ਰੂਪਨਗਰ: ਨਾਜਾਇਜ਼ ਮਾਈਨਿੰਗ ''ਤੇ ਛਾਪਾ ਮਾਰਨ ਗਏ ''ਆਪ'' ਵਿਧਾਇਕ ''ਤੇ ਹਮਲਾ, ਲੱਥੀਆਂ ਪੱਗਾਂ (ਵੀਡੀਓ)

Thursday, Jun 21, 2018 - 06:53 PM (IST)

ਰੂਪਨਗਰ/ਰੋਪੜ— ਨਾਜਾਇਜ਼ ਮਾਈਨਿੰਗ 'ਤੇ ਛਾਪਾ ਮਾਰਨ ਗਏ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਮਾਈਨਿੰਗ ਮਾਫੀਆ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਅਮਰਜੀਤ ਦੇ ਪੀ. ਏ. ਦੀ ਵੀ ਕੁੱਟਮਾਰ ਕੀਤੀ ਗਈ ਅਤੇ ਹਮਲੇ ਦੌਰਾਨ ਸੁਰੱਖਿਆ ਗਾਰਡਾਂ ਦੀਆਂ ਪੱਗਾਂ ਤੱਕ ਲਾਹ ਦਿੱਤੀਆਂ ਗਈਆਂ। ਜ਼ਖਮੀ ਹੋਏ ਵਿਧਾਇਕ ਅਮਰਜੀਤ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। 

PunjabKesari
ਉਥੇ ਹੀ ਦੂਜੇ ਪਾਸੇ ਸਾਧੂ ਸਿੰਘ ਧਰਮਸੋਤ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗੀ।


Related News