ਚਾਲੂ ਭੱਠੀ, ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ 3 ਕਾਬੂ

Thursday, Aug 30, 2018 - 01:44 AM (IST)

ਚਾਲੂ ਭੱਠੀ, ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ 3 ਕਾਬੂ

 ਸ੍ਰੀ ਮੁਕਤਸਰ ਸਾਹਿਬ, (ਦਰਦੀ, ਪਵਨ)- ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਚਾਲੂ ਭੱਠੀ, 150 ਲਿਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਦੀਅਾਂ  ਸਵਾ 4 ਬੋਤਲਾਂ ਸਣੇ 3 ਵਿਅਕਤੀਅਾਂ  ਨੂੰ ਕਾਬੂ  ਕੀਤਾ ਹੈ। 
ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਪਿੰਡ ਗੋਨਿਆਣਾ ਵਿਖੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਹੀਰਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਗੋਨਿਆਣਾ ਘਰ ਵਿਚ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਇਸ ਸੂਚਨਾ ’ਤੇ ਪੁਲਸ ਪਾਰਟੀ ਨੇ ਦੱਸੀ ਗਈ ਜਗ੍ਹਾ ਉੱਪਰ ਛਾਪਾਮਾਰੀ ਕਰ ਕੇ ਉੱਥੋਂ ਇਕ ਚਾਲੂ ਭੱਠੀ, 100 ਲਿਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਦੀਅਾਂ  ਸਵਾ 4 ਬੋਤਲਾਂ ਬਰਾਮਦ ਕੀਤੀਅਾਂ। ਪੁਲਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਉਸ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਉਧਰ,  ਥਾਣਾ ਲੰਬੀ ਦੇ ਹਵਾਲਦਾਰ ਪਲਵਿੰਦਰ ਸਿੰਘ ਨੇ ਮੁਖਬਰੀ ਦੇ ਅਾਧਾਰ ’ਤੇ 2 ਲੋਕਾਂ ਨੂੰ  ਨਾਜਇਜ਼ ਸ਼ਰਾਬ  ਤੇ 50 ਲਿਟਰ ਲਾਹਣ ਸਣੇ ਕਾਬੂ ਕੀਤਾ ਹੈ। ਦੋਸ਼ੀਆਂ  ਦੀ ਪਛਾਣ ਸ਼ਮਿੰਦਰ ਸਿੰਘ  ਤੇ ਸੁਖਮੰਦਰ ਸਿੰਘ ਉਰਫ਼ ਮੰਦਰ ਨਨਿਵਾਸੀ ਖੁਡੀਆਂ ਗੁਲਾਬ ਸਿੰਘ ਦੇ  ਤੌਰ ’ਤੇ ਹੋਈ ਹੈ। 


Related News