ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ‘ਪੰਜਾਬ ਮਾਈਨਜ਼’ ‘ਐਪ’ ਜਾਰੀ
Thursday, May 13, 2021 - 11:02 AM (IST)
ਫਾਜ਼ਿਲਕਾ (ਨਾਗਪਾਲ): ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ‘ਪੰਜਾਬ ਮਾਈਨਜ਼’ ‘ਐਪ’ ਲਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ‘ਐਪ’ ਆਪਣੇ ਐਂਡਰੋਇਡ ਫੋਨ ਤੋਂ ਗੁਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਿਕਾਇਤਕਰਤਾ ਇਸ ‘ਐਪ’ ’ਤੇ ਜਾ ਕੇ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਵਰਨਣਯੋਗ ਹੈ ਕਿ ਇਸ ਸਰਹੱਦੀ ਜ਼ਿਲ੍ਹੇ ’ਚ ਨਾਜਾਇਜ਼ ਮਾਈਨਿੰਗ ਦੀ ਸਮੱਸਿਆ ਕਾਫ਼ੀ ਪੁਰਾਣੀ ਹੈ।
ਇਹ ਵੀ ਪੜ੍ਹੋ: ਹੁਣ ਫ਼ਲ ਅਤੇ ਸਬਜ਼ੀਆਂ ਵੱਧ ਰੇਟਾਂ ’ਤੇ ਵੇਚਣ ਵਾਲਿਆਂ ਦੀ ਖ਼ੈਰ ਨਹੀਂ, ਹੋਵੇਗੀ ਕਾਰਵਾਈ
ਉਨ੍ਹਾਂ ਦੱਸਿਆ ਕਿ ‘ਐਪ’ ਬਣਾਉਣ ਦਾ ਮਕਸਦ ਆਲੇ-ਦੁਆਲੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਕਾਰਵਾਈ ਕਰਦਿਆਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਸ਼ਿਕਾਇਤ ਕਰਤਾ ਇਸ ‘ਐਪ’ ਰਾਹੀਂ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਦਰਜ ਕਰਵਾਏਗਾ ਤਾਂ ਮਾਈਨਿੰਗ ਵਾਲੇ ਸਥਾਨ ਦੇ ਲੈਟੀਟੂਡ, ਲੋਂਗੀਟੂਡ ਸਮੇਤ ਸ਼ਿਕਾਇਤ ਸਿੱਧੇ ਤੌਰ ’ਤੇ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲਸ ਮੁਖੀ ਅਤੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਕੋਲ ਪਹੁੰਚ ਜਾਏਗੀ, ਜੋ ਕਿ ਤੁਰੰਤ ਕਾਰਵਾਈ ਕਰਨ ਲਈ ਯੋਗ ਹੋਣਗੇ।
ਇਹ ਵੀ ਪੜ੍ਹੋ: ਮਨਪ੍ਰੀਤ ਬਾਦਲ ਦੀ ਕੋਠੀ 'ਚ ਲੱਗੇ ਪੁੱਤਰ ਅਰਜਨ ਦੇ ਫਲੈਕਸ ਬੋਰਡ ਨੇ ਗਿੱਦੜਬਾਹਾ ਹਲਕੇ 'ਚ ਛੇੜੀ ਨਵੀਂ ਚਰਚਾ
ਉਨ੍ਹਾਂ ਕਿਹਾ ਕਿ ਇਸ ‘ਐਪ’ ਦੀ ਵਰਤੋਂ ਨਾਲ ਹੁਣ ਝੂਠੀਆਂ ਸ਼ਿਕਾਇਤਾਂ ਤੋਂ ਵੀ ਨਿਜਾਤ ਮਿਲੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ’ਚ ਜਿਥੇ ਕਿਤੇ ਵੀ ਨਾਜਾਇਜ਼ ਮਾਈਨਿੰਗ ਹੁੰਦੀ ਨਜ਼ਰ ਆਉਂਦੀ ਹੈ ਤਾਂ ਜਾਗਰੂਕ ਨਾਗਰਿਕ ਇਸਦੀ ਸ਼ਿਕਾਇਤ ਪੰਜਾਬ ਮਾਈਨਜ਼ ‘ਐਪ’ ’ਤੇ ਕਰਨ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ‘ਸੰਜੀਵਨੀ’ ਵਜੋਂ ਉਭਰਿਆ ਭਾਰਤੀ ਰੇਲਵੇ, ਸਪਲਾਈ ਕੀਤੀ 6260 ਮੀਟ੍ਰਿਕ ਟਨ ਮੈਡੀਕਲ ਆਕਸੀਜਨ