ਨਾਜਾਇਜ਼ ਸ਼ਰਾਬ ਸਣੇ ਵਿਅਕਤੀ ਕਾਬੂ
Friday, Jun 22, 2018 - 12:14 AM (IST)
ਬਟਾਲਾ, (ਬੇਰੀ)- ਬੱਸ ਸਟੈਂਡ ਚੌਕੀ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਅਤੇ ਹੌਲਦਾਰ ਜਗਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਪੁਲ ਡਰੇਨ ਬੈਂਕ ਕਾਲੋਨੀ ਤੋਂ ਪਰਮਿੰਦਰ ਸਿੰਘ ਵਾਸੀ ਬਟਾਲਾ ਨੂੰ 18750 ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਚੌਕੀ ਇੰਚਾਰਜ ਅਨੁਸਾਰ ਉਕਤ ਵਿਅਕਤੀ ਵਿਰੁੱਧ ਐਕਸਾਈਜ਼ ਐਕਟ ਤਹਿਤ ਥਾਣਾ ਸਿਟੀ ’ਚ ਕੇਸ ਦਰਜ ਕਰ ਦਿੱਤਾ ਹੈ।
