ਛੋਟੇ ਹਾਥੀ ''ਚੋਂ 100 ਪੇਟੀਆਂ ਦੇਸੀ ਸ਼ਰਾਬ ਬਰਾਮਦ, ਚਾਲਕ ਫਰਾਰ
Saturday, Jun 29, 2019 - 05:01 PM (IST)

ਪਠਾਨਕੋਟ (ਸ਼ਾਰਦਾ) : ਡਿਵੀਜ਼ਨ ਨੰ. 2 ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲਗਾਏ ਨਾਕੇ ਦੌਰਾਨ ਇਕ ਛੋਟਾ ਹਾਥੀ ਨੂੰ ਕਾਬੂ ਕਰਕੇ ਉਸ 'ਚੋਂ 100 ਪੇਟੀ ਦੇਸੀ ਨਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਵਿੰਦਰ ਕੁਮਾਰ ਨੇ ਪੁਲਸ ਪਾਰਟੀ ਸਮੇਤ ਦੌਲਤਪੁਰ ਢਾਕੀ ਸਥਿਤ ਨਾਕਾ ਲਗਾਇਆ ਹੋਇਆ ਸੀ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਛੋਟਾ ਹਾਥੀ ਵਿਚ ਸ਼ਰਾਬ ਲੋਡ ਕਰਕੇ ਲਿਆਂਦੀ ਜਾ ਰਹੀ ਹੈ ਜਿਸ 'ਤੇ ਪੁਲਸ ਪਾਰਟੀ ਨੂੰ ਦੇਖ ਕੇ ਹਾਥੀ ਛੱਡ ਕੇ ਚਾਲਕ ਭੱਜ ਨਿਕਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਉਪਰੋਕਤ ਛੋਟੇ ਹਾਥੀ ਦੇ ਅੱਗੇ ਵਾਲੀ ਨੰਬਰ ਪਲੇਟ ਤੇ ਪੀ.ਬੀ.000003 ਲਿਖਿਆ ਸੀ ਜਦ ਕਿ ਪਿਛਲੀ ਨੰਬਰ ਪਲੇਟ ਵਿੱਚ ਪੀ.ਬੀ.08 ਸੀ.ਜੀ. ਟੈਂਪਰੇਰੀ ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਜਦੋਂ ਉਪਰੋਕਤ ਛੋਟੇ ਹਾਥੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 100 ਪੇਟੀ ਨੈਨਾ 3 ਐਕਸ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਛੋਟੇ ਹਾਥੀ ਅਤੇ ਸ਼ਰਾਬ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਣ-ਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਨੰ.61 ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮੁਲਜ਼ਮ ਦੀ ਤਲਾਸ਼ ਵਿਚ ਜੁਟੀ ਹੈ ਜਿਸ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।