ਪੰਜਾਬ ਸਰਕਾਰ ਦਾ NRIs ਲਈ ਅਹਿਮ ਫ਼ੈਸਲਾ, ਏਅਰਪੋਰਟਾਂ 'ਤੇ ਮਿਲੇਗੀ ਖ਼ਾਸ ਸਹੂਲਤ

Saturday, Feb 10, 2024 - 09:51 AM (IST)

ਨਵਾਂਸ਼ਹਿਰ (ਤ੍ਰਿਪਾਠੀ, ਰਾਕੇਸ਼) : ਐੱਨ. ਆਰ. ਆਈਜ਼ ਦੀ ਸਹੂਲਤ ਲਈ ਸੂਬਾ ਸਰਕਾਰ ਏਅਰਪੋਰਟ ’ਤੇ ਹੈਲਪ ਡੈਸਕ ਖੋਲ੍ਹੇਗੀ ਤਾਂ ਜੋ ਏਅਰਪੋਰਟ ’ਤੇ ਆਉਣ ਵਾਲੇ ਐੱਨ. ਆਰ. ਆਈਜ਼. ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਪ੍ਰਗਟਾਵਾ ਪ੍ਰਵਾਸੀ ਭਾਰਤੀ ਮਾਮਲੇ ਪ੍ਰਬੰਧਕੀ ਸੁਧਾਰ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲੀ ਵੀ ਸਨ।

ਇਹ ਵੀ ਪੜ੍ਹੋ : PSEB ਦੀਆਂ ਪ੍ਰੀਖਿਆਵਾਂ ਲਈ ਆਬਜ਼ਰਵਰਾਂ ਨੂੰ ਸਖ਼ਤ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਕਾਰਵਾਈ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਏਅਰਪੋਰਟ ’ਤੇ ਬਣਨ ਵਾਲੇ ਹੈਲਪ ਡੈਸਕ 24 ਘੰਟੇ ਕੰਮ ਕਰਨਗੇ ਅਤੇ ਭਾਰਤ ’ਚ ਪੰਜਾਬ ਹੀ ਅਜਿਹਾ ਸੂਬਾ ਹੋਵੇਗਾ, ਜੋ ਐੱਨ. ਆਰ. ਆਈਜ਼. ਲਈ ਏਅਰਪੋਰਟ ’ਤੇ ਇਸ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ 5 ਐੱਨ. ਆਰ. ਆਈਜ਼. ਮਿਲਣੀਆਂ ਵੱਖ-ਵੱਖ ਜ਼ਿਲ੍ਹਿਆਂ ’ਚ ਕਰਵਾਈਆਂ ਗਈਆਂ ਸਨ ਅਤੇ ਇਸ ਸਾਲ ਚਾਰ ਐੱਨ. ਆਰ. ਆਈਜ਼. ਮਿਲਣੀਆਂ ਕਰਵਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : 10 ਸਾਲਾ ਸਪੈਸ਼ਲ ਚਾਈਲਡ ਨਾਲ ਥੈਰੇਪੀ ਸੈਂਟਰ 'ਚ ਯੌਨ ਸ਼ੋਸ਼ਣ, NRI ਪਿਤਾ ਨੇ ਦੱਸੀ ਸਾਰੀ ਗੱਲ

ਇਨ੍ਹਾਂ ਮਿਲਣੀਆਂ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਠਾਨਕੋਟ (ਚਮਰੋਡ਼) ਤੋਂ 3 ਫਰਵਰੀ ਨੂੰ ਕੀਤੀ ਗਈ ਸੀ ਅਤੇ ਦੂਜੀ ਐੱਨ. ਆਰ. ਆਈਜ਼. ਮਿਲਣੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈ ਹੈ। ਉਨ੍ਹਾਂ ਦੱਸਿਆ ਕਿ ਅਗਲੀਆਂ 2 ਮਿਲਣੀਆਂ ਸੰਗਰੂਰ ਅਤੇ ਫਿਰੋਜ਼ਪੁਰ ਵਿਖੇ ਹੋਣਗੀਆਂ। ਉਨ੍ਹਾਂ ਨੇ ਐੱਨ. ਆਰ. ਆਈਜ਼. ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮਿਲਣੀਆਂ ’ਚ ਸ਼ਾਮਲ ਹੋ ਕੇ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਤਾਂ ਜੋ ਉਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Babita

Content Editor

Related News