140 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਅੌਰਤ ਕਾਬੂ

Monday, Jul 23, 2018 - 12:14 AM (IST)

140 ਬੋਤਲਾਂ ਨਾਜਾਇਜ਼ ਸ਼ਰਾਬ  ਸਣੇ ਅੌਰਤ ਕਾਬੂ

ਜੁਗਿਆਲ,  (ਸ਼ਰਮਾ)-  ਸ਼ਾਹਪੁਰਕੰਢੀ ਪੁਲਸ ਨੇ ਸਥਾਨਕ ਪਿੰਡ ਰਾਣੀਪੁਰ ਧੀਂਗਾ ’ਚ ਗੁਪਤ ਸੂਚਨਾ ਮਿਲਣ ’ਤੇ  ਇਕ ਅੌਰਤ ਵੱਲੋਂ ਆਪਣੇ ਘਰ ’ਚ ਲੁਕਾ ਕੇ ਰੱਖੀਆਂ 140 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਏ. ਐੱਸ. ਆਈ. ਦਿਲਬਾਗ ਸਿੰਘ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਜਦੋਂ ਦੋਸ਼ੀ ਮਹਿਲਾ ਕਮਲੇਸ਼ ਪਤਨੀ ਰਾਜ ਕੁਮਾਰ ਵਾਸੀ ਰਾਣੀਪੁਰ ਧੀਂਗਾ ਦੇ ਘਰ ਰੇਡ ਕੀਤੀ ਤਾਂ ਘਰ ਅੰਦਰੋਂ 140 ਬੋਤਲਾਂ ਸ਼ਰਾਬ ਸਮੇਤ  ਦੋਸ਼ੀ ਅੌਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ  ਅੌਰਤ ਖਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
 


Related News