ਟੈਕਨੀਕਲ ਇੰਸਪੈਕਟਰ ਦੇ ਤਾਇਨਾਤ ਹੁੰਦਿਆਂ ਹੀ  ਨਾਜਾਇਜ਼ ਉਸਾਰੀਆਂ ਦੁਬਾਰਾ ਹੋਈਆਂ ਚਾਲੂ

Sunday, Aug 06, 2017 - 01:32 PM (IST)

ਟੈਕਨੀਕਲ ਇੰਸਪੈਕਟਰ ਦੇ ਤਾਇਨਾਤ ਹੁੰਦਿਆਂ ਹੀ  ਨਾਜਾਇਜ਼ ਉਸਾਰੀਆਂ ਦੁਬਾਰਾ ਹੋਈਆਂ ਚਾਲੂ

ਜਲੰਧਰ(ਖੁਰਾਣਾ)— ਨਗਰ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਨੇ ਕੁਝ ਦਿਨ ਪਹਿਲਾਂ ਬਿਲਡਿੰਗ ਵਿਭਾਗ ਵਿਚ ਫੇਰਬਦਲ ਕਰਦਿਆਂ ਸਾਰੇ ਨਾਨ-ਟੈਕਨੀਕਲ ਬਿਲਡਿੰਗ ਇੰਸਪੈਕਟਰਾਂ ਨੂੰ ਹਟਾ ਦਿੱਤਾ ਸੀ ਅਤੇ ਪੂਰੇ ਸ਼ਹਿਰ ਦੀ ਜ਼ਿੰਮੇਵਾਰੀ 6 ਟੈਕਨੀਕਲ ਬਿਲਡਿੰਗ ਇੰਸਪੈਕਟਰਾਂ ਦੇ ਹਵਾਲੇ ਕਰ ਦਿੱਤੀ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਟੈਕਨੀਕਲ ਇੰਸਪੈਕਟਰ ਦੀ ਤਾਇਨਾਤੀ ਹੁੰਦਿਆਂ ਹੀ ਪੂਰੇ ਸ਼ਹਿਰ ਵਿਚ ਉਹ ਸਾਰੀਆਂ ਨਾਜਾਇਜ਼ ਬਿਲਡਿੰਗਾਂ ਦੁਬਾਰਾ ਬਣਨੀਆਂ ਸ਼ੁਰੂ ਹੋ ਗਈਆਂ ਜੋ ਕਾਫੀ ਦੇਰ ਤੋਂ ਰੁਕੀਆਂ ਹੋਈਆਂ ਅਤੇ ਨਾਨ-ਟੈਕਨੀਕਲ ਇੰਸਪੈਕਟਰਾਂ ਨੇ ਇਨ੍ਹਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਸਨ। ਪੁਰਾਣੀ ਸਬਜ਼ੀ ਮੰਡੀ ਚੌਕ ਤੋਂ ਜੋ ਸੜਕ ਜੋਸ਼ੀ ਹਸਪਤਾਲ ਵੱਲ ਜਾਂਦੀ ਹੈ, ਉਥੇ ਸੁਰਜੀਤ ਟਰਾਂਸਪੋਰਟ ਦੇ ਸਾਹਮਣੇ ਇਕ ਕਮਰਸ਼ੀਅਲ ਬਿਲਡਿੰਗ ਦਾ ਕੰਮ ਕਈ ਮਹੀਨਿਆਂ ਤੋਂ ਰੁਕਿਆ ਹੋਇਆ ਸੀ, ਜਿਸ ਦਾ ਸ਼ਨੀਵਾਰ ਨੂੰ ਲੈਂਟਰ ਪਾ ਦਿੱਤਾ ਗਿਆ। ਇਹ ਬਿਲਡਿੰਗ ਕਿਸੇ ਧੂਫ ਵਿਕਰੇਤਾ ਵੱਲੋਂ ਬਣਾਈ ਜਾ ਰਹੀ ਹੈ ਅਤੇ ਇਸ ਬਿਲਡਿੰਗ ਵਿਚ ਕਈ ਫੁੱਟ ਚੌੜੀ ਹਾਊਸ ਲੇਨ ਨੂੰ ਕਵਰ ਕੀਤਾ ਜਾ ਰਿਹਾ ਹੈ। ਵੈਸੇ ਇਸ ਨਾਜਾਇਜ਼ ਉਸਾਰੀ ਦੀ ਸ਼ਿਕਾਇਤ ਨਿਗਮ ਕਮਿਸ਼ਨਰ ਨੂੰ ਕਰ ਦਿੱਤੀ ਗਈ ਹੈ।


Related News