ਛਾਪੇਮਾਰੀ ਦੌਰਾਨ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

Monday, Aug 27, 2018 - 12:24 AM (IST)

ਛਾਪੇਮਾਰੀ ਦੌਰਾਨ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਬਟਾਲਾ,   (ਗੋਰਾਇਆ)-  ਅੈਕਸਾਈਜ਼ ਵਿÎਭਾਗ ਅਤੇ ਸੀ. ਆਈ. ਏ. ਸਟਾਫ਼ ਬਟਾਲਾ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ  100 ਬੋਤਲਾਂ ਸ਼ਰਾਬ ਉੱਤਰਾਂਚਲ ਪ੍ਰਦੇਸ਼ ਦੀਅਾਂ  ਬਰਾਮਦ ਕੀਤੀਅਾਂ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਗੋਪੀ ਉੱਪਲ ਤੇ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰੇਡ ਦੇ ਸਬੰਧ ਵਿਚ ਪਿੰਡ ਕੋਹਾਲੀ ਦੀ ਡਰੇਨ ਤੋਂ ਕੰਡੀਲਾ ਪਿੰਡ ਵੱਲ ਜਾ ਰਹੇ ਸੀ ਕਿ ਇਕ ਸ਼ੱਕੀ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਇਕ ਤੋਡ਼ਾ ਸੁੱਟ ਕੇ ਕਮਾਦ ਵੱਲ ਭੱਜ ਗਿਆ। ਜਦੋਂ ਤੋਡ਼ਾ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿਚੋਂ 100 ਬੋਤਲਾਂ ਸ਼ਰਾਬ ਦੀਅਾਂ ਬਰਾਮਦ ਹੋਈਅਾਂ। ਦੋੋਸ਼ੀ ਦੀ ਪਛਾਣ ਬਲਵਿੰਦਰ ਸਿੰਘ ਡਾਕੀਆ ਵਜੋਂ ਹੋਈ ਜੋ ਕਿ ਪਹਿਲਾਂ ਵੀ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਸੀ। ਉਕਤ ਵਿਅਕਤੀ ਖ਼ਿਲਾਫ਼ ਬਣਦੀਅਾਂ ਧਾਰਾਵਾਂ ਤਹਿਤ ਪੁਲਸ ਸਟੇਸ਼ਨ ਘੁਮਾਣ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਇਸ ਮੌਕੇ ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਹੇਮ ਸਿੰਘ, ਜਗਤਾਰ ਸਿੰਘ, ਹੌਲਦਾਰ ਸੰਤੋਖ ਸਿੰਘ ਸੋਹਲ, ਹੌਲਦਾਰ ਮੈਡਮ ਬਲਜਿੰਦਰ ਕੌਰ ਅਤੇ ਕਸ਼ਮੀਰ ਕੌਰ ਹਾਜ਼ਰ ਸਨ। 
 


Related News