ਗਲੀ ’ਚ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰ ਪ੍ਰੇਸ਼ਾਨ
Tuesday, Jul 31, 2018 - 04:06 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਕੱਚਾ ਥਾਂਦੇਵਾਲਾ ਰੋਡ ’ਤੇ ਸਥਿਤ ਹਰਗੋਬਿੰਦ ਨਗਰ ਦੀ ਇਕ ਗਲੀ ’ਚ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ਿਅਾਂ ਅੱਗੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁਹੱਲਾ ਨਿਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਲੋਕਾਂ ਨੇ ਆਪਣੇ ਘਰਾਂ ਅੱਗੇ ਗਲੀ ਵਿਚ ਵੱਡੇ-ਵੱਡੇ ਰੈਂਪ ਬਣਾਏ ਹੋਏ ਹਨ ਅਤੇ ਸਾਰੀ ਗਲੀ ਨੂੰ ਦੋਵਾਂ ਪਾਸਿਓਂ ਛੋਟਾ ਕੀਤਾ ਹੋਇਆ ਹੈ। ਕਈ ਲੋਕਾਂ ਨੇ ਵੱਡੇ ਪੱਥਰ ਵੀ ਰੱਖੇ ਹੋਏ ਤੇ ਲੰਘਣ ਵਾਲਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਇਕ ਤਰ੍ਹਾਂ ਨਾਲ ਆਵਾਜਾਈ ਬੰਦ ਹੀ ਕਰ ਰੱਖੀ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਪ੍ਰਸ਼ਾਸਨ ਦੇ ਅਧਿਕਾਰੀ ਇਸ ਵੱਲ ਜਲਦ ਧਿਆਨ ਦੇਣ।
ਹਰਗੋਬਿੰਦ ਨਗਰ ਦੀ ਇਕ ਗਲੀ ’ਚ ਲੋਕਾਂ ਵੱਲੋਂ ਘਰਾਂ ਅੱਗੇ ਨਾਜਾਇਜ਼ ਤੌਰ ’ਤੇ ਬਣਾਏ ਹੋਏ ਰੈਂਪ। (ਸੁਖਪਾਲ)