ਨਾਜਾਇਜ਼ ਸ਼ਰਾਬ ਦੇ 4 ਧੰਦੇਬਾਜ਼ ਕਾਬੂ

01/10/2017 4:36:49 PM

ਅੰਮ੍ਰਿਤਸਰ—ਪੁਲਸ ਨੇ ਛਾਪੇਮਾਰੀ ਕਰਦਿਆਂ ਨਾਜਾਇਜ਼ ਸ਼ਰਾਬ ਦੇ ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸਪੈਸ਼ਲ ਸਟਾਫ ਦੀ ਪੁਲਸ ਨੇ 45 ਬੋਤਲਾਂ ਸ਼ਰਾਬ ਅਤੇ 4 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਸ਼ੁਭਦੀਪ ਸਿੰਘ ਵਾਸੀ ਮਹਿਤਾ ਰੋਡ ਨੂੰ ਕਾਬੂ ਕਰਕੇ ਥਾਣਾ ਮਕਬੂਲਪੁਰਾ ਵਿਖੇ ਮਾਮਲਾ ਦਰਜ ਕਰ ਲਿਆ। ਇਸੇ ਤਰ੍ਹਾਂ ਮਕਬੂਲਪੁਰਾ ਥਾਣੇ ਦੀ ਪੁਲਸ ਨੇ 20 ਬੋਤਲਾਂ ਸ਼ਰਾਬ ਸਮੇਤ ਸੁਖਦੇਵ ਸਿੰਘ ਵਾਸੀ ਮਕਬੂਲਪੁਰਾ ਅਤੇ  ਥਾਣਾ ਕੰਟੋਨਮੈਂਟ ਦੀ ਪੁਲਸ ਨੇ 9 ਬੋਤਲਾਂ ਸ਼ਰਾਬ ਸਮੇਤ ਅੰਗਰੇਜ ਸਿੰਘ ਵਾਸੀ ਗੁੰਮਟਾਲਾ ਨੂੰ ਗ੍ਰਿਫਤਾਰ ਕੀਤਾ ਹੈ। ਤੀਜੇ ਪਾਸੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਛਾਪੇਮਾਰੀ ਕਰਦਿਆਂ 30 ਬੋਤਲਾਂ ਸ਼ਰਾਬ ਸਮੇਤ ਮੁਲਜ਼ਮ ਬੱਬੀ ਵਾਸੀ ਕੋਟ ਬਾਬਾ ਦੀਪ ਸਿੰਘ ਨੂੰ ਕਾਬੂ ਕਰਕੇ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ ਕਰ ਲਿਆ।ਨਾਜਾਇਜ਼ ਸ਼ਰਾਬ ਦੇ 4 ਧੰਦੇਬਾਜ਼ ਕਾਬੂ
ਅੰਮ੍ਰਿਤਸਰ—ਪੁਲਸ ਨੇ ਛਾਪੇਮਾਰੀ ਕਰਦਿਆਂ ਨਾਜਾਇਜ਼ ਸ਼ਰਾਬ ਦੇ ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸਪੈਸ਼ਲ ਸਟਾਫ ਦੀ ਪੁਲਸ ਨੇ 45 ਬੋਤਲਾਂ ਸ਼ਰਾਬ ਅਤੇ 4 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਸ਼ੁਭਦੀਪ ਸਿੰਘ ਵਾਸੀ ਮਹਿਤਾ ਰੋਡ ਨੂੰ ਕਾਬੂ ਕਰਕੇ ਥਾਣਾ ਮਕਬੂਲਪੁਰਾ ਵਿਖੇ ਮਾਮਲਾ ਦਰਜ ਕਰ ਲਿਆ। ਇਸੇ ਤਰ੍ਹਾਂ ਮਕਬੂਲਪੁਰਾ ਥਾਣੇ ਦੀ ਪੁਲਸ ਨੇ 20 ਬੋਤਲਾਂ ਸ਼ਰਾਬ ਸਮੇਤ ਸੁਖਦੇਵ ਸਿੰਘ ਵਾਸੀ ਮਕਬੂਲਪੁਰਾ ਅਤੇ  ਥਾਣਾ ਕੰਟੋਨਮੈਂਟ ਦੀ ਪੁਲਸ ਨੇ 9 ਬੋਤਲਾਂ ਸ਼ਰਾਬ ਸਮੇਤ ਅੰਗਰੇਜ ਸਿੰਘ ਵਾਸੀ ਗੁੰਮਟਾਲਾ ਨੂੰ ਗ੍ਰਿਫਤਾਰ ਕੀਤਾ ਹੈ। ਤੀਜੇ ਪਾਸੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਛਾਪੇਮਾਰੀ ਕਰਦਿਆਂ 30 ਬੋਤਲਾਂ ਸ਼ਰਾਬ ਸਮੇਤ ਮੁਲਜ਼ਮ ਬੱਬੀ ਵਾਸੀ ਕੋਟ ਬਾਬਾ ਦੀਪ ਸਿੰਘ ਨੂੰ ਕਾਬੂ ਕਰਕੇ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ ਕਰ ਲਿਆ।

Related News