ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਅਹਿਮ ਜਾਣਕਾਰੀ, ਸੁਣੋ ਭਾਰਤ ਅਤੇ ਆਸਟ੍ਰੇਲੀਆ ’ਚ ਕੀ ਹੋਇਆ ਸਮਝੌਤਾ

04/27/2022 1:57:38 PM

ਜਲੰਧਰ : ਪੰਜਾਬ ’ਚ ਜਦੋਂ ਕੋਈ ਵਿਦਿਆਰਥੀ ਬਾਰ੍ਹਵੀਂ ਪਾਸ ਕਰਨ ਮਗਰੋਂ ਆਈਲੈਟਸ ਕਰਦਾ ਹੈ ਤਾਂ ਆਈਲੈਟਸ ਕਰਨ ਮਗਰੋਂ ਉਸ ਦੇ ਮਨ ’ਚ ਸਭ ਤੋਂ ਵੱਡਾ ਦਵੰਦ ਇਹੀ ਰਹਿੰਦਾ ਹੈ ਕਿ ਉਹ ਹੁਣ ਕਿਹੜੇ ਦੇਸ਼ ’ਚ ਆਪਣੀ ਪੜ੍ਹਾਈ ਪੂਰੀ ਕਰਨ ਲਈ ਜਾਵੇ। ਵਿਦਿਆਰਥੀ ਇਸ ਦੁਚਿੱਤੀ ’ਚ ਰਹਿੰਦਾ ਹੈ ਕਿ ਉਹ ਹੁਣ ਕੈਨੇਡਾ-ਅਮਰੀਕਾ ਜਾਵੇ ਜਾਂ ਆਸਟ੍ਰੇਲੀਆ। ਪਿਛਲੇ ਕੁਝ ਸਮੇਂ ਤੋਂ ਨੌਜਵਾਨਾਂ ਦਾ ਰੁਝਾਨ ਆਸਟ੍ਰੇਲੀਆ ਵੱਲ ਨੂੰ ਵਧਦਾ ਨਜ਼ਰ ਆ ਰਿਹਾ ਹੈ। ਜਿਸਦਾ ਵੱਡਾ ਕਾਰਨ ਹੈ ਕਿ ਭਾਰਤ ਸਰਕਾਰ ਤੇ ਆਸਟ੍ਰੇਲੀਆ ਦਰਮਿਆਨ ਕੁਝ ਸਮਝੌਤੇ ਹੋਏ ਹਨ ਅਤੇ ਉਸ ਤੋਂ ਬਾਅਦ ਵਿਦਿਆਰਥੀਆਂ ਦਾ ਉਤਸ਼ਾਹ ਆਸਟ੍ਰੇਲੀਆ ਜਾਣ ਵੱਲ ਹੋਰ ਜ਼ਿਆਦਾ ਵਧ ਗਿਆ ਹੈ। ਇਸ ਵੀਡੀਓ ’ਚ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਕੀ ਸੰਧੀ ਹੋਈ ਹੈ ਅਤੇ ਵੀਜ਼ਾ ਪਾਲਿਸੀ ’ਚ ਕੀ-ਕੀ ਸੋਧਾਂ ਹੋਈਆਂ ਹਨ। ਇਸ ਮੁੱਦੇ 'ਤੇ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ਤੋਂ ਗਗਨਦੀਪ ਸਿੰਘ ਅਤੇ ਤਨਵੀਰ ਸਿੰਘ ਨਾਲ ਖੁੱਲ੍ਹੀ ਗੱਲਬਾਤ ਕੀਤੀ, ਜਿਨ੍ਹਾਂ ਦੀ ਪਿਛਲੇ 13 ਸਾਲਾਂ ਤੋਂ ਵਿਜ਼ਨ ਓਵਰਸੀਜ਼ ਗਰੁੱਪ ਦੇ ਨਾਂ ’ਤੇ ਕੰਪਨੀ ਹੈ। ਭਾਰਤ ਤੇ ਆਸਟ੍ਰੇਲੀਆ ਦਰਮਿਆਨ ਹੋਏ ਸਮਝੌਤੇ ਬਾਰੇ ਤਨਵੀਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਟਰੇਡ ਐਗਰੀਮੈਂਟ ਸਾਈਨ ਹੋਇਆ ਹੈ, ਜਿਸ 'ਚ ਆਸਟ੍ਰੇਲੀਆ ਸਰਕਾਰ ਵੱਲੋਂ ਆਉਣ ਵਾਲੇ 2 ਸਾਲਾਂ ’ਚ ਵਰਕਿੰਗ ਹਾਲੀਡੇਅ ਵੀਜ਼ੇ ’ਚ ਭਾਰਤ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਜਿਸ 'ਚ ਪਹਿਲਾਂ ਯੂਰਪੀਅਨ ਦੇਸ਼ ਹੀ ਸ਼ਾਮਲ ਸਨ। ਇਸ ਨਾਲ ਭਾਰਤੀ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੇ ਸੁਫ਼ਨੇ ਨੂੰ ਬੂਰ ਪੈਣ ਦਾ ਆਸਾਰ ਹਨ ਅਤੇ ਉਹ ਆਪਣੇ 'ਡਰੀਮਲੈਂਡ' ਦੇਸ਼ ਆਸਟਰੇਲੀਆ 'ਚ ਬੜੀ ਆਸਾਨੀ ਨਾਲ ਜਾ ਸਕਣਗੇ। ਇਸਤੋਂ ਇਲਾਵਾ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਮਿਲਣੀਆਂ। ਆਓ ਇਸ ਸਬੰਧੀ ਵਿਸਥਾਰ 'ਚ ਜਾਣਦੇ ਹਾਂ...

 


Harnek Seechewal

Content Editor

Related News