ਨਾਜਾਇਜ਼ ਸ਼ਰਾਬ ਸਣੇ 2 ਗ੍ਰਿਫ਼ਤਾਰ
Tuesday, Aug 28, 2018 - 12:44 AM (IST)

ਸੁਜਾਨਪੁਰ, (ਜੋਤੀ)- ਅੱਜ ਸੁਜਾਨਪੁਰ ਪੁਲਸ ਥਾਣਾ ਮੁਖੀ ਆਸਵੰਤ ਸਿੰਘ ਦੀ ਅਗਵਾਈ ਵਿਚ ਪੁਲਸ ਵੱਲੋਂ 2 ਵਿਅਕਤੀਆਂ ਤੋਂ 60 ਬੋਤਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀਅਾਂ ਹਨ। ਇਸ ਸਬੰਧੀ ਅਡੀਸ਼ਨਲ ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਸੁਜਾਨਪੁਰ ਤੋਂ ਪਠਾਨਕੋਟ ਵੱਲ ਗਸ਼ਤ ਦੌਰਾਨ ਜਾ ਰਹੀ ਸੀ ਜਿਸ ਦੌਰਾਨ ਉਨ੍ਹਾਂ ਸ਼ੱਕ ਦੇ ਆਧਾਰ ’ਤੇ ਇਕ ਸਕੂਟਰੀ ਨੂੰ ਰੋਕ ਕੇ ਤਾਲਾਸ਼ੀ ਲਈ ਤਾਂ ਉਸ ’ਤੇ ਸਵਾਰ ਦੋਵੇਂ ਨੌਜਵਾਨਾਂ ਤੋਂ 30-30 ਬੋਤਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੁੱਛਗਿਛ ਦੌਰਾਨ ਦੋਵਾਂ ਦੀ ਪਹਿਚਾਣ ਪ੍ਰਭਾਤ ਮੈਹਰਾ ਵਾਸੀ ਜਲਾਕਡ਼ੀ ਜਦਕਿ ਦੂਜੇ ਦੀ ਪਹਿਚਾਣ ਦਲਵਿੰਦਰ ਕੁਮਾਰ ਨਵਾਸੀ ਸੇਖਾ ਮੁਹੱਲਾ ਵਜੋਂ ਹੋਈ। ਪੁਲਸ ਨੇ ਦੋਵਾਂ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।