ਨਿਗਮ ਚੋਣਾਂ ਲੜਨ ਦੇ ਇੱਛੁਕ ਕਾਂਗਰਸੀ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ

Saturday, Dec 07, 2024 - 09:45 AM (IST)

ਲੁਧਿਆਣਾ (ਰਿੰਕੂ) : ਜ਼ਿਲ੍ਹਾ ਲੁਧਿਆਣਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ (ਸਾਬਕਾ ਵਿਧਾਇਕ) ਨੇ ਦੱਸਿਆ ਕਿ 8 ਦਸੰਬਰ ਨੂੰ ਨਗਰ ਨਿਗਮ ਚੋਣਾਂ ਦੇ ਸਬੰਧ ’ਚ ਪਾਰਟੀ ਹਾਈਕਮਾਨ ਵੱਲੋਂ ਬਣਾਈ ਗਈ ਸਕਰੀਨਿੰਗ ਕਮੇਟੀ ਵੱਲੋਂ ਮੁੱਖ ਦਫ਼ਤਰ ਟਿੱਬਾ ਰੋਡ ’ਤੇ ਚੇਅਰਮੈਨ ਰਾਣਾ ਕੇ. ਪੀ. ਸਿੰਘ, ਮੈਂਬਰ ਰਣਦੀਪ ਸਿੰਘ ਨਾਭਾ, ਹਰਦਿਆਲ ਸਿੰਘ ਕੰਬੋਜ, ਤਰਲੋਚਨ ਸਿੰਘ, ਗੁਰਸ਼ਰਨ ਕੌਰ ਰੰਧਾਵਾ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਦੀ ਇੰਟਰਵਿਊ ਲੈਣਗੇ।

ਇਹ ਵੀ ਪੜ੍ਹੋ : Plumber ਦੀ ਨਿਕਲੀ ਡੇਢ ਕਰੋੜ ਦੀ Lottery, ਕਿਸਮਤ 'ਤੇ ਨਾ ਹੋਇਆ ਯਕੀਨ (ਵੀਡੀਓ)

ਇਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਫਾਰਮ ਭਰੇ ਗਏ ਸਨ। ਜੇਕਰ ਮਹਿਲਾ ਵਾਰਡ ਹੈ ਤਾਂ ਮਹਿਲਾ ਉਮੀਦਵਾਰ ਨੂੰ ਇੰਟਰਵਿਊ ’ਚ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ। ਇੰਟਰਵਿਊ ਤੋਂ ਬਾਅਦ ਸਕਰੀਨਿੰਗ ਕਮੇਟੀ ਆਪਣੀ ਰਿਪੋਰਟ ਤਿਆਰ ਕਰ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸੌਂਪੇਗੀ ਅਤੇ ਸਕਰੀਨਿੰਗ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਪਾਰਟੀ ਹਾਈਕਮਾਨ ਵੱਲੋਂ ਉਮੀਦਵਾਰਾਂ ਦੀ ਚੋਣ ਬਾਰੇ ਆਖ਼ਰੀ ਫ਼ੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ : PSEB ਦੇ Exams ਨੂੰ ਲੈ ਕੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਇਸ ਤਾਰੀਖ਼ ਤੋਂ ਹੋਣਗੇ ਸ਼ੁਰੂ

ਸੰਜੇ ਤਲਵਾੜ ਨੇ ਦੱਸਿਆ ਕਿ 10 ਅਤੇ 11 ਦਸੰਬਰ ਨੂੰ ਕਾਂਗਰਸ ਪਾਰਟੀ ਵੱਲੋਂ 50 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾਵੇਗੀ। ਮੀਟਿੰਗ ’ਚ ਵੱਖ-ਵੱਖ ਖੇਤਰਾਂ ਤੋਂ ਇੱਛੁਕ ਉਮੀਦਵਾਰਾਂ ਦੀ ਇੰਟਰਵਿਊ ਦਾ ਸਮਾਂ ਹੇਠਾਂ ਦਿੱਤਾ ਗਿਆ ਹੈ, ਜਿਸ ’ਚ ਹਲਕਾ ਪੱਛਮੀ ਦੇ ਉਮੀਦਵਾਰ ਸਵੇਰੇ 11 ਵਜੇ, ਸਾਹਨੇਵਾਲ ਦੇ ਦੁਪਹਿਰ 11.30 ਵਜੇ, ਹਲਕਾ ਪੂਰਬੀ ਦੇ ਦੁਪਹਿਰ 12 ਵਜੇ, ਹਲਕਾ ਕੇਂਦਰੀ ਦੇ ਦੁਪਹਿਰ 1 ਵਜੇ, ਹਲਕਾ ਉੱਤਰੀ ਦੇ ਦੁਪਹਿਰ 2 ਵਜੇ, ਹਲਕਾ ਆਤਮਾ ਨਗਰ ਦੇ ਬਾਅਦ ਦੁਪਹਿਰ 3.30 ਵਜੇ ਅਤੇ ਦੱਖਣੀ ਲਈ 4.30 ਵਜੇ ਦਾ ਸਮਾਂ ਰੱਖਿਆ ਗਿਆ ਹੈ। ਚੋਣ ਲੜਨ ਵਾਲੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਇੰਟਰਵਿਊ ਤੋਂ ਬਾਅਦ ਹੀ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 


Babita

Content Editor

Related News