹੋ ਕੇ ਮੋਹਾਲੀ ਤੋਂ ਰੈਲੀ ਦੇ ਰੂਪ ’ਚ ਚੰਡੀਗੜ੍ਹ ਜਾ ਕੇ ਵਿਧਾਨ ਸਭਾ ਦਾ ਘਿਰਾਓ ਕਰਦਿਆਂ ਰੋਸ ਜਤਾਉਣਗੀਆਂ, ਉਥੇ ਹੀ ਵਿਧਾਨ ਸਭਾ ਦੇ ਬਾਹਰ ਰੋਸ ਧਰਨਾ ਿਦੱਤਾ ਜਾਵੇਗਾ।
ਗਿੱਲ ਨੇ ਕਿਹਾ ਕਿ ਵਿਭਾਗ ਵਲੋਂ ਲਾਈਆਂ ਜਾਣ ਵਾਲੀਆਂ ਕੰਡੀਸ਼ਨਾਂ ਤੇ ਲਗਾਤਾਰ ਹੋ ਰਹੀ ਰਿਪੋਰਟ ਸਬੰਧੀ ਨਿਯਮਾਂ ’ਚ ਬਦਲਾਅ ਕਰਨ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾ ਰਿਹਾ ਹੈ ਪਰ ਇਸ ’ਤੇ ਵਿਭਾਗ ਵਲੋਂ ਬਣਦਾ ਐਕਸ਼ਨ ਨਹੀਂ ਲਿਆ ਜਾ ਰਿਹਾ, ਜਿਸ ਕਾਰਨ ਯੂਨੀਅਨ ’ਚ ਰੋਸ ਵੱਧ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।