ਘਰ ''ਚੋਂ 30 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਸਮੱਗਲਰ ਫਰਾਰ

Thursday, Nov 23, 2017 - 01:54 PM (IST)

ਘਰ ''ਚੋਂ 30 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਸਮੱਗਲਰ ਫਰਾਰ


ਮੋਗਾ (ਆਜ਼ਾਦ) - ਪੁਲਸ ਵੱਲੋਂ ਇਕ ਘਰ 'ਚ ਛਾਪੇਮਾਰੀ ਕੀਤੀ ਗਈ, ਜਿੱਥੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਹੋਣ ਦਾ ਪਤਾ ਲੱਗਾ ਹੈ। 
ਇਸ ਸਬੰਧੀ ਥਾਣਾ ਸਿਟੀ ਮੋਗਾ ਦੇ ਮੁਖੀ ਇੰਸਪੈਕਟਰ ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਹੌਲਦਾਰ ਜਸਵਿੰਦਰ ਸਿੰਘ, ਜਗਸੀਰ ਸਿੰਘ ਅਤੇ ਸੁਖਦੀਸ਼ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਵਤੇਜ ਸਿੰਘ ਵਾਸੀ ਸਰਦਾਰ ਨਗਰ ਮੋਗਾ, ਜੋ ਗੱਡੀ ਚਲਾਉਂਦਾ ਹੈ, ਦੇ ਘਰ ਛਾਪੇਮਾਰੀ ਕੀਤੀ ਤਾਂ ਉੱਥੋਂ 30 ਪੇਟੀਆਂ (360 ਬੋਤਲਾਂ) ਫਸਟ ਚੁਆਇਸ ਅਤੇ ਕੈਸ਼ ਠੇਕਾ ਦੇਸੀ ਦੀਆਂ ਬਰਾਮਦ ਹੋਈਆਂ, ਜਦਕਿ ਕਥਿਤ ਸਮੱਗਲਰ ਭੱਜਣ 'ਚ ਸਫਲ ਹੋ ਗਿਆ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News