ਗੈਰ ਕਾਨੂੰਨੀ ਮਾਈਨਿੰਗ ਸਬੰਧੀ ਐੱਸ.ਐੱਸ.ਪੀ. ਨੂੰ ਭੇਜੀ ਸ਼ਿਕਾਇਤ

02/17/2018 5:42:03 PM

ਰੂਪਨਗਰ (ਵਿਜੇ)— ਆਰ. ਟੀ. ਆਈ. ਐਕਟੀਵਿਸਟ ਐਡਵੋਕੇਟ ਦਿਨੇਸ਼ ਚੱਢਾ ਨੇ ਮਾਈਨਿੰਗ ਸਬੰਧੀ ਐੱਸ. ਐੱਸ. ਪੀ. ਰੂਪਨਗਰ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਪੱਤਰ ਰਹੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਦਿਨੇਸ਼ ਚੱਢਾ ਨੇ ਐੱਸ. ਐੱਸ. ਪੀ. ਤੋਂ ਗੁਹਾਰ ਲਗਾਈ ਕਿ ਬੇਈਹਾਰਾ, ਸਵਾੜਾ ਅਤੇ ਹਰਸਾ ਬੇਲਾ ਖੱਡ ਦੇ ਠੇਕੇਦਾਰਾਂ ਤੇ ਮਾਈਨਿੰਗ ਚੋਰੀ ਦੇ ਪਰਚੇ ਦਰਜ ਕੀਤੇ ਜਾਣ। ਬੇਈਹਾਰਾ ਖੱਡ 'ਚ ਪ੍ਰਸ਼ਾਸਨਿਕ ਅਧਿਕਾਰੀ ਖੁਦ ਗੈਰ ਕਾਨੂੰਨੀ ਮਾਈਨਿੰਗ ਦੇ ਸਬੰਧ 'ਚ ਚੈਕਿੰਗ ਕਰ ਚੁੱਕੇ ਹਨ, ਜਦੋਂਕਿ ਖੱਡ ਦਾ ਠੇਕਾ ਵੀ ਰੱਦ ਕੀਤਾ ਗਿਆ ਪਰ ਇਸ ਮਾਮਲੇ 'ਚ ਸਬੰਧਤ ਠੇਕੇਦਾਰ 'ਤੇ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਸਵਾੜਾ ਅਤੇ ਹਰਸਾ ਬੇਲਾ ਖੱਡ 'ਚ ਗੈਰ-ਕਾਨੂੰਨੀ ਮਾਈਨਿੰਗ ਦੇ ਸਬੰਧ 'ਚ ਫੌਜਦਾਰੀ ਮਾਮਲਾ ਦਰਜ ਕੀਤਾ ਜਾਵੇ।


Related News